New Zealand Vs South Africa: ਮਹਿਲਾ ਟੀ20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ, ਕੌਣ ਬਣੇਗਾ ਚੈਂਪੀਅਨ, ਫੈਸਲਾ ਅੱਜ

New Zealand Vs South Africa
New Zealand Vs South Africa: ਮਹਿਲਾ ਟੀ20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ, ਕੌਣ ਬਣੇਗਾ ਚੈਂਪੀਅਨ, ਫੈਸਲਾ ਅੱਜ

ਮਹਿਲਾ ਟੀ20 ਵਿਸ਼ਵ ਕੱਪ 2024 ਦਾ ਫਾਈਨਲ ਅੱਜ

  • ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
  • ਆਹਮੋ-ਸਾਹਮਣੇ ਹੋਣਗੇ ਨਿਊਜੀਲੈਂਡ ਤੇ ਦੱਖਣੀ ਅਰਫੀਕਾ

ਸਪੋਰਟਸ ਡੈਸਕ। New Zealand Vs South Africa: ਮਹਿਲਾ ਟੀ-20 ਵਿਸ਼ਵ ਕੱਪ ਨੂੰ ਇਸ ਵਾਰ ਨਵਾਂ ਚੈਂਪੀਅਨ ਮਿਲੇਗਾ। ਇਸ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਅੱਜ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਵਿਚਕਾਰ ਪਹਿਲੀ ਵਾਰ ਫਾਈਨਲ ਖੇਡਿਆ ਜਾਵੇਗਾ। ਕੀਵੀ ਟੀਮ 14 ਸਾਲ ਬਾਅਦ ਫਾਈਨਲ ’ਚ ਪਹੁੰਚੀ ਹੈ। ਇਸ ਤੋਂ ਪਹਿਲਾਂ ਟੀਮ 2009 ਤੇ 2010 ਦੋਵਾਂ ਵਿਸ਼ਵ ਕੱਪਾਂ ਦੇ ਫਾਈਨਲ ’ਚ ਪਹੁੰਚੀ ਸੀ। ਪਰ ਦੋਵੇਂ ਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਲਗਾਤਾਰ ਦੂਜੀ ਵਾਰ ਫਾਈਨਲ ਖੇਡੇਗਾ, 2023 ’ਚ ਉਸ ਨੂੰ ਅਸਟਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਹੁਣ ਮੈਚ ਸਬੰਧੀ ਜਾਣਕਾਰੀ | New Zealand Vs South Africa

  • ਟੂਰਨਾਮੈਂਟ : ਮਹਿਲਾ ਟੀ20 ਵਿਸ਼ਵ ਕੱਪ 2024
  • ਮੈਚ : ਮੈਚ ਨੰਬਰ 23, ਫਾਈਨਲ ਮੁਕਾਬਲਾ
  • ਟੀਮਾਂ : ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ
  • ਕਦੋਂ : 20 ਅਕਤੂਬਰ
  • ਸਟੇਡੀਅਮ : ਦੁਬਈ ਕ੍ਰਿਕੇਟ ਸਟੇਡੀਅਮ
  • ਟਾਸ : ਸ਼ਾਮ 7 ਵਜੇ
  • ਮੈਚ ਸ਼ੁਰੂ : ਸ਼ਾਮ 7:30 ਵਜੇ

ਦੱਖਣੀ ਅਫਰੀਕਾ ਸਾਹਮਣੇ ਨਿਊਜ਼ੀਲੈਂਡ ਮਜ਼ਬੂਤ

ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਟੀ-20 ਕ੍ਰਿਕਟ ’ਚ ਦੱਖਣੀ ਅਫਰੀਕਾ ’ਤੇ ਦਬਦਬਾ ਬਣਾ ਕੇ ਰੱਖਿਆ ਹੈ। ਦੋਵਾਂ ਵਿਚਕਾਰ 2009 ਤੋਂ ਹੁਣ ਤੱਕ 16 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਨਿਊਜ਼ੀਲੈਂਡ ਨੇ 11 ਮੈਚ ਜਿੱਤੇ ਤੇ ਦੱਖਣੀ ਅਫਰੀਕਾ ਨੇ ਸਿਰਫ 4 ਮੈਚ ਜਿੱਤੇ। ਜਦਕਿ ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਦੇ ਨਾਲ ਹੀ ਮਹਿਲਾ ਟੀ-20 ਵਿਸ਼ਵ ਕੱਪ ’ਚ ਦੋਵਾਂ ਵਿਚਾਲੇ 5 ਮੈਚ ਹੋਏ। ਇਸ ’ਚ ਕੀਵੀ ਟੀਮ ਨੇ 3 ਮੈਚ ਜਿੱਤੇ ਤੇ ਦੱੱਖਣੀ ਅਫਰੀਕਾ ਨੇ 2 ਮੈਚ ਜਿੱਤੇ।

ਪਿਚ ਰਿਪੋਰਟ ਤੇ ਰਿਕਾਰਡ | New Zealand Vs South Africa

ਇਸ ਵਿਸ਼ਵ ਕੱਪ ਦਾ ਫਾਈਨਲ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾਣਾ ਹੈ। ਇੱਥੋਂ ਦੀ ਪਿੱਚ ਬੱਲੇਬਾਜ਼ਾਂ ਦੀ ਮਦਦ ਕਰਦੀ ਹੈ। ਇਸ ਸਟੇਡੀਅਮ ’ਚ ਹੁਣ ਤੱਕ 16 ਮਹਿਲਾ ਟੀ-20 ਮੈਚ ਖੇਡੇ ਜਾ ਚੁੱਕੇ ਹਨ। ਇਸ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 6 ਮੈਚ ਜਿੱਤੇ ਹਨ ਤੇ ਪਿੱਛਾ ਕਰਨ ਵਾਲੀ ਟੀਮ ਨੇ 10 ਮੈਚ ਜਿੱਤੇ ਹਨ।

ਮੌਸਮ ਸਬੰਧੀ ਜਾਣਕਾਰੀ | New Zealand Vs South Africa

ਐਤਵਾਰ ਨੂੰ ਦੁਬਈ ’ਚ ਬਹੁਤ ਧੁੱਪ ਰਹੇਗੀ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੈਚ ਵਾਲੇ ਦਿਨ ਇੱਥੇ ਤਾਪਮਾਨ 28 ਤੋਂ 36 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ। ਹਵਾ ਦੀ ਰਫ਼ਤਾਰ 13 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਨਿਊਜ਼ੀਲੈਂਡ : ਸੋਫੀ ਡੇਵਾਈਨ (ਕਪਤਾਨ), ਸੂਜ਼ੀ ਬੇਟਸ, ਜਾਰਜੀਆ ਪਲਿਮਰ, ਅਮੇਲੀਆ ਕੇਰ, ਬਰੁਕ ਹਾਲੀਡੇ, ਮੈਡੀ ਗ੍ਰੀਨ, ਇਜ਼ਾਬੇਲਾ ਗੇਜ, ਰੋਜ਼ਮੇਰੀ ਮਾਇਰ, ਲੀ ਤਾਹੂਹੂ, ਈਡਨ ਕਾਰਸਨ, ਫਰੈਨ ਜੋਨਸ।

ਦੱਖਣੀ ਅਫ਼ਰੀਕਾ : ਲੌਰਾ ਵੋਲਵਾਰਡਟ (ਕਪਤਾਨ), ਤਾਜਮਿਨ ਬ੍ਰਿਟਸ, ਐਨੇਕੇ ਬੋਸ਼, ਮਾਰੀਜਨ ਕਪ, ਕਲੋਏਟ੍ਰਾਇਓਨ, ਸੁਨੇ ਲੁਅਸ, ਐਨੇ ਡਰਕਸੇਨ, ਨਦੀਨ ਡੀ ਕਲਰਕ, ਸਿਨਾਲੋ ਜਾਫਟਾ, ਅਯਾਬੋਂਗ ਖਾਕਾ, ਨਾਨਕੁਲੁਲੇਕੋ ਮਲਾਬਾ।