ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਅੱਜ, ਟੂਰਨਾਮੈਂਟ ’ਚ ਤੀਜੀ ਵਾਰ ਆਹਮੋ-ਸਾਹਮਣੇ ਹੋਣਗੇ IND-AUS

Under-19 World Cup final

ਜਾਣੋ ਦੋਵਾਂ ਟੀਮ ਦੀ ਪਲੇਇੰਗ-11 | Under-19 World Cup final

ਸਪੋਰਟਸ ਡੈਸਕ। ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਅੱਜ ਭਾਰਤ ਅਤੇ ਅਸਟਰੇਲੀਆ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਵਿਲੋਮੂਰ ਪਾਰਕ, ਬੇਨੋਨੀ ’ਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:00 ਵਜੇ ਹੋਵੇਗਾ। ਭਾਰਤ ਤੇ ਅਸਟਰੇਲੀਆ ਤੀਜੀ ਵਾਰ ਟੂਰਨਾਮੈਂਟ ਦੇ ਫਾਈਨਲ ’ਚ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ ਦੋ ਵਾਰ ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਖੇਡਿਆ ਗਿਆ ਸੀ ਅਤੇ ਦੋਵਾਂ ਮੌਕਿਆਂ ’ਤੇ ਟੀਮ ਇੰਡੀਆ ਜੇਤੂ ਰਹੀ ਹੈ। ਅੰਡਰ-19 ਵਿਸ਼ਵ ਕੱਪ 2018 ਦੇ ਫਾਈਨਲ ’ਚ ਭਾਰਤ ਨੇ ਅਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਜਦੋਂ ਕਿ 2012 ’ਚ ਭਾਰਤ ਨੇ ਅਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸੀ। (Under-19 World Cup final)

ਭਾਰਤ ਨੇ 37 ’ਚੋਂ 23 ਮੈਚ ਆਪਣੇ ਨਾਂਅ ਕੀਤੇ | Under-19 World Cup final

ਯੁਵਾ ਇੱਕਰੋਜ਼ਾ ’ਚ ਭਾਰਤ ਦਾ ਪ੍ਰਦਰਸਨ ਅਸਟਰੇਲੀਆ ਤੋਂ ਬਿਹਤਰ ਹੈ। ਦੋਵਾਂ ਟੀਮਾਂ ਵਿਚਕਾਰ ਹੁਣ ਤੱਕ 37 ਯੂਥ ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ’ਚੋਂ ਭਾਰਤ ਨੇ 23 ਜਿੱਤੇ, ਜਦਕਿ ਅਸਟਰੇਲੀਆ ਨੇ ਸਿਰਫ 14 ਜਿੱਤੇ। ਅੰਡਰ-19 ਵਨਡੇ ਵਿਸ਼ਵ ਕੱਪ ’ਚ ਦੋਵੇਂ ਟੀਮਾਂ 8 ਵਾਰ ਆਹਮੋ-ਸਾਹਮਣੇ ਹੋਈਆਂ। ਇਸ ’ਚ ਵੀ ਭਾਰਤ ਦਾ ਦਬਦਬਾ ਰਿਹਾ ਹੈ।

ਭਾਰਤ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ | Under-19 World Cup final

ਭਾਰਤੀ ਟੀਮ ਇਸ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ। ਟੀਮ ਨੇ ਪੰਜ ਖਿਤਾਬ ਜਿੱਤੇ ਹਨ। ਇਸ ਵਾਰ ਵੀ ਟੀਮ ਦਾ ਸਫਰ ਸ਼ਾਨਦਾਰ ਰਿਹਾ। ਟੀਮ ਨੇ ਆਪਣੇ ਸਾਰੇ ਮੈਚ ਜਿੱਤੇ ਹਨ। ਅਸਟਰੇਲੀਆ ਦੂਜੀ ਸਭ ਤੋਂ ਸਫਲ ਟੀਮ ਹੈ। ਟੀਮ ਨੇ ਤਿੰਨ ਵਾਰ ਇਹ ਖਿਡਾਬ ਜਿੱਤਿਆ ਹੈ। ਇਸ ਵਾਰ ਟੀਮ ਇੱਕ ਮੈਚ ਹਾਰ ਗਈ ਹੈ। ਟੀਮ ਨੂੰ ਪਹਿਲੇ ਮੈਚ ’ਚ ਬੰਗਲਾਦੇਸ਼ ਨੇ ਹਰਾਇਆ ਸੀ।

ਉਦੈ ਸਹਾਰਨ ਟਾਪ ਸਕੋਰਰ | Under-19 World Cup final

ਅੰਡਰ-19 ਵਿਸ਼ਵ ਕੱਪ 2024 ’ਚ ਭਾਰਤ ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਦੀ ਬੱਲੇਬਾਜੀ ਹੈ। ਟੂਰਨਾਮੈਂਟ ’ਚ ਟੀਮ ਦਾ ਸਭ ਤੋਂ ਜ਼ਿਆਦਾ ਸਕੋਰਰ ਕਪਤਾਨ ਉਦੈ ਸਹਾਰਨ ਹੈ। ਉਨ੍ਹਾਂ ਨੇ 6 ਮੈਚਾਂ ’ਚ 389 ਦੌੜਾਂ ਬਣਾਈਆਂ ਹਨ। ਉਦੈ ਟੂਰਨਾਮੈਂਟ ਦੇ ਵੀ ਚੋਟੀ ਦੇ ਸਕੋਰਰ ਹਨ। ਉਨ੍ਹਾਂ ਨੇ ਤਿੰਨ ਅਰਧ ਸੈਂਕੜੇ ਅਤੇ ਇੱਕ ਸੈਂਕੜਾ ਜੜਿਆ ਹੈ। ਮੁਸੀਰ ਖਾਨ ਦੂਜੇ ਨੰਬਰ ’ਤੇ ਹਨ। ਉਨ੍ਹਾਂ ਨੇ 2 ਸੈਂਕੜੇ ਲਾਏ ਹਨ। ਸੌਮਿਆ ਪਾਂਡੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਬੱਲੇਬਾਜਾਂ ’ਚ ਪਹਿਲੇ ਨੰਬਰ ’ਤੇ ਹੈ। ਉਨ੍ਹਾਂ ਨੇ 6 ਮੈਚਾਂ ’ਚ 17 ਵਿਕਟਾਂ ਲਈਆਂ ਹਨ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ | Under-19 World Cup final

ਭਾਰਤ : ਉਦੈ ਸਹਾਰਨ (ਕਪਤਾਨ), ਆਦਰਸ਼ ਸਿੰਘ, ਅਰਸ਼ਿਨ ਕੁਲਕਰਨੀ, ਮੁਸੀਰ ਖਾਨ, ਪ੍ਰਿਯਾਂਸ਼ੂ ਮੋਲੀਆ, ਸਚਿਨ ਧਾਸ, ਅਰਾਵਲੀ ਅਵਨੀਸ (ਵਿਕਟਕੀਪਰ), ਮੁਰੂਗਨ ਅਭਿਸੇਕ, ਨਮਨ ਤਿਵਾਰੀ, ਰਾਜ ਲਿੰਬਾਨੀ ਅਤੇ ਸੌਮਿਆ ਪਾਂਡੇ।

ਅਸਟਰੇਲੀਆ : ਹਿਊਗ ਵਾਈਬਜੇਨ (ਕਪਤਾਨ), ਸੈਮ ਫੋਂਸਟਸ, ਹੈਰੀ ਡਿਕਸਨ, ਹਰਜਸ ਸਿੰਘ, ਰਿਆਨ ਹਿਕਸ (ਵਿਕਟਕੀਪਰ), ਓਲੀਵਰ ਪੀਕ, ਟੌਮ ਕੈਂਪਬੈਲ, ਰਾਫਟ ਮੈਕਮਿਲਨ, ਟੌਮ ਸਟ੍ਰਾਕਰ, ਮਹਲੀ ਬੀਅਰਡਮੈਨ, ਕੈਲਮ ਵਿਡਲਰ।

LEAVE A REPLY

Please enter your comment!
Please enter your name here