ਸਾਡੇ ਨਾਲ ਸ਼ਾਮਲ

Follow us

19.4 C
Chandigarh
Saturday, January 31, 2026
More
    Home Breaking News Sangrur News:...

    Sangrur News: ਸੱਚ ਕਹੂੰ ਵੱਲੋਂ ਚੁੱਕਿਆ ਮੁੱਦਾ ਰੰਗ ਲਿਆਇਆ, ਖਜ਼ਾਨਾ ਮੰਤਰੀ ਨੇ ਖੁਦ ਆ ਕੇ ਦੇਖਿਆ ਪੁਲ ਦਾ ਹਾਲ, ਕੀਤੇ ਸਖਤ ਹੁਕਮ ਜਾਰੀ

    Sangrur News
    Sangrur News: ਸੱਚ ਕਹੂੰ ਵੱਲੋਂ ਚੁੱਕਿਆ ਮੁੱਦਾ ਰੰਗ ਲਿਆਇਆ, ਖਜ਼ਾਨਾ ਮੰਤਰੀ ਨੇ ਖੁਦ ਆ ਕੇ ਦੇਖਿਆ ਪੁਲ ਦਾ ਹਾਲ, ਕੀਤੇ ਸਖਤ ਹੁਕਮ ਜਾਰੀ

    Sangrur News: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਬੀਤੇ ਦਿਨੀਂ ਕੌਹਰੀਆਂ ਤੋਂ ਦਿੜ੍ਹਬਾ ਰੋਡ ’ਤੇ ਬਣੇ ਵਿਵਾਦੀ ਅਤੇ ਖ਼ੂਨੀ ਪੁਲ ਦਾ ਮਸਲਾ ਸੱਚ ਕਹੂੰ ਅਖਬਾਰ ਨੇ ਲੋਕਾਂ ਦੀ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਸੀ। ਜਿਸ ਤੋਂ ਪ੍ਰਭਾਵਿਤ ਹੋ ਕੇ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੁੱਲ ਦਾ ਦੌਰਾ ਕੀਤਾ। ਉਨ੍ਹਾਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਸੜਕ ਤੇ ਇਹ ਪੁੱਲ ਦੋਵੇਂ ਨਵੇਂ ਬਣੇ ਸੀ, ਦੋਵਾਂ ਦਾ ਨਿਰਮਾਣ ਕਾਰਜ ਅਧੀਨ ਪੁਲ ਦੀ ਉਚਾਈ ਸੜਕ ਤੋਂ ਜਿਆਦਾ ਬਣਾਈ ਗਈ, ਜਿਸ ਕਾਰਨ ਗੱਡੀਆਂ ਤੇਜ਼ ਗਤੀ ਨਾਲ ਚਲਦੀਆਂ ਜੰਪ ਲੈ ਜਾਂਦੀਆਂ ਸਨ, ਜਿਸ ਕਾਰਨ ਇਥੇ ਹਾਦਸੇ ਵਾਪਰ ਗਏ ਤੇ ਕੀਮਤੀ ਜਾਨਾਂ ਵੀ ਚਲੀਆਂ ਗਈਆਂ।

    Sangrur News

    ਉਨ੍ਹਾਂ ਕਿਹਾ ਕਿ ਅਸੀਂ ਤੁਰੰਤ ਅਧਿਕਾਰੀਆਂ ਨੂੰ ਹਦਾਇਤ ਕੀਤੀ, ਪੱਤਰਕਾਰ ਭਰਾਵਾਂ ਨੇ ਲੋਕਾਂ ਦੇ ਸਮੱਸਿਆਵਾਂ ਨੂੰ ਸਾਹਮਣੇ ਲਿਆਦਾ, ਜਿਸ ਨੂੰ ਲੈ ਕੇ ਅਸੀਂ ਸੰਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਇਸ ਸੜਕ ’ਤੇ ਪਰੀਮੈਕਸ ਪਾਇਆ ਜਾਵੇਗਾ, ਅੱਗੇ ਤੋਂ ਕੋਈ ਅਜਿਹਾ ਹਾਦਸਾ ਨਹੀਂ ਵਾਪਰੇਗਾ, ਉਨ੍ਹਾਂ ਸਬੰਧਤ ਅਧਿਕਾਰੀਆਂ ਖਿਲਾਫ਼ ਐਕਸ਼ਨ ਲੈਂਦਿਆਂ ਕਿਹਾ ਕਿ ਜਿਸ ਨੇ ਵੀ ਇਸ ਪੁਲ ਦਾ ਗਲਤ ਡਿਜਾਇਨ ਤਿਆਰ ਕੀਤਾ ਹੈ ਅਤੇ ਗਲਤ ਪੁਲ ਬਣਾਇਆ ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। Sangrur News

    Read Also : Pahalgam Terror Attack 2025: ਪਹਿਲਗਾਮ ਹਮਲਾ, ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ 2 ਲੋਕ ਗ੍ਰਿਫਤਾਰ

    Sangrur News

    ਸਰਕਾਰ ਵਿਕਾਸ ਦੇ ਕੰਮਾਂ ਲਈ ਪੈਸਾ ਦਿੰਦੀ ਹੈ ਜੋ ਕਿ ਹੇਠਲੇ ਪੱਧਰ ’ਤੇ ਆ ਕੇ ਗਲਤ ਤਰੀਕੇ ਨਾਲ ਵਰਤਿਆ ਜਾਂਦਾ ਹੈ, ਪਰ ਸਰਕਾਰ ਪੂਰੀ ਮੁਸਤੈਦੀ ਦੇ ਨਾਲ ਮਸਲਾ ਛੋਟਾ ਹੋਵੇ ਚਾਹੇ ਵੱਡਾ ਤੁਰੰਤ ਐਕਸ਼ਨ ਲੈਂਦੀ ਹੈ। ਉਨ੍ਹਾਂ ਕਿਹਾ ਕਿ ਪੰਜ ਸੱਤ ਦਿਨਾਂ ਦੇ ਵਿੱਚ ਹੀ ਪ੍ਰੀਮਿਕਸ ਪਾ ਕੇ ਮਲਾਈ ਵਰਗੀ ਸੜਕ ਤਿਆਰ ਕੀਤੀ ਜਾਵੇਗੀ। ਜਿਸ ਨਾਲ ਕਿਸੇ ਵੀ ਰਾਹਗੀਰ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ।

    ਸੱਚ ਕਹੂੰ ਵਿੱਚ ਪ੍ਰਮੁੱਖਤਾ ਨਾਲ ਨਸ਼ਰ ਹੋਈਆਂ ਖ਼ਬਰਾਂ | Sangrur News