ਹੈਰਾਨੀਜਨਕ ਮਾਮਲਾ ! ਸੱਤ ਮਹੀਨਿਆਂ ਦੇ ਬੱਚੇ ਦੇ ਪੇਟ ’ਚ ਪਲ ਰਿਹਾ ਸੀ ਭਰੂਣ, ਆਪ੍ਰੇਸ਼ਨ ਨਾਲ ਕੱਢਿਆ

Baby

ਪਰਿਆਗਰਾਜ। ਜਮਾਨਾ ਬਦਲਣ ਦੇ ਨਾਲ-ਨਾਲ ਕੁਦਰਤ ਨੇ ਵੀ ਆਪਣਾ ਰੂਪ ਬਦਲ ਲਿਆ ਹੈ। ਹੁਣ ਰੋਜ਼ਾਨਾ ਹੀ ਨਵੇਂ ਤੋਂ ਨਵੇਂ ਤੇ ਹੈਰਾਨੀਜਨਕ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਦਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਪਰਿਆਗਰਾਜ ਦੇ ਮੋਤੀਲਾਲ ਨਹਿਰੂ ਮੈਡੀਕਲ ਕਾਲਜ ’ਚ ਸਾਹਮਣੇ ਆਇਆ ਹੈ। ਜਿੱਥੇ ਇੱਕ ਸੱਤ ਮਹੀਨਿਆਂ ਦੇ ਬੱਚੇ (Baby) ਦੇ ਪੇਟ ’ਚੋਂ 4 ਘੰਟਿਆਂ ਦੇ ਆਪ੍ਰੇਸ਼ਨ ਤੋਂ ਬਾਅਦ 2 ਕਿੱਲੋ ਦਾ ਭਰੂਣ ਕੱਢਿਆ ਗਿਆ। ਹਾਲਾਂਕਿ ਇਸ ਭਰੂਣ ’ਚ ਕੋਈ ਜਾਨ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਪੇਟ ’ਚ ਇਹ ਭਰੂਣ ਜਨਮ ਤੋਂ ਬਾਅਦ ਵੱਡਾ ਹੋਣਾ ਸ਼ੁਰੂ ਹੋ ਗਿਆ ਸੀ।

ਬੱਚੇ ਦਾ ਸਫ਼ਲ ਆਪ੍ਰੇਸ਼ਨ ਕਰਨ ਤੋਂ ਬਾਅਦ ਡਾ. ਡੀ. ਕੁਮਾਰ ਨੇ ਦੱਸਿਆ ਕਿ ਸੱਤ ਮਹੀਨਿਆਂ ਦਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ। ਮੈਡੀਕਲ ਦੀ ਭਾਸ਼ਾ ’ਚ ਇਸ ਨੂੰ ‘ਫੀਟਸ ਇਨ ਫੀਟਸ’ ਕਹਿੰਦੇ ਹਨ, ਭਾਵ ਬੱਚੇ ਦੇ ਅੰਦਰ ਬੱਚਾ। ਦੁਨੀਆਂ ’ਚ ਹੁਣ ਤੱਕ ਇਸ ਤਰ੍ਹਾਂ ਦੇ ਲਗਭਗ 200 ਕੇਸ ਵੇਖੇ ਗਏ ਹਨ।

ਡਾਕਟਰ ਨੇ ਦੱਸਿਆ ਕਿ 2 ਸਪਰਮ ਅਤੇ 2 ਓਵਮ ਆਪਸ ’ਚ ਮਿਲ ਕੇ 2 ਜਾਇਗੋਟ ਬਣਾਉਣ ਨਾਲ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ। ਪਹਿਲੇ ਜਾਇਗੋਟ ਨਾਲ ਬੱਚਾ ਸਣਦਾ ਹੈ ਅਤੇ ਦੂਜਾ ਜਾਇਗੋਟ ਬੱਚੇ ਦੇ ਅੰਦਰ ਚਲਾ ਜਾਂਦਾ ਹੈ, ਜਿਸ ਨਾਲ ਬੱਚੇ ’ਚ ਭਰੂਣ ਬਣਨ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਇਹੀ ਦੂਜਾ ਜਾਇਗੋਟ ਜੇਕਰ ਬੱਚੇ ਦੇ ਸਰੀਰ ਤੋਂ ਬਾਹਰ ਭਾਵ ਮਾਂ ਦੇ ਪੇਟ ’ਚ ਬਣਦਾ ਤਾਂ ਜੌੜੇ ਬੱਚੇ ਦਾ ਰੂਪ ਧਾਰਨ ਕਰ ਲੈਂਦਾ ਹੈ।

Baby ਦੇ ਜਨਮ ਤੋਂ 9 ਦਿਨਾਂ ਬਾਅਦ ਮਾਂ ਦੀ ਹੋਈ ਮੌਤ

ਡਾ. ਡੀ. ਕੁਮਾਰ ਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਮਾਂ ਦੇ ਗਰਭ ’ਚ ਪਲ ਰਹੇ ਭਰੂਣ ਦੇ ਅੰਦਰ ਇੱਕ ਹੋਰ ਭਰੂਣ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ। 7 ਮਹੀਨਿਆਂ ਦੇ ਬੱਚੇ ਮਨੂ ਦਾ ਜਨਮ ਫੁੱਲੇ ਹੋਏ ਪੇਟ ਨਾਲ ਹੋਇਆ ਸੀ। ਪੇਟ ਫੁੱਲਣ ਕਾਰਨ ਉਸ ਨੂੰ ਸਾਹ ਲੈਣ ’ਚ ਤਕਲੀਫ਼ ਹੋ ਰਹੀ ਸੀ। ਬੱਚੇ ਨੂੰ ਭੁੱਖ ਵੀ ਨਹੀਂ ਸੀ ਲੱਗਦੀ। ਉਸ ਦਾ ਭਾਰ ਲਗਾਤਾਰ ਘਟਦਾ ਜਾ ਰਿਹਾ ਸੀ। ਪ੍ਰੇਸ਼ਾਨ ਪਿਤਾ ਕੁਝ ਦਿਨ ਪਹਿਲਾਂ ਬੱਚੇ ਨੂੰ ਲੈ ਕੇ ਲਖਨਊ ਦੇ ਐੱਸਜੀਪੀਜੀਆਈ ਦਿਖਾਇਆ ਪਰ ਪੈਸਿਆਂ ਦੀ ਕਮੀ ਕਾਰਨ ਉਹ ਉੱਥੇ ਬੱਚੇ ਦਾ ਇਲਾਜ ਨਹੀਂ ਕਰਵਾ ਸਕਿਆ।

ਡਾਕਟਰ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਮਨੂ ਦੀ ਮਾਂ ਸਵਰੂਪਰਾਣੀ ਦੀ ਨਹਿਰੂ ਹਸਪਤਾਲ ’ਚ ਡਿਲੀਵਰੀ ਹੋਈ ਸੀ। ਇਸ ਦੇ ਨਾਲ ਹੀ ਬੱਚੇ ਦਾ ਪੇਟ ਵੀ ਸੁੱਜ ਗਿਆ ਪਰ ਲੋਕ ਸਮਝ ਨਹੀਂ ਸਕੇ। ਜਣੇਪੇ ਤੋਂ 9 ਦਿਨਾਂ ਬਾਅਦ ਮਾਂ ਦੀ ਮੌਤ ਹੋ ਗਈ। ਪਰਿਵਾਰ ਦੇ ਹੋਰ ਮੈਂਬਰ 7 ਮਹੀਨਿਆਂ ਤੋਂ ਬੱਚੇ ਦੀ ਦੇਖਭਾਲ ਕਰ ਰਹੇ ਸਨ।

ਇਹ ਵੀ ਪੜ੍ਹੋ : ਰੌਸ਼ਨ ਲਾਲ ਇੰਸਾਂ ਦਾ ਵੀ ਪਿਆ ਮੈਡੀਕਲ ਖੋਜਾਂ ‘ਚ ਯੋਗਦਾਨ, ਅਮਰ ਰਹੇ ਦੇ ਲੱਗੇ ਨਾਅਰੇ

LEAVE A REPLY

Please enter your comment!
Please enter your name here