Punjab Farmer News: ਮਹਾਰਾਸ਼ਟਰ ’ਚ ਕਿਸਾਨਾਂ ਦਾ ਐਮਐਸਪੀ ਤੇ ਨਹੀਂ ਖਰੀਦਿਆ ਜਾ ਰਿਹੈ ਸੋਇਆਬੀਨ
Punjab Farmer News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਚੱਲ ਰਿਹਾ ਸੰਘਰਸ਼ 277ਵੇਂ ਦਿਨ ਵਿੱਚ ਪੁੱਜ ਗਿਆ ਹੈ ਅਤੇ ਕਿਸਾਨਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਇੱਥੇ ਵੱਡੇ ਇਕੱਠ ਕੀਤੇ ਜਾ ਰਹੇ ਹਨ। ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਆਖਿਆ ਹੈ ਕਿ ਪੰਜਾਬ ਵਿੱਚ ਜਿਸ ਤਰ੍ਹਾਂ ਝੋਨੇ ਦੇ ਚੱਲ ਰਹੇ ਸੀਜ਼ਨ ਵਿੱਚ ਕਿਸਾਨਾਂ ਨੂੰ ਦੋਵੇਂ ਸਰਕਾਰਾਂ ਵੱਲੋਂ ਪ੍ਰੇਸ਼ਾਨ ਕੀਤਾ ਗਿਆ ਹੈ, ਉਸੇ ਤਰ੍ਹਾਂ ਹੀ ਮਹਾਰਾਸ਼ਟਰ ਵਿੱਚ ਵੀ ਕਿਸਾਨਾਂ ਨੂੰ ਸੋਇਆਬੀਨ ਦਾ ਭਾਅ ਨਹੀਂ ਦਿੱਤਾ ਜਾ ਰਿਹਾ।
ਕੇਂਦਰ ਵੱਲੋਂ ਭਾਅ 4890 ਪਰ ਖਰੀਦਿਆ ਜਾ ਰਿਹਾ 1200 ਰੁਪਏ-ਸਰਵਣ ਪੰਧੇਰ | Punjab Farmer News
ਉਨ੍ਹਾਂ ਆਖਿਆ ਕਿ ਮਹਾਰਾਸ਼ਟਰ ਵਿੱਚ ਸੋਇਆਬੀਨ ਦਾ ਭਾਅ ਕੇਂਦਰ ਸਰਕਾਰ ਵੱਲੋਂ 4890 ਰੁਪਏ ਐਲਾਨਿਆ ਹੋਇਆ ਹੈ, ਪਰ ਕਿਸਾਨਾਂ ਤੋਂ ਉੱਥੇ ਸੋਇਆਬੀਨ 1200 ਰੁਪਏ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੇ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇੱਕ ਪਾਸੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਹਿੱਕ ਥਾਪੜ ਕੇ ਕਹਿੰਦੇ ਸਨ ਕਿ ਐਮਐਸਪੀ ਨਾ ਅੱਜ ਬੰਦ ਹੋਵੇਗੀ ਨਾ ਕੱਲ ਅਤੇ ਨਾ ਹੀ ਭਵਿੱਖ ਵਿੱਚ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਹਨ, ਪਰ ਫੇਰ ਵੀ ਕੇਂਦਰ ਸਰਕਾਰ ਵੱਲੋਂ ਉੱਥੋਂ ਦੇ ਕਿਸਾਨਾਂ ਦੀ ਜਿਣਸ ਐਮਐਸਪੀ ਤੇ ਨਹੀਂ ਖਰੀਦੀ ਜਾ ਰਹੀ। ਉੱਥੇ ਕਪਾਹ ਵਾਲੇ ਕਿਸਾਨ ਰੋ ਰਹੇ ਹਨ ਅਤੇ ਕਿਸਾਨਾਂ ਨੂੰ ਆਪਣੇ ਅਨਾਜ ਦਾ ਸਹੀ ਦਾ ਮੁੱਲ ਨਹੀਂ ਮਿਲ ਰਿਹਾ। Punjab Farmer News
Read Also : Shaheed Kartar Singh Sarabha: ਸ਼ਹੀਦ ਕਰਤਾਰ ਸਿੰਘ ਸਰਾਭਾ ਅੱਜ ਵੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਸਰੋਤ : ਸੌਂਦ
ਪੰਧੇਰ ਨੇ ਆਖਿਆ ਕਿ ਸੰਭੂ ਅਤੇ ਖਨੌਰੀ ਬਾਰਡਰਾਂ ’ਤੇ ਕਿਸਾਨਾਂ ਵੱਲੋਂ ਆਪਣਾ ਸੰਘਰਸ ਤੇਜ਼ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਭਾਈਚਾਰਕ ਸਾਂਝ ਤੋੜ ਲਈ ਕੋਈ ਵੀ ਪੁਆੜਾ ਪਾਇਆ ਜਾ ਸਕਦਾ ਹੈ, ਇਸ ਲਈ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿ ਆਉਣ ਵਾਲੇ ਕਣਕ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਸਰਕਾਰਾਂ ਵੱਲੋਂ ਦਿੱਕਤ ਖੜ੍ਹੀ ਕੀਤੀ ਜਾ ਸਕਦੀ ਹੈ ਅਤੇ ਸੈਲੋ ਗੁਦਾਮਾਂ ਵਾਲੀ ਪਾਲਿਸੀ ਖਿਲਾਫ਼ ਸੰਘਰਸ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਹਾਲਤ ਲਗਾਤਾਰ ਪਤਲੀ ਹੋ ਰਹੀ ਹੈ ਅਤੇ ਡਾਲਰ ਦੇ ਮੁਕਾਬਲੇ ਰੁਪਈਆਂ ਦੀ ਕੀਮਤ ਹੇਠਾਂ ਡਿੱਗ ਗਈ ਹੈ। ਮੋਦੀ ਸਾਹਿਬ ਖੁਦ ਕਾਂਗਰਸ ਸਰਕਾਰ ਮੌਕੇ ਆਖਦੇ ਸੀ ਕਿ ਰੁਪਈਆ ਜਿੰਨਾ ਕਮਜੌਰ ਹੋਵੇਗਾ, ਉਨ੍ਹਾਂ ਹੀ ਦੇਸ਼ ਕਮਜੋਰ ਹੋਵੇਗਾ। ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਦੋਹਾਂ ਬਾਰਡਰਾਂ ਤੇ ਕਿਸਾਨ ਅਤੇ ਮਜ਼ਦੂਰ ਡਟੇ ਹੋਏ ਹਨ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਏਕਾ ਹੀ ਸਰਕਾਰਾਂ ਨੂੰ ਆਪਣੇ ਹੱਕ ਲੈਣ ਲਈ ਮਜ਼ਬੂਰ ਕਰੇਗਾ।