ਘੱਗਰ ਦਾ ਕਹਿਰ : 14 ਸਾਲਾ ਬੱਚਾ ਪਾਣੀ ‘ਚ ਰੁੜ੍ਹਿਆ

Ghaggar Water

ਪਟਿਆਲਾ/ਬਾਦਸ਼ਾਹਪੁਰ (ਖੁਸ਼ਵੀਰ ਸਿੰਘ ਤੂਰ/ਮਨੋਜ ਗੋਇਲ)। ਹਲਕਾ ਸੁਤਰਾਣਾ ਦੇ ਅੰਦਰ ਘੱਗਰ ਦਾ ਪਾਣੀ (Ghaggar Water) ਲਗਾਤਾਰ ਕਹਿਰ ਵਰਤ ਰਿਹਾ ਹੈ। ਕਸਬਾ ਬਾਦਸ਼ਾਹਪੁਰ ਨੇੜੇ ਪਾਣੀ ਦੇ ਤੇਜ਼ ਬਹਾਅ ਚ ਇੱਕ 14 ਸਾਲਾ ਲੜਕਾ ਰੁੜ੍ਹ ਗਿਆ, ਜਿਸ ਦੀ ਭਾਲ ਲਗਾਤਾਰ ਜਾਰੀ ਹੈ। ਅਕਾਸ਼ਦੀਪ ਸਿੰਘ ਪੁੱਤਰ ਲਛਮਣ ਸਿੰਘ ਨਾਂਅ ਦਾ ਇਹ ਲੜਕਾ ਘੱਗਰ ਦੇ ਪਾਣੀ ਦੇ ਤੇਜ਼ ਬਹਾਅ ਦੀ ਚਪੇਟ ਵਿਚ ਆ ਗਿਆ। ਜਿਸ ਨੂੰ ਪਿੰਡ ਦੇ ਲੋਕਾਂ ਵੱਲੋਂ ਹੀ ਲੱਭਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹੁਣ ਇਸ ਜਿਲ੍ਹੇ ‘ਤੇ ਹੜ੍ਹਾਂ ਦਾ ਖ਼ਤਰਾ, ਪ੍ਰਸ਼ਾਸਨ ਹੋਇਆ ਪੱਬਾਂ ਭਾਰ

ਇਸ ਦੌਰਾਨ ਲੋਕਾਂ ਦਾ ਰੋਸ ਵੀ ਦੇਖਣ ਨੂੰ ਮਿਲਿਆ ਕੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਇੱਥੇ ਨਹੀਂ ਬਹੁੜਿਆ। ਉੰਝ ਭਾਵੇਂ ਕਿ ਪ੍ਰਸ਼ਾਸ਼ਨ ਵੱਲੋਂ ਇੱਥੇ ਕਿਸ਼ਤੀਆਂ ਦਾ ਜ਼ਰੂਰ ਪ੍ਰਬੰਧ ਕੀਤਾ ਗਿਆ ਹੈ ਉਨ੍ਹਾਂ ਨੂੰ ਚਲਾਉਣ ਵਾਲਾ ਕੋਈ ਨਹੀਂ ਹੈ। ਇਥੇ ਅਜੇ ਫੌਜ ਦੇ ਜਵਾਨ ਵੀ ਨਹੀਂ ਪੁੱਜੇ। ਚੱਪੂ ਵਾਲੀ ਕਿਸ਼ਤੀ ਰਾਹੀਂ ਪਿੰਡ ਦੇ ਲੋਕਾਂ ਵੱਲੋਂ ਹੀ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here