ਕੋਰੋਨਾ ਦੀ ਨਵੀਂ ਲਹਿਰ ਦਾ ਕਹਿਰ

ਕੋਰੋਨਾ ਦੀ ਨਵੀਂ ਲਹਿਰ ਦਾ ਕਹਿਰ

ਪੂਰੀ ਦੁਨੀਆ ’ਚ ਇਨ੍ਹੀਂ ਦਿਨੀਂ ਕੋਰੋਨਾ ਦਾ ਟੀਕਾਕਰਨ ਜਾਰੀ ਹੈ ਹਾਲਾਂਕਿ ਇਸ ਦੁਨੀਆ ’ਚ ਕਈ ਅਜਿਹੇ ਦੇਸ਼ ਹਨ ਜਿਨ੍ਹਾਂ ਨੂੰ ਇਹ ਟੀਕਾ ਮੁਹੱਈਆ ਹੋਣ ’ਚ ਹਾਲੇ ਸਾਲਾਂ ਲੱਗ ਜਾਣਗੇ ਪਿਛਲੇ ਸਾਲ ਇਨ੍ਹੀਂ ਦਿਨੀਂ ਦੁਨੀਆ ਦੇ ਅਸਮਾਨ ’ਚ ਕੋਵਿਡ-19 ਦੀ ਗੂੰਜ ਸੀ ਸਮਾਂ ਤੇਜ਼ੀ ਨਾਲ ਅੱਗੇ ਵਧ ਗਿਆ ਪਰ ਕੋਰੋਨਾ ਨੂੰ ਪਿੱਛੇ ਨਹੀਂ ਧੱਕ ਸਕਿਆ ਇੱਕ ਵਾਰ ਫ਼ਿਰ ਕੋਰੋਨਾ ਦੀ ਨਵੀਂ ਲਹਿਰ ਕਹਿਰ ਬਣ ਕੇ ਟੁੱਟੀ ਹੈ ਕੋਰੋਨਾ ਦੀ ਉੱਠਦੀ ਲਹਿਰ ਦੇ ਪਿੱਛੇ ਵੱਡਾ ਕਾਰਨ ਕੀ ਹੈ ਇਹ ਪੜਤਾਲ ਦਾ ਵਿਸ਼ਾ ਹੈ ਪਰ ਪਾਬੰਦੀਆਂ ਘਟਣ ਅਤੇ ਲੋਕਾਂ ਦੀ ਲਾਪਰਵਾਹੀ ਨੇ ਮਾਮਲੇ ’ਚ ਇਜਾਫ਼ਾ ਜ਼ਰੂਰ ਕੀਤਾ ਹੈ

ਦੁਨੀਆ ਪਹਿਲਾਂ ਵੀ ਕੋਰੋਨਾ ਸਬੰਧੀ ਤਿਆਰ ਨਹੀਂ ਸੀ ਅਤੇ ਹੁਣ ਇਸ ਪ੍ਰਤੀ ਉਦਾਸੀਨਤਾ ਦੇ ਚੱਲਦਿਆਂ ਘੁੰਮਣਘੇਰੀ ’ਚ ਉਲਝਦੀ ਜਾ ਰਹੀ ਹੈ ਭਾਰਤ ’ਚ ਲਗਭਗ ਤਿੰਨ ਮਹੀਨਿਆਂ ਬਾਅਦ ਬੀਤੇ 24 ਘੰਟਿਆਂ ’ਚ 25 ਹਜ਼ਾਰ ਤੋਂ ਜਿਆਦਾ ਨਵੇਂ ਮਾਮਲੇ ਸਾਹਮਣੇ ਆਏ ਅਤੇ 161 ਮੌਤਾਂ ਦਰਜ ਕੀਤੀਆਂ ਗਈਆਂ ਜਿਸ ’ਚ ਸਭ ਤੋਂ ਜ਼ਿਆਦਾ ਮਹਾਂਰਾਸ਼ਟਰ ’ਚ ਦੇਖੀਆਂ ਜਾ ਸਕਦੀਆਂ ਹਨ ਅਜਿਹੇ ’ਚ ਵਾਧੂ ਇਹਤਿਆਤੀ ਕਦਮ ਚੁੱਕਣੇ ਜ਼ਰੂਰੀ ਹੋ ਗਿਆ ਹੈ ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ 24 ਘੰਟਿਆਂ ’ਚ ਜੋ ਨਵੇਂ ਮਾਮਲੇ ਆਏ ਹਨ ਉਨ੍ਹਾਂ ’ਚ 77 ਫੀਸਦੀ ਤਾਂ ਸਿਰਫ਼ ਮਹਾਂਰਾਸ਼ਟਰ, ਕੇਰਲ ਅਤੇ ਪੰਜਾਬ ਤੋਂ ਹਨ ਇਸ ਤੋਂ ਇਲਾਵਾ ਅੱਧਾ ਦਰਜਨ ਅਜਿਹੇ ਰਾਜ ਹਨ ਜਿੱਥੇ ਕੋਰੋਨਾ ਲਛਮਣ ਰੇਖਾ ਪਾਰ ਕਰ ਗਿਆ ਹੈ ਕਰਨਾਟਕ, ਗੁਜਰਾਤ, ਤਾਮਿਲਨਾਡੂ, ਮੱਧ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਇਸ ’ਚ ਸ਼ਾਮਲ ਹਨ ਮੌਜੂਦਾ ਸਮੇਂ ’ਚ ਦੁਨੀਆ ’ਚ 12 ਕਰੋੜ ਤੋਂ ਜ਼ਿਆਦਾ ਲੋਕ ਕੋਵਿਡ-19 ਤੋਂ ਪੀੜਤ ਹਨ ਅਤੇ ਲੱਖਾਂ ਦੀ ਗਿਣਤੀ ’ਚ ਮੌਤਾਂ ਹੋ ਚੁੱਕੀਆਂ ਹਨ

ਇੱਕ ਵਾਰ ਫ਼ਿਰ ਕੋਰੋਨਾ ਕਦਮ ਵਧਾ ਚੁੱਕਾ ਹੈ ਖਾਸ ਇਹ ਵੀ ਹੈ ਕਿ ਜਿਨ੍ਹਾਂ ਰਾਜਾਂ ’ਚ ਕੋਰੋਨਾ ਦੇ ਮਾਮਲੇ ਸਭ ਤੋਂ ਜਿਆਦਾ ਹਨ ਉਨ੍ਹਾਂ ’ਚ ਜਿਆਦਾਤਰ ਅਜਿਹੇ ਹਨ ਜੋ ਪਹਿਲੀ ਅਤੇ ਦੂਜੀ ਲਹਿਰ ਦਾ ਸਾਹਮਣਾ ਕਰ ਚੁੱਕੇ ਹਨ ਜਾਹਿਰ ਹੈ ਕਿ ਉਹ ਤੀਜੀ ਲਹਿਰ ’ਚ ਉਲਝ ਰਹੇ ਹਨ ਜ਼ਿਕਰਯੋਗ ਹੈ ਕਿ ਇਸ ਸਮੇਂ ਦੇਸ਼ ’ਚ ਆਵਾਜਾਈ ਸਬੰਧੀ ਕੋਈ ਪਾਬੰਦੀ ਨਹੀਂ ਹੈ ਅਜਿਹੇ ’ਚ ਇੱਕ ਵਾਰ ਫ਼ਿਰ ਕੋਰੋਨਾ ਵਧ ਸਕਦਾ ਹੈ ਕਿਉਂਕਿ ਕੋਰੋਨਾ ਖੇਤਰ ਵਿਸ਼ੇਸ਼ ਤੋਂ ਦੂਜੇ ਖੇਤਰ ’ਚ ਅਸਾਨੀ ਨਾਲ ਲਿਆਂਦਾ ਜਾ ਸਕਦਾ ਹੈ ਪਿਛਲੇ ਸਾਲ ਦੇਸ਼ ’ਚ ਦੀਵਾਲੀ ਤੋਂ ਬਾਅਦ ਕੋਰੋਨਾ ਇੱਕ ਵਾਰ ਤੇਜ਼ੀ ਨਾਲ ਵਧਿਆ ਸੀ ਹੁਣ ਇਸ ਸਾਲ ਹੋਲੀ ਤੋਂ ਪਹਿਲਾਂ ਫ਼ਿਰ ਤੇਜ਼ੀ ਫੜੇ ਹੋਏ ਹੈ ਹਾਲਾਂਕਿ ਸਥਿਤੀ ਨੂੰ ਦੇਖਦਿਆਂ ਕੁਝ ਰਾਜ ਪਾਬੰਦੀਆਂ ਲਾ ਰਹੇ ਹਨ ਪਰ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ

ਭਾਰਤ ਇਨ੍ਹੀਂ ਦਿਨੀਂ ਯੂਰਪ ਵਾਂਗ ਦੂਜੀ ਲਹਿਰ ਨਾਲ ਘਿਰਿਆ ਹੈ ਅਜਿਹੇ ’ਚ ਕੇਂਦਰ ਕਦੇ ਵੀ ਠੋਸ ਕਦਮ ਚੁੱਕ ਸਕਦਾ ਹੈ ਜ਼ਿਕਰਯੋਗ ਹੈ ਕਿ ਸਤੰਬਰ 2020 ’ਚ ਸੰਕਰਮਣ ਸਿਖਰ ’ਤੇ ਸੀ ਉਸ ਤੋਂ ਬਾਅਦ ਕਈ ਰਾਜਾਂ ’ਚ ਹਾਰਡ ਇਮਿਊਨਿਟੀ ਪੈਦਾ ਹੋ ਗਈ ਸੀ ਹੁਣ ਇਹ ਸ਼ਾਇਦ ਖ਼ਤਮ ਹੋ ਰਹੀ ਹੈ ਤਾਂ ਕੋਰੋਨਾ ਵਧ ਰਿਹਾ ਹੈ ਤਾਜ਼ਾ ਅੰਕੜੇ ਇਹ ਦੱਸ ਰਹੇ ਹਨ ਕਿ ਭਾਰਤ ਦੇ 11 ਸੂਬਿਆਂ ’ਚ ਕੁੱਲ 93 ਫੀਸਦੀ ਮਾਮਲੇ ਹਨ ਪਹਿਲਾਂ ਦੇ ਮੁਕਾਬਲੇ ਤੰਦਰੁਸਤ ਹੋਣ ਦੀ ਦਰ ’ਚ ਮਾਮੂਲੀ ਹੀ ਸਹੀ ਪਰ ਗਿਰਾਵਟ ਦਰਜ ਹੋਈ ਹੈ

ਉਕਤ ਤਮਾਮ ਗੱਲਾਂ ਚਿੰਤਾ ਨੂੰ ਵਧਾ ਰਹੀਆਂ ਹਨ ਸਵਾਲ ਇਹ ਵੀ ਹੈ ਕਿ ਕੋਰੋਨਾ ਵੈਕਸੀਨੇਸ਼ਨ ਦਾ ਕੰਮ ਜੋਰਾਂ ’ਤੇ ਹੈ ਅਤੇ ਭਾਰਤ ’ਚ ਵੀ ਢਾਈ ਕਰੋੜ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ ਪਰ ਹਾਲਾਤ ਫਿਰ ਇੱਕ ਵਾਰ ਬੇਕਾਬੂ ਹੋ ਰਹੇ ਹਨ ਆਖ਼ਰਕਾਰ ਇਸਦਾ ਹੱਲ ਕਿੱਥੇ ਹੈ ਅਤੇ ਕਿਸ ਪੈਮਾਨੇ ’ਤੇ ਹੈ ਮੂੰਹ ’ਤੇ ਮਾਸਕ ਅਤੇ ਦੋ ਗਜ਼ ਦੀ ਦੂਰੀ ਦਾ ਇਹ ਫਾਰਮੂਲਾ ਕਦੋਂ ਦਾ ਟੁੱਟ ਚੁੱਕਾ ਹੈ ਇੱਕ ਖਾਸ ਗੱਲ ਇਹ ਵੀ ਹੈ ਕਿ ਟੀਕਾ ਲਵਾਉਂਦੇ ਸਮੇਂ ਵੀ ਇਸ ਫਾਰਮੂਲੇ ਦਾ ਪਾਲਣ ਨਹੀਂ ਹੁੰਦਾ ਦੇਖਿਆ ਜਾ ਰਿਹਾ ਹੈ ਦੇਖਿਆ ਜਾਵੇ ਤਾਂ ਟੀਕਾਕਰਨ ਮੰਨੋ ਇੱਕ ਸੈਲਫ਼ੀ ਦਾ ਖੂਬਸੂਰਤ ਪਲ ਬਣ ਗਿਆ ਹੈ ਬ੍ਰਾਜੀਲ ’ਚ ਇੱਕ ਵਾਰ ਫ਼ਿਰ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਤੇਜ਼ੀ ਨਾਲ ਇਜਾਫ਼ਾ ਹੋ ਰਿਹਾ ਹੈ ਇੱਥੇ ਤਾਂ ਰੋਜ਼ਾਨਾ 70 ਹਜ਼ਾਰ ਤੋਂ ਜ਼ਿਆਦਾ ਮਰੀਜ਼ ਅਤੇ 2 ਹਜ਼ਾਰ ਤੋਂ ਜਿਆਦਾ ਮੌਤਾਂ ਹੋ ਰਹੀਆਂ ਹਨ ਪਹਿਲਾਂ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਪੀੜਤ ਲੋਕਾਂ ਦੀ ਗਿਣਤੀ ਭਾਰਤ ਵਿਚ ਸੀ ਹੁਣ ਇਹ ਰਿਕਾਰਡ ਬ੍ਰਾਜੀਲ ’ਚ ਦਰਜ ਹੋ ਗਿਆ ਹੈ ਉੱਥੇ ਕੋਰੋਨਾ ਪੀੜਤ ਮਰੀਜ਼ਾਂ ਦੇ ਅੰਕੜਿਆਂ ’ਚ ਅਮਰੀਕਾ ਹੁਣ ਵੀ ਪਹਿਲੇ ਸਥਾਨ ਹੈ

ਇੱਥੇ ਲਗਭਗ 3 ਕਰੋੜ ਲੋਕ ਇਸ ਦੀ ਚਪੇਟ ’ਚ ਆ ਚੁੱਕੇ ਹਨ ਜਦੋਂਕਿ ਤੀਜੇ ਨੰਬਰ ’ਤੇ ਖੜ੍ਹੇ ਭਾਰਤ ’ਚ ਇਹ ਅੰਕੜਾ ਇੱਕ ਕਰੋੜ 14 ਲੱਖ ਦੇ ਆਸ-ਪਾਸ ਹੈ ਇਨ੍ਹੀਂ ਦਿਨੀਂ 3 ਦੇਸ਼ਾਂ ’ਚ ਦੁਨੀਆ ਦੇ ਅੱਧੇ ਤੋਂ ਜ਼ਿਆਦਾ ਕੋਰੋਨਾ ਮਰੀਜ਼ ਹਨ ਇਸ ਤੋਂ ਬਾਅਦ ਰੂਸ, ਇੰਗਲੈਂਡ ਆਉਂਦੇ ਹਨ ਫਰਾਂਸ, ਸਪੇਨ, ਇਟਲੀ, ਤੁਰਕੀ, ਜਰਮਨੀ ਆਦਿ ’ਚ ਵੀ ਜ਼ਿਆਦਾ ਮਾਮਲੇ ਮਿਲ ਚੁੱਕੇ ਹਨ ਕੋਵਿਡ-19 ਦੇ ਟੀਕਾਕਰਨ ਸਬੰਧੀ 12 ਮਾਰਚ 2021 ਨੂੰ ਹੋਏ ਕਵਾਡ ਸੰਮੇਲਨ ’ਚ ਵੀ ਇੱਕਜੁਟਤਾ ਦਿਖਾਈ ਗਈ
ਹਾਲਾਂਕਿ ਚੀਨ ਹਾਲ ਹੀ ’ਚ ਹੋਈ ਬੈਠਕ ਤੋਂ ਕਾਫ਼ੀ ਚਿੰਤਤ ਹੈ ਕਿਉਂਕਿ ਇਹ ਦੱਖਣੀ ਚੀਨ ਸਾਗਰ ’ਚ ਚੀਨ ਦੇ ਏਕਾਧਿਕਾਰ ਨੂੰ ਤੋੜਨ ਲਈ ਹੀ ਬਣਾਇਆ ਗਿਆ ਹੈ

ਹਾਲਾਂਕਿ ਕੋਰੋਨਾ ਲਈ ਚੀਨ ਹੀ ਜਿੰਮੇਵਾਰ ਰਿਹਾ ਹੈ ਪਰ ਇੱਥੇ ਮੁੱਖ ਵਜ੍ਹਾ ਇੰਡੋ-ਪੈਸੀਫ਼ਿਕ ਤੋਂ ਹੈ ਭਾਰਤ ਨੇ ਦੋ ਵੈਕਸੀਨਾਂ ਦਾ ਨਿਰਮਾਣ ਕੀਤਾ ਜਿਸ ’ਚ ਇੱਕ ਕੋਵਿਡਸ਼ੀਲਡ ਤਾਂ ਦੂਜੀ ਕੋਵੈਕਸੀਨ ਹੈ ਜਿਸ ਦਾ ਅਸਰ ਵੀ 80 ਫੀਸਦੀ ਤੋਂ ਜ਼ਿਆਦਾ ਮੰਨਿਆ ਜਾ ਰਿਹਾ ਹੈ ਪਰ 130 ਕਰੋੜ ਤੋਂ ਜਿਆਦਾ ਦੀ ਅਬਾਦੀ ’ਚ ਸਾਰਿਆਂ ਤੱਕ ਪਹੁੰਚ ’ਚ ਬਹੁਤ ਸਮਾਂ ਲੱਗ ਰਿਹਾ ਹੈ ਫ਼ਿਲਹਾਲ ਢਾਈ ਕਰੋੜ ਤੋਂ ਜਿਆਦਾ ਟੀਕਾਕਰਨ ਹੋ ਚੁੱਕਿਆ ਹੈ ਉੱਥੇ ਅਮਰੀਕਾ ’ਚ ਅੰਕੜਾ 6 ਕਰੋੜ ਤੋਂ ਜਿਆਦਾ ਦਾ ਹੈ ਅਫ਼ਰੀਕੀ ਮਹਾਂਦੀਪ ਦੇ 45 ਦੇਸ਼ਾਂ ’ਚ 17 ਦੇਸ਼ ਰੈੱਡ ਜੋਨ ’ਚ ਹਨ ਅਤੇ ਇੱਥੇ ਵੀ ਕੋਰੋਨਾ ਦੀ ਦੂਜੀ ਲਹਿਰ ਚਪੇਟ ’ਚ ਲਏ ਹੋਏ ਹੈ ਭਾਰਤ ਗੁਆਂਢੀ ਸਮੇਤ ਦੁਨੀਆ ਦੇ ਤਮਾਮ ਦੇਸ਼ਾਂ ਨੂੰ ਵੈਕਸੀਨ ਵੰਡ ਵੀ ਰਿਹਾ ਹੈ ਅਤੇ ਵੇਚ ਵੀ ਰਿਹਾ ਹੈ ਸੰਭਵ ਹੈ ਕਿ ਕਵਾਡ ਦੇ ਚੱਲਦਿਆਂ ਇਸ ’ਚ ਹੋਰ ਤੇਜ਼ੀ ਆਵੇਗੀ ਜਿਸ ਰਾਹ ’ਤੇ ਮਨੁੱਖੀ ਸੱਭਿਅਤਾ ਖੜ੍ਹੀ ਹੈ ਹੁਣ ਉੁਥੋਂ ਸਿਰਫ਼ ਸਿਹਤ ਦਾ ਰਸਤਾ ਹੋਣਾ ਚਾਹੀਦਾ ਹੈ

ਜੇਕਰ ਸਮਾਂ ਰਹਿੰਦੇ ਕੋਵਿਡ-19 ’ਤੇ ਕਾਬੂ ਨਾ ਪਾਇਆ ਤਾਂ ਮਨੁੱਖੀ ਸੱਭਿਅਤਾ ਨੂੰ ਬਚਾਉਣਾ ਨਾ ਸਿਰਫ਼ ਚੁਣੌਤੀ ਹੋਵੇਗੀ ਸਗੋਂ ਅਣਬੁੱਝ ਬੁਝਾਰਤ ਹੋ ਸਕਦੀ ਹੈ ਪਹਿਲਾਂ ਕਿਹਾ ਜਾਂਦਾ ਸੀ ਕਿ ਟੀਕਾ ਆਉਣ ’ਤੇ ਸਭ ਠੀਕ ਹੋ ਜਾਵੇਗਾ ਹੁਣ ਤਾਂ ਟੀਕਾ ਵੀ ਆ ਗਿਆ ਇਹ ਗੱਲ ਹੋਰ ਹੈ ਕਿ ਟੀਕਕਰਨ ਸਾਰਿਆਂ ਤੱਕ ਨਹੀਂ ਪਹੁੰਚਿਆ ਜਿਸ ਤਰ੍ਹਾਂ ਕੋਰੋਨਾ ਆਪਣਾ ਰੂਪ ਬਦਲ ਰਿਹਾ ਹੈ ਅਤੇ ਨਵਾਂ ਸਟੇ੍ਰਨ, ਜੋ ਪਹਿਲਾਂ ਤੋਂ ਜਿਆਦਾ ਖਤਰਨਾਕ ਹੈ, ਅਜਿਹੇ ’ਚ ਚੌਕਸੀ ਵਧਾਉਣਾ ਜ਼ਰੂਰੀ ਹੋ ਜਾਂਦਾ ਹੈ

ਫ਼ਿਲਹਾਲ ਦੇਸ਼ ’ਚ ਨਵੇਂ ਮਾਮਲਿਆਂ ਦਾ ਹੜ੍ਹ ਤਾਂ ਆ ਗਿਆ ਹੈ ਕੋਈ ਵੀ ਮੌਸਮ ਹੋਵੇ ਵਾਇਰਸ ’ਤੇ ਅਸਰ ਤਾਂ ਨਹੀਂ ਹੈ ਸਾਰੇ ਮੌਸਮ ਨੂੰ ਟਿੱਚ ਜਾਣਨ ਵਾਲਾ ਕੋਵਿਡ-19 ਮਨੁੱਖੀ ਸੱਭਿਅਤਾ ਲਈ ਇੱਕ ਅਜਿਹੀ ਚੁੁਣੌਤੀ ਬਣ ਗਿਆ ਹੈ ਜਿਸ ’ਤੇ ਪਾਰ ਪਾਉਣਾ ਏਨਾ ਸੌਖਾ ਨਹੀਂ ਲੱਗਦਾ ਫ਼ਿਲਹਾਲ ਇਹ ਉਮੀਦ ਲਾਜ਼ਮੀ ਹੈ ਕਿ ਇੱਕ ਦਿਨ ਤਾਂ ਇਸ ਨਾਲ ਨਜਿੱਠ ਲਵਾਂਗੇ ਪਰ ਇਸ ਸੱਚਾਈ ਤੋਂ ਤਾਂ ਇਨਕਾਰ ਨਹੀਂ ਕਰ ਸਕਦੇ ਕਿ ਮੌਕਾ ਵੀ ਅਸੀਂ ਹੀ ਦੇ ਰਹੇ ਹਾਂ
ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.