ਸ੍ਰੀ ਨਗਰ ‘ਚ ਠੰਢ ਦਾ ਟੁੱਟਿਆ 11 ਸਾਲਾ ਰਿਕਾਰਡ
ਨਵੀਂ ਦਿੱਲੀ| ਠੰਢੀਆਂ ਹਵਾਵਾਂ ਕਾਰਨ ਦੇਸ਼ ਦੇ ਕਈ ਸੂਬਿਆਂ ‘ਚ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਹੈ।। ਦਿੱਲੀ ਦੇ ਇੰਦਰਾ ਗਾਂਧੀ ਅੰਤਰਾਸ਼ਟਰੀ ਅੱਡੇ ‘ਤੇ ਸੰਘਣੇ ਕੋਹਰੇ ਕਾਰਨ ਮੰਗਲਵਾਰ ਦੀ ਸਵੇਰ ਦੋ ਘੰਟਿਆਂ ਲਈ ਜਹਾਜ਼ਾਂ ਦੀ ਉਡਾਣ ਨੂੰ ਪੂਰੀ ਤਰ੍ਹਾਂ ਰੋਕਣਾ ਪਿਆ। ਸਵੇਰੇ ਸਵਾ ਸੱਤ ਤੋਂ ਸਵਾ ਨੌਂ ਵਜੇ ਤਕ ਕਿਸੇ ਵੀ ਫਲਾਈਟ ਨੇ ਉਡਾਣ ਨਹੀਂ ਭਰੀ, ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਦਿੱਲੀ ‘ਚ ਠੰਢ ਵਧਣ ਦੇ ਆਸਾਰ ਹਨ, ਜਿਸ ਕਾਰਨ ਸੰਘਣੇ ਕੋਹਰੇ ਤੋਂ ਅਜੇ ਕੋਈ ਰਾਹਤ ਨਹੀਂ ਮਿਲੇਗੀ।। ਸੋਮਵਾਰ ਨੂੰ ਦਿੱਲੀ ਦਾ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।। ਪੰਜਾਬ ‘ਚ ਅੰਮ੍ਰਿਤਸਰ ਦਾ ਪਾਰਾ 1.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।। ਮੌਸਮ ਵਿਭਾਗ ਅਨੁਸਾਰ ਵੀਰਵਾਰ ਤਕ ਮੌਸਮ ਕਾਫੀ ਠੰਢਾ ਰਹੇਗਾ।। ਇਸ ਤੋਂ ਪਹਿਲਾਂ 2015 ‘ਚ ਇੱਥੋਂ ਦਾ ਪਾਰਾ ਇੱਕ ਡਿਗਰੀ ਤਕ ਰਿਕਾਰਡ ਹੋਇਆ ਸੀ। ਜਾਣਕਾਰੀ ਹੈ ਕਿ ਸ੍ਰੀ ਨਗਰ ‘ਚ ਠੰਢ ਨੇ 11 ਸਾਲ ਪੁਰਾਨਾ ਰਿਕਾਡ ਤੋੜ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।