ਬਜਟ ਵਿੱਚ 55,781 ਕਰੋੜ ਰੁਪਏ ਦੀਆਂ ਨਵੀਆਂ ਯੋਜਨਾਵਾਂ
ਲਖਨਊ: ਉੱਤਰ ਪ੍ਰਦੇਸ਼ ‘ਚ ਯੋਗੀ ਸਰਕਾਰ ਦਾ ਪਹਿਲਾ ਬਜਟ ਮੰਗਲਵਾਰ ਨੂੰ ਪੇਸ਼ ਹੋਇਆ। ਉੱਤਰ ਪ੍ਰਦੇਸ਼ ਦੇ ਵਿੱਤ ਮੰਤਰੀ ਰਾਜੇਸ਼ ਅਗਰਵਾਲ ਨੇ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ। ਯੂਪੀ ਸਰਕਾਰ ਦਾ ਕੁੱਲ ਬਜਟ 3 ਲੱਖ 84 ਹਜ਼ਾਰ ਕਰੋੜ ਰੁਪਏ ਦਾ ਹੈ। ਬਜਟ ਵਿੱਚ 55,781 ਕਰੋੜ ਰੁਪਏ ਦੀਆਂ ਨਵੀਆਂ ਯੋਜਨਾਵਾਂ ਹਨ।
ਇਸ ਵਾਰ ਬਜਟ ਵਿੱਚ 11 ਫੀਸਦੀ ਦੀ ਗਰੋਥ ਹੋਈ ਹੈ। ਵਿੱਤ ਮੰਤਰੀ ਰਾਜੇਸ਼ ਅਗਰਵਾਲ ਨੇ ਬਜਟ ਪੇਸ਼ ਕਰਦੇ ਹੋਏ ਕਿਹਾ, ‘ਗਰੀਬੀ ਨੂੰ ਖਤਮ ਕਰਨਾ ਸਾਡਾ ਟੀਚਾ ਹੈ। ਬਜਟ ਵਿੱਚ 36 ਹਜ਼ਾਰ ਕਰੋੜ ਰੁਪਏ ਕਰਜ਼ਾ ਮੁਆਫ਼ੀ ਲਈ ਰੱਖੇ ਗਏ ਹਨ। ਇਹ ਬਜਟ ਪਿਛਲੇ ਬਜਟ ਤੋਂ 10.9 ਫੀਸਦੀ ਜਿਆਦਾ ਹੈ। ਬਜਟ ਵਿੱਚ ਆਬਕਾਰੀ ਟੈਕਸ ਤੋਂ ਮਾਲੀਆ ਇਕੱਠਾ ਕਰਨ ਦਾ ਟੀਚਾ 20 ਹਜ਼ਾਰ 593 ਕਰੋੜ 23 ਲੱਖ ਰੁਪਏ ਤੈਅ ਕੀਤਾ ਗਿਆ ਹੈ। ਉੱਥੇ ਅਨੁਮਾਨਿਤ ਮਾਲੀਆ ਘਾਟਾ 2017-18 ਵਿੱਚ 42967.86 ਕਰੋੜ ਦਾ ਅਨੁਮਾਨਿਤ ਹੈ।’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।