ਟ੍ਰਿਊ ਬਲੱਡ ਪੰਪ’ ਦਾ ਟੀਚਾ, ਨਹੀਂ ਜਾਣੀ ਚਾਹੀਦੀ ਖੂਨ ਦੀ ਘਾਟ ਨਾਲ ਕੋਈ ਜ਼ਿੰਦਗੀ

Blood Donation Sachkahoon

ਖੂਨਦਾਨ ਲਈ ਹਰ ਸਮੇਂ ਤਿਆਰ ਰਹਿੰਦੇ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਮਾਨਸਾ, ਜਗਵਿੰਦਰ ਸਿੱਧੂ । ਲੱਖਾਂ ਯੂਨਿਟ ਖੂਨਦਾਨ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਇਨਸਾਨੀਅਤ ਦਾ ਝੰਡਾ ਬੁਲੰਦ ਕਰ ਰਹੇ ਹਨ। ਖੂਨਦਾਨ ਦੇ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਇਨ੍ਹਾ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਪੂਜਨੀਕ ਗੁਰੂ ਜੀ ਨੇ ‘ਟ੍ਰਿਊ ਬਲੱਡ ਪੰਪ’ ਦਾ ਨਾਮ ਦਿੱਤਾ ਹੈ । ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਲੋਕ ਘਰਾਂ ’ਚੋਂ ਬਾਹਰ ਨਿਕਲਣ ਤੋਂ ਵੀ ਕਤਰਾਉਂਦੇ ਸਨ ਅਜਿਹੇ ਸਮੇਂ ਵਿੱਚ ਸੇਵਾਦਾਰਾਂ ਨੇ ਬਲੱਡ ਬੈਂਕਾਂ ਵਿੱਚ ਜਾ ਕੇ ਵੱਡੀ ਗਿਣਤੀ ਵਿੱਚ ਖੂਨਦਾਨ ਕੀਤਾ ।

ਬੀਤੇ ਦਿਨੀਂ ਵਿਸ਼ਵ ਖੂਨਦਾਨ ਦਿਵਸ ਮੌਕੇ ਦੁਨੀਆਂ ਵਿੱਚ ਵੱਖ-ਵੱਖ ਥਾਂਵਾਂ ’ਤੇ ਇੰਨ੍ਹਾਂ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸੇਵਾਦਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਉਹ ਖੂਨਦਾਨ ਕਰਨ ਤੋਂ ਬਾਅਦ ਤਿੰਨ ਮਹੀਨੇ ਪੂਰੇ ਹੋਣ ਦੀ ਉਡੀਕ ਕਰਦੇ ਰਹਿੰਦੇ ਹਨ ਕਿ ਕਦੋਂ ਤਿੰਨ ਮਹੀਨੇ ਪੂਰੇ ਹੋਣ ਤੇ ਉਹ ਫਿਰ ਖ਼ੂਨਦਾਨ ਕਰਨ। ਡੇਰਾ ਸੱਚਾ ਸੌਦਾ ਦੇ ਇਹ ਸੇਵਾਦਾਰ ਦਿਨ ਰਾਤ ਸਰਦੀ ਗਰਮੀ ਧੁੱਪ, ਮੀਂਹ, ਹਨੇ੍ਹਰੀ ਕਿਸੇ ਵੀ ਮੁਸ਼ਕਲ ਹਾਲਾਤ ਦੀ ਪਰਵਾਹ ਕੀਤੇ ਬਿਨਾਂ ਜਿੱਥੇ ਵੀ ਲੋੜ ਪੈਂਦੀ ਹੈ ਬਿਨਾਂ ਦੇਰੀ ਕੀਤੇ ਪਹੁੰਚ ਕੇ ਕੀਮਤੀ ਜਾਨਾਂ ਬਚਾਉਣ ਲਈ ਪਹੁੰਚਦੇ ਹਨ ਅਤੇ ਆਪਣਾ ਬਣਦਾ ਯੋਗਦਾਨ ਦਿੰਦੇ ਹਨ। ਇਹ ਸੇਵਾਦਾਰ ਲੋਕਾਂ ਨੂੰ ਸੁਨੇਹਾ ਦੇ ਰਹੇ ਹਨ ਕਿ ਸਭ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਵੀ ਕੀਮਤੀ ਜ਼ਿੰਦਗੀ ਖੂਨ ਦੀ ਘਾਟ ਤੋਂ ਬਿਨਾਂ ਨਾ ਜਾਵੇ ਇਹਨਾਂ ’ਚ ਕਈ ਸੇਵਾਦਾਰ ਅਜਿਹੇ ਹਨ ਜੋ ਪੰਜਾਹ ਤੋਂ ਜ਼ਿਆਦਾ ਵਾਰ ਖੂਨਦਾਨ ਕਰ ਚੁੱਕੇ ਹਨBlood Donation

ਇੱਕ ਫੋਨ ਆਉਣ ’ਤੇ ਪਹੁੰਚ ਜਾਂਦੇ ਨੇ ਖੂਨਦਾਨ ਲਈ

ਮੈਂਬਰ ਸਾਧ-ਸੰਗਤ ਰਾਜਨੀਤਕ ਵਿੰਗ 45 ਮੈਂਬਰ ਪਰਮਜੀਤ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅੱਧੀ ਰਾਤ ਨੂੰ ਵੀ ਇੱਕ ਫੋਨ ਆਉਣ ’ਤੇ ਐਮਰਜੈਂਸੀ ਦੌਰਾਨ ਖੂਨਦਾਨ ਦੇਣ ਲਈ ਪੁੱਜ ਜਾਂਦੇ ਹਨ ਉਹਨਾਂ ਕਿਹਾ ਕਿ ਧੰਨ ਹਨ ਅਜਿਹੇ ਸੇਵਾਦਾਰ ਜੋ ਆਪਣੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦੇ ਹੋਏ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ ।

Blood Donation

ਖੂਨਦਾਨ ਦੀ ਪੂਜਨੀਕ ਗੁਰੂ ਜੀ ਤੋਂ ਮਿਲੀ ਪ੍ਰੇਰਨਾ

ਬਲਾਕ ਖਿਆਲਾ ਦੇ ਬੱਲੀ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਤੱਕ 64 ਵਾਰ ਖੂਨਦਾਨ ਕੀਤਾ ਜਾ ਚੁੱਕਾ ਹੈ ਉਨ੍ਹਾਂ ਨੂੰ ਖੂਨਦਾਨ ਦੀ ਪ੍ਰੇਰਨਾ ਪੂਜਨੀਕ ਗੁਰੂ ਜੀ ਤੋਂ ਹੀ ਮਿਲੀ ਹੈ ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਖ਼ੂਨਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਕਿਸੇ ਲੋੜਵੰਦ ਦੀ ਮਦਦ ਕਰ ਸਕਦੇ ਹਾਂ ।

 

Blood Donationਖੂਨਦਾਨ ਨਾਲ ਨਹੀਂ ਆਉਂਦੀ ਕਮਜ਼ੋਰੀ

ਸੰਜੀਵ ਇੰਸਾਂ ਨੰਗਲ ਕਲਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ 57 ਵਾਰ ਖੂਨਦਾਨ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਹੀ ਉਹ ਮਾਨਵਤਾ ਦੀ ਭਲਾਈ ਵਿੱਚ ਲੱਗੇ ਹੋਏ ਨੇ ਅਤੇ ਖੂਨਦਾਨ ਕਰ ਰਹੇ ਹਨ ।

 

Blood Donation

ਹੁਣ ਤੱਕ ਕਰ ਚੁੱਕਾ ਹਾਂ 56 ਵਾਰ ਖੂਨਦਾਨ

ਬਲਾਕ ਮਾਨਸਾ ਦੇ 25 ਮੈਂਬਰ ਬਿੰਦਰ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਤੱਕ 56 ਵਾਰ ਖੂਨਦਾਨ ਕੀਤਾ ਜਾ ਚੁੱਕਾ ਹੈ ਉਨ੍ਹਾਂ ਦੱਸਿਆ ਕਿ ਪੂਜਨੀਕ ਪਿਤਾ ਜੀ ਦੀ ਮਿਹਰ ਨਾਲ ਹੀ ਇਹ ਖੂਨਦਾਨ ਸੰਭਵ ਹੋਇਆ ਹੈ ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਖ਼ੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਸਗੋਂ ਸਰੀਰ ਵਿੱਚ ਨਵਾਂ ਖੂਨ ਬਣਦਾ ਹੈ ।

 

Blood Donationਰਹਿੰਦੀ ਉਮਰ ਤੱਕ ਕਰਦਾ ਰਹਾਂਗਾ ਇਹ ਸੇਵਾ

ਗੁਰਤੇਜ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਤੱਕ 51 ਵਾਰ ਖੂਨਦਾਨ ਕੀਤਾ ਗਿਆ ਹੈ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੂਜਨੀਕ ਗੁਰੂ ਜੀ ਤੋਂ ਹੀ ਉਨ੍ਹਾਂ ਨੂੰ ਇਹ ਮਾਨਵਤਾ ਭਲਾਈ ਦੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ ਉਨ੍ਹਾਂ ਕਿਹਾ ਕਿ ਰਹਿੰਦੀ ਉਮਰ ਤੱਕ ਉਹ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਕਰਦੇ ਰਹਿਣਗੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।