ਸਵੇਰ ਦੀਆਂ ਸਭ ਤੋਂ ਵਧੀਆ 5 ਆਦਤਾਂ, ਅਪਣਾ ਲਈਆਂ ਤਾਂ ਹੋ ਜਾਣਗੇ ਵਾਰੇ-ਨਿਆਰੇ

Morning Habits

Morning Habits

ਜੀਵਨ ਦੀ ਭੱਜਦੌੜ ਵਿੱਚ ਅਸੀਂ ਆਪਣੀ ਸਿਹਤ ਦਾ ਖਿਆਲ ਰੱਖਣਾ ਭੁੱਲ ਜਾਂਦੇ ਹਾਂ। ਸਾਡੀਆਂ ਗਲਤ ਆਦਤਾਂ ਕਾਰਨ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ। ਪੈਸਾ ਕਮਾਇਆ ਕੀ ਕਰੇਗਾ ਜੇਕਰ ਸਿਹਤ ਹੀ ਤੰਦਰੁਸਤ ਨਾ ਹੋਈ। ਸਿਹਤ ਨੂੰ ਤੰਦਰੁਸਤ ਰੱਖਣ ਲਈ ਆਪਣੇ ਜੀਵਨ ਵਿੱਚ ਕੁਝ ਚੰਗੀਆਂ ਆਦਤਾਂ ਨੂੰ ਅਪਣਾਉਣਾ ਬਹੁਤ ਹੀ ਜ਼ਰੂਰੀ ਹੈ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਹ ਪੰਜ ਕੰਮ ਕਰ ਲਈਏ ਤਾਂ ਅਸੀਂ ਕਦੇ ਬਿਮਾਰ ਨਹੀਂ ਹੋਵਾਂਗੇ। ਆਯੂਰਵੈਦਾ ਅਨੁਸਾਰ ਸਵੇਰ ਦਾ ਸਮਾਂ ਸਾਨੂੰ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਇਨ੍ਹਾਂ ਪੰਜ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ। ਆਓ ਸਮਾਂ ਗਵਾਏ ਬਿਨਾ ਅੱਜ ਦੀਆਂ ਇਨ੍ਹਾਂ ਪੰਜ ਆਦਤਾਂ ’ਤੇ ਚਾਨਣਾ ਪਾਈਏ।  (Morning Habits)

1. ਸੈਰ | Morning Habits

ਜੇਕਰ ਤੁਸੀਂ ਸਵੇਰੇ ਉੱਠਦੇ ਹੀ ਚਾਰ-ਪੰਜ ਮਿੰਟ ਸੈਰ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਵਿੱਖ ਖੂਨ ਦਾ ਪ੍ਰਵਾਹ ਠੀਕ ਰੱਖਣ ਵਿੱਚ ਮੱਦਦ ਕਰਦਾ ਹੈ ਅਤੇ ਤੁਸੀਂ ਤੰਦਰੁਸਤ ਰਹੋਗੇ।

2. ਡੂੰਘੇ ਸਾਹ ਲੈਣਾ

ਸਵੇਰੇ ਖੁੱਲ੍ਹੀ ਹਵਾ ਵਿੱਚ ਡੂੰਘੇ ਸਾਹ ਲੈਣ ਨਾਲ ਦਿਮਾਗ ਵਿੱਚ ਆਕਸੀਜ਼ਨ ਦੀ ਮਾਤਰਾ ਵਧ ਜਾਂਦੀ ਹੈ। ਸਰੀਰ ਵਿੰਚ ਤਾਜ਼ਗੀ ਅਤੇ ਊਰਜਾ ਮਹਿਸੂਸ ਹੁੰਦੀ ਹੈ ਜੋ ਮਨ ਨੂੰ ਤਿੱਖਾ ਕਰਦਾ ਹੈ।

3. ਕਸਰਤ ਕਰਨਾ

ਇਸ ਦੇ ਅਣਗਿਣਤ ਫਾਇਦੇ ਹਨ। ਲੰਬੀ ਉਮਰ ਲਈ ਕਸਰਤ ਕਰੋ। ਵਿਵੇਦਾਨੰਦ ਜੀ ਨੇ ਵੀ ਕਿਹਾ ਹੈ ਕਿ ਮਨ ਤੋਂ ਪਹਿਲਾਂ ਸਰੀਰ ਨੂੰ ਮਜ਼ਬੂਤ ਬਣਾਓ। ਸਰੀਰ ਨੂੰ ਮਜ਼ਬੂਤ ਬਣਾਉਣ ਲਈ ਸਵੇਰ ਦੇ ਵੇਲੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਕਸਰਤ ਹੀ ਕਰਨੀ ਚਾਹੀਦੀ ਹੈ।

4. ਮੈਡੀਟੇਸ਼ਨ ਕਰਨਾ

ਸਵੇਰ ਦਾ ਸਮਾਂ ਧਿਆਨ ਲਈ ਸਹੀ ਮੰਨਿਆ ਜਾਂਦਾ ਹੈ। ਧਿਆਨ ਜੀਵਨ ਵਿੱਚ ਸਥਿਰਤਾ ਲਿਆਉਣ ਵਿੱਚ ਮੱਦਦ ਕਰਦਾ ਹੈ। ਭਗਵਾਨ ਦੀ ਅਰਾਧਨਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਪੂਰਾ ਦਿਨ ਤਾਜ਼ਗੀ ਤੇ ਫੁਰਤੀ ਨਾਲ ਭਰਿਆ ਰਹਿੰਦਾ ਹੈ।

5. ਨਾਸ਼ਤਾ ਕਰਨਾ

ਭਾਵੇਂ ਤੁਸੀਂ ਕਿਨੇ ਵੀ ਵਿਅਸਤ ਹੋਵੋ, ਤੁਹਾਨੂੰ ਨਸ਼ਤਾ ਕਦੇ ਨਹੀਂ ਭੁੱਲਣਾ ਚਾਹੀਦਾ। ਸਵੇਰੇ ਆਪਣਾ ਮਨਪਸੰਦ ਪ੍ਰੋਟੀਨ ਭਰਪੂਰ ਨਾਸ਼ਤਾ ਖਾਣ ਨਾਲ ਸਰੀਰ ਨੂੰ ਨਵੀਂ ਤਾਕਤ ਮਿਲਦੀ ਹੈ ਅਤੇ ਮਨ ਵੀ ਸ਼ਾਂਤ ਰਹਿੰਦਾ ਹੈ। ਆਯੂਰਵੈਦਾ ਕਹਿੰਦਾ ਹੈ ਕਿ ਸਵੇਰ ਦਾ ਨਾਸ਼ਤਾ ਕੀਤਿਆਂ ਬਿਨਾ ਜੇਕਰ ਤੁਸੀਂ ਸਫ਼ਰ ਲਈ ਨਿੱਕਲਦੇ ਹੋ ਤਾਂ ਤੁਹਾਨੂੰ ਸ਼ੂਗਰ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਚੇਤਾਵਨੀ: ਇਹ ਜਾਣਕਾਰੀ ਵੱਖ-ਵੱਖ ਧਾਰਮਿਕ ਗਰੰਥਾਂ ਤੇ ਆਯੂਰਵੈਦਿਕ ਮਾਹਰਾਂ ਤੋਂ ਲਈ ਗਈ ਹੈ। ਇਸ ਵਿੱਚ ‘ਸੱਚ ਕਹੂੰ’ ਦਾ ਆਪਣਾ ਕੋਈ ਮਤ ਨਹੀਂ ਹੈ। ਕੋਈ ਵੀ ਤਰੀਕਾ ਅਜਮਾਉਣ ਤੋਂ ਪਹਿਲਾਂ ਆਪਣੇ ਮਾਹਿਰ ਡਾਕਟਰ ਨਾਲ ਸੰਪਰਕ ਜ਼ਰੂਰ ਕਰ ਲਓ।