(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਮੁਕਤਸਰ ਦੇ ਰੇਲਵੇ ਸਟੇਸ਼ਨ ਦੇ ਕੋਲ ਬਲਮਗੜ ਵਿੱਚ ਇੱਕ ਲੜਕੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਦੱਸ ਦੇਈਏ ਕਿ ਲੜਕੀ ਦਾ ਸਰੀਰ ਟਰੇਨ ਹੇਠਾਂ ਆਉਣ ਤੋਂ ਬਾਅਦ ਟੁਕੜੇ-ਟੁਕੜੇ ਹੋ ਗਿਆ। ਜਾਣਕਾਰੀ ਦੇ ਅਨੁਸਾਰ ਰਿਵਾੜੀ ਨੂੰ ਜਾਣ ਵਾਲੀ ਐਕਪ੍ਰੈਸ ਟ੍ਰੇਨ ਸਵੇਰੇ ਸਾਢੇ 9 ਵਜੇ ਦੇ ਕਰੀਬ ਜਦੋਂ ਰੇਲਵੇ ਸਟੇਸ਼ਨ ਦੇ ਕੋਲ ਪੈਂਦੇ ਬਲਮਗੜ ਵਿੱਚ ਪਹੁੰਜੀ ਤਾਂ ਇਥੇ ਇੱਕ ਲੜਕੀ ਇਸ ਟ੍ਰੇਨ ਦੇ ਹੇਠਾਂ ਆ ਗਈ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਿਲਹਾਲ ਅਜੇ ਤੱਕ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ। ਰੇਵਲੇ ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ । (Muktsar Railway Station)














