ਸਿੱਖਿਆ ਦਾ ਟੀਚਾ

Education Goal

ਸਿੱਖਿਆ ਦਾ ਟੀਚਾ | Education Goal

ਮਹਾਨ ਗਣਿਤ ਮਾਹਿਰ ਯੂਕਲਿਡ ’ਚ ਜ਼ਰਾ ਵੀ ਆਕੜ ਨਹੀਂ ਸੀ ਉਹ ਬੇਹੱਦ ਸਰਲ ਸੁਭਾਅ ਦੇ ਸਨ ਜਦੋਂ ਵੀ ਕੋਈ ਉਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣ ਆਉਂਦਾ ਤਾਂ ਉਹ ਉਤਸ਼ਾਹ-ਪੂਰਵਕ ਉਸ ਨੂੰ ਸਭ ਕੁੱਝ ਦੱਸਦੇ ਸਨ ਇਸ ਨਾਲ ਉਨ੍ਹਾਂ ਨੂੰ ਸ਼ਾਂਤੀ ਮਿਲਦੀ ਸੀ ਉਨ੍ਹਾਂ ਕੋਲ ਸਿੱਖਣ ਵਾਲਿਆਂ ਦੀ ਗਿਣਤੀ ਕਾਫ਼ੀ ਹੋ ਗਈ ਕਈ ਵਾਰ ਤਾਂ ਉਹ ਨਿੱਜੀ ਕੰਮ ਛੱਡ ਕੇ ਵੀ ਦੂਜਿਆਂ ਦੀ ਜਗਿਆਸਾ ਸ਼ਾਂਤ ਕਰਦੇ ਸਨ ਇੱਕ ਦਿਨ ਯੂਕਲਿਡ ਕੋਲ ਇੱਕ ਲੜਕਾ ਆਇਆ ਤੇ ਜਿਆਮਿਤੀ ਪੜ੍ਹਾਉਣ ਦੀ ਬੇਨਤੀ ਕਰਨ ਲੱਗਾ

ਯੂਕਲਿਡ ਉਸ ਨੂੰ ਉਸੇ ਪਲ ਤੋਂ ਪੜ੍ਹਾਉਣ ਲੱਗੇ ਮੁੰਡਾ ਕਾਫ਼ੀ ਹੁਸ਼ਿਆਰ ਸੀ ਉਸ ਨੇ ਬੜੀ ਤੇਜ਼ੀ ਨਾਲ ਸਿੱਖਣਾ ਸ਼ੁਰੂ ਕਰ ਦਿੱਤਾ ਯੂਕਲਿਡ ਕਾਫ਼ੀ ਖੁਸ਼ ਸਨ ਇੱਕ ਦਿਨ ਯੂਕਲਿਡ ਉਸ ਨੂੰ ਪੜ੍ਹਾ ਰਹੇ ਸਨ ਅਚਾਨਕ ਮੁੰਡੇ ਨੇ ਸਵਾਲ ਕੀਤਾ, ‘‘ਇਸ ਨੂੰ ਪੜ੍ਹਨ ਨਾਲ ਮੈਨੂੰ ਕੀ ਫਾਇਦਾ ਹੋਵੇਗਾ?’’ ਯੂਕਲਿਡ ਨਰਾਜ਼ ਹੋ ਗਏ ਤੇ ਆਪਣੇ ਨੌਕਰ ਨੂੰ ਬੋਲੇ, ‘‘ਇਸ ਨੂੰ ਇੱਕ ਯੂਨਾਨੀ ਸਿੱਕਾ ਦੇ ਦਿਓ, ਕਿਉਂਕਿ ਇਹ ਵਿੱਦਿਆ ਹਾਸਲ ਕਰਨ ’ਚ ਘੱਟ, ਪੈਸਾ ਕਮਾਉਣ ’ਚ ਵੱਧ ਰੁਚੀ ਰੱਖਦਾ ਹੈ ਤੇ ਜੋ ਪੈਸਾ ਕਮਾਉਣ ’ਚ ਰੁਚੀ ਰੱਖਦਾ ਹੈ

ਉਸ ਲਈ ਕਿਸੇ ਵੀ ਤਰ੍ਹਾਂ ਦੀ ਸਿੱਖਿਆ ਬੇਕਾਰ ਹੈ’’ ਇਹ ਸੁਣ ਕੇ ਨਾ ਸਿਰਫ਼ ਉਹ ਮੁੰਡਾ ਸਗੋਂ ਦੂਜੇ ਵਿਦਿਆਰਥੀ ਵੀ ਹੈਰਾਨ ਰਹਿ ਗਏ ਉਸ ਮੁੰਡੇ ਨੇ ਆਪਣੀ ਗਲਤੀ ਸਵੀਕਾਰ ਕਰਕੇ ਯੂਕਲਿਡ ਤੋਂ ਮਾਫੀ ਮੰਗੀ ਯੂਕਲਿਡ ਨੇ ਕਿਹਾ, ‘‘ਸਿੱਖਿਆ ਆਤਮ-ਖੁਸ਼ਹਾਲੀ ਦਾ ਰਸਤਾ ਹੈ ਉਸਨੂੰ ਕਦੇ ਭੌਤਿਕ ਲਾਭ ਦੀ ਤੱਕੜੀ ’ਚ ਨਹੀਂ ਤੋਲਣਾ ਚਾਹੀਦਾ ਤੇ ਉਹ ਜਿੱਥੋਂ ਜਿਸ ਮਾਤਰਾ ’ਚ ਮਿਲੇ, ਉਸ ਨੂੰ ਸੱਚੇ ਦਿਲੋਂ ਕਬੂਲ ਕਰਨਾ ਚਾਹੀਦਾ ਹੈ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।