ਸਾਡੇ ਨਾਲ ਸ਼ਾਮਲ

Follow us

19.9 C
Chandigarh
Monday, February 23, 2026
More
    Home Breaking News Food And Safe...

    Food And Safety: ਸਾਵਧਾਨ! ਕਿਤੇ ਸਿਹਤ ਬਣਾਉਣ ਦੀ ਜਗ੍ਹਾ ਵਿਗਾੜ ਤਾਂ ਨਹੀਂ ਰਹੇ ਬਜ਼ਾਰ ‘ਚ ਮਿਲਦੇ ਫ਼ਲ, ਵਕੀਲਾਂ ਵੱਲੋਂ ਜਾਂਚ ਤੇ ਕਾਰਵਾਈ ਦੀ ਮੰਗ

    Food And Safety
    Food And Safety: ਸਾਵਧਾਨ! ਕਿਤੇ ਸਿਹਤ ਬਣਾਉਣ ਦੀ ਜਗ੍ਹਾ ਵਿਗਾੜ ਤਾਂ ਨਹੀਂ ਰਹੇ ਬਜ਼ਾਰ 'ਚ ਮਿਲਦੇ ਫ਼ਲ, ਵਕੀਲਾਂ ਵੱਲੋਂ ਜਾਂਚ ਤੇ ਕਾਰਵਾਈ ਦੀ ਮੰਗ

    Food And Safety: ਫਲਾਂ ਨੂੰ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਦੀ ਧੜੱਲੇ ਨਾਲ ਹੋ ਰਹੀ ਹੈ ਵਰਤੋਂ

    • ਕੁਦਰਤੀ ਤਰੀਕੇ ਦੀ ਬਜਾਏ ਖਤਰਨਾਕ ਰਸਾਇਣਾਂ ਰਾਹੀਂ ਫਲ ਪਕਾਉਣ ਦਾ ਧੰਦਾ ਜ਼ੋਰਾਂ ’ਤੇ

    Food And Safety: ਨਾਭਾ (ਤਰੁਣ ਕੁਮਾਰ ਸ਼ਰਮਾ)। ਬਜ਼ਾਰਾਂ ’ਚ ਵਿਕ ਰਹੇ ਫਲਾਂ ਦੀ ਗੁਣਵੱਤਾ ਤੇ ਸੁਰੱਖਿਆ ਨੂੰ ਲੈ ਕੇ ਚਿੰਤਾਜਨਕ ਹਾਲਾਤ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਦੀ ਢਿੱਲ ਕਾਰਨ ਜ਼ਿਲ੍ਹੇ ਦੇ ਕਈ ਇਲਾਕਿਆਂ ’ਚ ਕੇਲਿਆਂ ਨੂੰ ਕੁਦਰਤੀ ਤਰੀਕੇ ਨਾਲ ਪਕਾਉਣ ਦੀ ਬਜਾਏ ਖਤਰਨਾਕ ਰਸਾਇਣਾਂ ਦੀ ਮਦਦ ਨਾਲ ਆਰਟੀਫਿਸ਼ਲ ਤਰੀਕੇ ਨਾਲ ਪਕਾਇਆ ਜਾ ਰਿਹਾ ਹੈ।

    ਪਹਿਲੀ ਨਜ਼ਰੇ ਇਹ ਪ੍ਰਕਿਰਿਆ ਨਾ ਸਿਰਫ ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੈ, ਸਗੋਂ ਖਪਤਕਾਰਾਂ ਦੀ ਸਿਹਤ ਨਾਲ ਖਿਲਵਾੜ ਨਾਲ ਜੁੜਿਆ ਗੰਭੀਰ ਖਤਰਾ ਬਣ ਰਹੀ ਹੈ।

    ਇਕੱਤਰ ਜਾਣਕਾਰੀ ਮੁਤਾਬਿਕ ਚੋਣਵੇ ਫਲ ਵਿਕਰੇਤਾ ਤੇ ਥੋਕ ਵਪਾਰੀ ਤੇਜ਼ੀ ਨਾਲ ਮੁਨਾਫਾ ਕਮਾਉਣ ਲਈ ਐੱਫਐੱਸਐੱਸਏਆਈ ਵੱਲੋਂ ‘ਕੈਲਸ਼ੀਅਮ ਕਾਰਬਾਈਡ’ ਵਰਗੇ ਪਾਬੰਦੀਸ਼ੁਦਾ ਰਸਾਇਣਾਂ ਦੀ ਵਰਤੋਂ ਧੜੱਲੇ ਨਾਲ ਕਰ ਰਹੇ ਹਨ। ਵਿਗਿਆਨੀਆਂ ਅਨੁਸਾਰ ਇਹ ਰਸਾਇਣ ਨਮੀ ਦੇ ਸੰਪਰਕ ’ਚ ਆਉਣ ’ਤੇ ਅਜਿਹੀ ਗੈਸ ਛੱਡਦਾ ਹੈ ਜੋ ਕੇਲਿਆਂ ਨੂੰ ਜਲਦੀ ਪੀਲਾ ਕਰ ਦਿੰਦੀ ਹੈ। ਅਜਿਹੇ ਕੇਲੇ, ਪਪੀਤੇ ਤੇ ਅੰਬਾ ਜਿਹੇ ਫਲ ਬਾਹਰੋਂ ਭਾਵੇਂ ਪੱਕੇ ਦਿਖਾਈ ਦਿੰਦੇ ਹਨ ਜੋ ਕਿ ਅੰਦਰੋਂ ਅਕਸਰ ਕੱਚੇ ਰਹਿ ਜਾਂਦੇ ਹਨ ਤੇ ਉਨ੍ਹਾਂ ਦੀ ਪੋਸ਼ਣ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ। ਕੈਲਸ਼ੀਅਮ ਕਾਰਬਾਈਡ ਨਾਲ ਪੱਕੇ ਕੇਲਿਆਂ ਵਿੱਚ ਆਰਸੇਨਿਕ ਤੇ ਫਾਸਫੋਰਸ ਵਰਗੇ ਜ਼ਹਿਰੀਲੇ ਤੱਤ ਹੋ ਸਕਦੇ ਹਨ। Food And Safety

    Read Also : ਪ੍ਰੀਖਿਆ ਦੇ ਕੇ ਵਾਪਿਸ ਆਉਂਦੀ ਲੜਕੀ ’ਤੇ ਰਿਸ਼ਤੇਦਾਰ ਵੱਲੋਂ ਹਮਲਾ, ਬੁਰੀ ਤਰ੍ਹਾਂ ਜਖਮੀ

    ਅਜਿਹੇ ਕੇਲਿਆਂ ਦਾ ਲਗਾਤਾਰ ਸੇਵਨ ਕਰਨ ਨਾਲ ਸਿਰ ਦਰਦ, ਚੱਕਰ ਆਉਣੇ, ਉਲਟੀਆਂ, ਪੇਟ ਦਰਦ ਤੇ ਐਲਰਜੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਲੰਮੇ ਸਮੇਂ ਤੱਕ ਇਸ ਦੀ ਵਰਤੋਂ ਪਾਚਣ ਤੰਤਰ ਅਤੇ ਸਾਹ ਪ੍ਰਣਾਲੀ ’ਤੇ ਨਕਾਰਾਤਮਕ ਅਸਰ ਪਾ ਸਕਦੀ ਹੈ। ਖਾਸ ਕਰਕੇ ਬੱਚਿਆਂ, ਗਰਭਵਤੀ ਮਹਿਲਾਵਾਂ ਤੇ ਬਜ਼ੁਰਗਾਂ ਲਈ ਇਹ ਬਹੁਤ ਖਤਰਨਾਕ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਇਸ ’ਤੇ ਪਾਬੰਦੀ ਲਗਾਈ ਜਾ ਚੁੱਕੀ ਹੈ ਅਤੇ ਸਿਰਫ ਐਥਲੀਨ ਗੈਸ ਦੀ ਵਰਤੋਂ ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ।

    ਕਿਵੇਂ ਕਰੀਏ ਕੁਦਰਤੀ ਅਤੇ ਕੈਮੀਕਲ ਵਾਲੇ ਕੇਲੇ ਦੀ ਪਛਾਣ ?

    ਇੰਡੀਅਨ ਮੈਡੀਕਲ ਐਸੋਸੀਏਸ਼ਨ ਪ੍ਰਧਾਨ ਡਾ. ਨਰੂਲਾ ਨੇ ਦੱਸਿਆ ਕਿ ਕੁਦਰਤੀ ਤਰੀਕੇ ਨਾਲ ਪੱਕੇ ਕੇਲਿਆਂ ’ਤੇ ਹਲਕੇ ਭੂਰੇ ਜਾਂ ਕਾਲੇ ਧੱਬੇ ਹੁੰਦੇ ਹਨ ਤੇ ਰੰਗ ਥੋੜ੍ਹਾ ਅਸਮਾਨੀ ਹੁੰਦਾ ਹੈ। ਜਦ ਕਿ ਰਸਾਇਣਾਂ ਨਾਲ ਪੱਕੇ ਕੇਲੇ ਬਹੁਤ ਚਮਕੀਲੇ ਪੀਲੇ ਤੇ ਇਕਸਾਰ ਦਿਖਦੇ ਹਨ। ਪ੍ਰਸਿੱਧ ਡਾ. ਚੇਤਨ ਗੋਇਲ, ਡਾ. ਅਮਰਜੀਤ ਸਿੰਘ ਸਾਹਨੀ ਤੇ ਹੱਡੀਆਂ ਦੇ ਮਾਹਿਰ ਡਾ. ਪ੍ਰਭਸਿਮਰਨ ਸਿੰਘ ਮੁਤਾਬਿਕ ਫਲ ਖਰੀਦਦੇ ਸਮੇਂ ਭਰੋਸੇਯੋਗ ਦੁਕਾਨਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ ਤੇ ਫਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਵਰਤਣਾ ਚਾਹੀਦਾ ਹੈ।

    ਵਕੀਲਾਂ ਵੱਲੋਂ ਸਖ਼ਤ ਕਾਰਵਾਈ ਦੀ ਮੰਗ

    ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਐੱਸਐੱਸ ਗਰੇਵਾਲ, ਰੀਤਇਕਬਾਲ ਸਿੰਘ ਮਝੈਲ, ਮੱਖਣ ਸਿੰਘ, ਹਰਪ੍ਰੀਤ ਸਿੰਘ ਨੌਟੀ, ਰਾਜ ਕੁਮਾਰ ਬਾਵਾ, ਟੀਕੇ ਸ਼ਰਮਾ, ਸਿਕੰਦਰ ਪ੍ਰਤਾਪ, ਅਤੁਲ ਸ਼ਰਮਾ, ਧਨਵੀਰ ਬਾਤਿਸ਼, ਹਰਭਗਵਾਨ ਦਤ (ਸਾਰੇ ਐਡਵੋਕੇਟ) ਨੇ ਉਪਰੋਕਤ ਵਰਤਾਰੇ ’ਤੇ ਚਿੰਤਾ ਪ੍ਰਗਟ ਕਰਦਿਆਂ ਤੇ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਲੋਕਾਂ ਦੀ ਸਿਹਤ ਲਈ ਵੱਡਾ ਸੰਕਟ ਬਣ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਨੂੰ ਮੰਡੀਆ ’ਚ ਨਿਯਮਿਤ ਜਾਂਚ ਤੇ ਸੈਂਪਲ ਲੈਣ ਦੀ ਸਲਾਹ ਦਿੱਤੀ ਹੈ।