ਭਗੌੜੇ ਰਾਜੀਵ ਸਕਸੈਨਾ, ਦੀਪਕ ਤਲਵਾਰ ਦੁਬਈ ਤੋਂ ਗ੍ਰਿਫ਼ਤਾਰ

The fugitive Rajeev Saxena, Deepak Talwar, was arrested from Dubai

ਨਵੀਂ ਦਿੱਲੀ | ਵੀਵੀਆਈਪੀ ਹੈਲੀਕਾਪਟਰ ਘਪਲਾ ਮਾਮਲੇ ‘ਚ ਲੋੜੀਂਦਾ ਦੁਬਈ ਦੇ ਇੱਕ ਕਾਰੋਬਾਰੀ ਤੇ ਇੱਕ ਕਾਰਪੋਰੇਟ ਜਹਾਜ਼ ਲਾਬੀਸਟ ਨੂੰ ਭਾਰਤ ਨੂੰ ਸੌਂਪਿਆ ਗਿਆ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਗ੍ਰਿਫ਼ਤਾਰ ਲਿਆ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਰਾਜੀਵ ਸ਼ਮਸ਼ੇਰ ਬਹਾਦਰ ਸਕਸੈਨਾ 3,600 ਕਰੋੜ ਰੁਪÂ ਦੇ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਮਨੀ ਲਾਂਡਿੰ੍ਰਗ ਮਾਮਲੇ ‘ਚ ਲੋੜੀਂਦਾ ਹੈ ਤੇ ਲਾਬੀਸਟ ਦੀਪਕ ਤਲਵਾਰ ਵਿਦੇਸ਼ੀ ਫੰਡਿੰਗ ਰਾਹੀਂ ਪ੍ਰਾਪਤ 90 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦੀ ਦੁਰਵਰਤੋਂ ਕਰਨ ਦੇ ਮਾਮਲੇ ‘ਚ ਈਡੀ ਤੇ ਸੀਬੀਆਈ ਦੀ ਲੋੜੀਂਦੀ ਸੂਚੀ  ‘ਚ ਹੈ ਉਨ੍ਹਾਂ ਸਵੇਰੇ ਕਰੀਬ ਡੇਢ ਵਜੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ
ਈਡੀ ਨੇ ਮਨੀ ਲਾਂਡ੍ਰਿੰਗ ਰੋਕੂ ਕਾਨੂੰਨ (ਪੀਐਮਐਲਏ) ਤਹਿਤ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ਇਲਾਕੇ ਤੋਂ ਹਿਰਾਸਤ ‘ਚ ਲਿਆ ਤੇ ਉਨ੍ਹਾਂ ਨੂੰ ਬਾਅਦ ‘ਚ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ
ਉਨ੍ਹਾਂ ਦੱਸਿਆ ਕਿ ਦੁਬਈ ਪ੍ਰਸ਼ਾਸਨ ਨੇ ਭਾਰਤੀ ਏਜਸੰੀਆਂ ਦੀ ਅਪੀਲ ‘ਤੇ ਦੋਵਾਂ ਨੂੰ ਅੱਜ ਫੜਿਆ ਸੀ ਉਨ੍ਹਾਂ ਦੱਸਿਆ ਕਿ ਈਡੀ ਮੱਧ ਦਿੱਲੀ ‘ਚ ਇੱਕ ਕੇਂਦਰ ‘ਚ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਡਾਕਟਰੀ ਜਾਂਚ ਤੋਂ ਬਾਅਦ ਉਨ੍ਹਾਂ ਅਦਾਲਤ ‘ਚ ਪੇਸ਼ ਕੀਤਾ ਜਾਵੇ ਇਸ ਮਾਮਲੇ ‘ਚ ਸਹਿਯੋਗੀ ਮੁਲਜ਼ਮ ਤੇ ਕਥਿੱਤ ਬਿਚੌਲੀਏ ਬ੍ਰਿਟਿਸ਼ ਨਾਗਰਿਕ ਕ੍ਰਿਸ਼ੀਅਨ ਜੇਮਸ ਮਿਸ਼ੇਲ ਨੂੰ ਹਾਲ ਹੀ ‘ਚ ਦੁਬਈ ਤੋਂ ਫੜ ਕੇ ਭਾਰਤ ਲਿਆਂਦਾ ਗਿਆ ਸੀ ਉਹ ਹਾਲੇ ਨਿਆਂਇਕ ਹਿਰਾਸਤ ‘ਚ ਹੈ ਸਕਸੈਨਾ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਖਿਲਾਫ਼ ਸੰਯੁਕਤ ਅਰਬ ਅਮੀਰਾਤ ‘ਚ ਹਵਾਲਗੀ ਦੀ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਤੇ ਉਨ੍ਹਾਂ ਭਾਰਤ ਭੇਜਦੇ ਸਮੇਂ ਉਨ੍ਹਾਂ ਦੇ ਪਰਿਵਾਰ ਜਾਂ ਵਕੀਲਾਂ ਨਾਲ ਸੰਪਰਕ ਨਾ ਕਰਨ ਦਿੱਤਾ ਗਿਆ
ਤਲਵਾਰ ‘ਤੇ ਅਪਰਾਧਿਕ ਸਾਜਿਸ਼, ਜਾਲਸਾਜੀ ਤੇ ਉਨ੍ਹਾਂ ਦੇ ਐਨਜੀਓ ਤੋਂ ਐਂਬੂਲੈਂਸ ਤੇ ਹੋਰ ਸਮਾਨ ਲਈ ਮਿਲੀ 90.72 ਕਰੋੜ ਰੁਪਏ ਦੀ ਵਿਦੇਸ਼ੀ ਨਿਧੀ ਦੀ ਕਥਿੱਤ ਹੇਰਾਫੇਰੀ ਲਈ ਐਫਸੀਆਰਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।