ਮੰਕੀਪੌਕਸ ਦਾ ਕਹਿਰ
ਅਜੇ ਕਰੋਨਾ ਮਹਾਂਮਾਰੀ ਦਾ ਕਹਿਰ ਘੱਟ ਨਹੀਂ ਸੀ ਹੋਇਆ ਕਿ, ਕਿ ਮੰਕੀਪੌਕਸ ਨੇ 75 ਮੁਲਕਾਂ ਵਿੱਚ ਆਪਣੀ ਦਸਤਕ ਦੇ ਦਿੱਤੀ ਹੈ। ਭਾਰਤ ਵਿੱਚ ਵੀ ਚਾਰ ਨਵੇਂ ਕੇਸ ਸਾਹਮਣੇ ਆਏ ਹਨ। ਮਾਹਿਰਾਂ ਮੁਤਾਬਕ ਮੰਕੀਪੌਕਸ ਦੀ ਨਿਸ਼ਾਨੀਆਂ ਚੇਚਕ ਨਾਲ ਮਿਲਦੀਆਂ-ਜੁਲਦੀਆਂ ਹਨ। ਹਾਲ ਹੀ ਵਿੱਚ ਵਿਸਵ ਸਿਹਤ ਸੰਗਠਨ ਨੇ ਮੰਕੀਪੌਕਸ ਵਾਇਰਸ ਨੂੰ ਐਮਰਜੰਸੀ ਐਲਾਨਿਆ ਹੈ।
ਕਰੋਨਾ ਲਾਗ ਨਾਲ ਤਕਰੀਬਨ 20 ਹਜਾਰ ਤੋਂ ਵੱਧ ਕੇਸ ਹਰ ਰੋਜ ਆ ਰਹੇ ਹਨ। ਮਾਹਰਾਂ ਮੁਤਾਬਕ ਮੰਕੀਪੌਕਸ ਦੀ ਲਾਗ ਘੱਟ ਫੈਲਦੀ ਹੈ। ਮੌਤ ਹੋਣ ਦਾ ਖਦਸਾ ਵੀ ਘੱਟ ਹੈ। ਬੱਚੇ ਬਜੁਰਗਾਂ ਨੂੰ ਇਹਤਿਆਤ ਰੱਖਣ ਦੀ ਲੋੜ ਹੈ, ਜਾਂ ਜਿਨ੍ਹਾਂ ਦਾ ਇਮਿਊਨਿਟੀ ਸਿਸਟਮ ਕਾਫੀ ਕਮਜੋਰ ਹੈ। ਸਾਵਧਾਨੀ ਵਰਤਣ ਦਾ ਵੇਲਾ ਹੈ। ਖਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਕਈ ਲੋਕਾਂ ਨੇ ਅਜੇ ਤੱਕ ਇਕ ਵੀ ਕਰੋਨਾ ਰੋਕੂ ਟੀਕਾ ਨਹੀਂ ਲਗਵਾਇਆ ਹੈ।
ਸਾਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਗੌਰ ਨਹੀਂ ਕਰਨਾ ਹੈ। ਟੀਕਾ ਬਹੁਤ ਸੁਰੱਖਿਅਤ ਹੈ। ਲੱਖਾਂ ਦੀ ਤਦਾਦ ਵਿੱਚ ਲੋਕਾਂ ਨੇ ਬੂਸਟਰ ਡੋਜ ਵੀ ਲਗਵਾ ਲਈ ਹੈ। ਜੇਕਰ ਕੋਈ ਵੀ ਇਨਸਾਨ ਲਾਗ ਨਾਲ ਪ੍ਰਭਾਵਿਤ ਹੁੰਦਾ ਹੈ ਤਾਂ ਉਸਨੂੰ ਤੁਰੰਤ ਹਸਪਤਾਲ ਜਾ ਕੇ ਟੈਸਟ ਕਰਵਾ ਲੈਣਾ ਚਾਹੀਦਾ ਹੈ। ਮਾਸਕ ਲਗਾ ਕੇ ਰੱਖਣਾ ਹੈ। ਭੀੜ-ਭਾੜ ਵਾਲੀ ਜਗ੍ਹਾ ਤੇ ਬਿਲਕੁੱਲ ਵੀ ਨਹੀਂ ਜਾਣਾ ਹੈ। ਖਾਣਾ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਣੇ ਹਨ। ਜੇ ਅਸੀਂ ਮਾਹਿਰਾਂ ਮੁਤਾਬਿਕ ਸਾਵਧਾਨੀ ਵਰਤਾਂਗੇ ਜਿਵੇਂ ਮੂੰਹ ਢੱਕ ਕੇ ਰੱਖਾਂਗੇ, ਸਫਾਈ ਦਾ ਵਿਸੇਸ ਧਿਆਨ ਦੇਵਾਂਗੇ ਤਾਂ ਇਹ ਵਾਇਰਸ ਤੇਜੀ ਨਾਲ ਨਹੀਂ ਫੈਲੇਗਾ। ਅਸੀਂ ਆਪ ਵੀ ਜਾਗਰੂਕ ਹੋਣਾ ਹੈ ਤੇ ਹੋਰਾਂ ਨੂੰ ਵੀ ਜਾਗਰੂਕ ਕਰਨਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ