New Zealand News Today: ਵਿਦੇਸ਼ਾਂ ਦੀ ਧਰਤੀ ’ਤੇ ਵੀ ਮਨੁੱਖਤਾ ਦੀ ਅਲਖ, ਨਿਊਜ਼ੀਲੈਂਡ ’ਚ ਕੀਤੀ ਵੱਡੀ ਸ਼ੁਰੂਆਤ

New Zealand News Today
New Zealand News Today: ਵਿਦੇਸ਼ਾਂ ਦੀ ਧਰਤੀ ’ਤੇ ਵੀ ਮਨੁੱਖਤਾ ਦੀ ਅਲਖ, ਨਿਊਜ਼ੀਲੈਂਡ ’ਚ ਕੀਤੀ ਵੱਡੀ ਸ਼ੁਰੂਆਤ

New Zealand News Today: 597 ਬੂਟੇ ਲਾ ਕੇ ਸੀਜਨ ਦੀ ਕੀਤੀ ਸ਼ੁਰੂਆਤ

New Zealand News Today: ਆਕਲੈਂਡ (ਨਊਜ਼ੀਲੈਂਡ) (ਰਣਜੀਤ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਨਊਜ਼ੀਲੈਂਡ ਦੀ ਸਾਧ-ਸੰਗਤ ਵੱਲੋਂ 597 ਪੌਦੇ ਲਾਏ ਗਏ। ਵਾਤਾਵਰਨ ਦੀ ਸੰਭਾਲ ਲਈ ਡੇਰਾ ਸੱਚਾ ਸੌਦਾ ਵੱਲੋਂ ਚੱੁਕੇ ਮਾਨਵਤਾ ਭਲਾਈ ਦੇ ਇਸ ਬੀੜੇ ਨੂੰ ਵਿਸ਼ਵ ਭਰ ਵਿੱਚ ਸਾਧ-ਸੰਗਤ ਪੂਰੇ ਜ਼ੋਰ-ਸ਼ੋਰ ਨਾਲ ਨਿਭਾ ਰਹੀ ਹੈ।

New Zealand News Today

ਮਿਲੀ ਜਾਣਕਾਰੀ ਅਨੁਸਾਰ ਨਊਜ਼ੀਲੈਂਡ ਦੀ ਸਾਧ-ਸੰਗਤ ਵੱਲੋਂ ਆਕਲੈਂਡ ਸ਼ਹਿਰ ਦੇ ਮੈਂਗਰੀ ਇਲਾਕੇ ਦੇ ਐਮਬਰੀ ਰਿਜਿਨਲ ਪਾਰਕ ਵਿਖੇ ਪੌਦੇ ਲਗਾਏ ਗਏ। ਆਕਲੈਂਡ ਕਾਊਂਸਿਲ ਵੱਲੋਂ ਆਮ ਲੋਕਾਂ ਲਈ ਰੱਖੇ ਗਏ ਇਸ ਬੂਟਾ ਲਾਓ ਮੁਹਿੰਮ ਵਿੱਚ ਸਥਾਨਕ ਲੋਕਾਂ ਦੇ ਨਾਲ ਨਾਲ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੇ ਵੀ ਇਸ ਵਿਚ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਨਿਊਜ਼ੀਲੈਂਡ ਸਮੇਂ ਅਨੁਸਾਰ ਸਵੇਰ 10 ਵਜੇ ਤੋਂ ਲੈ ਕੇ 12 ਵਜੇ ਤੱਕ ਚੱਲੇ ਇਸ ਇਵੈਂਟ ਵਿੱਚ ਆਕਲੈਂਡ ਨੌਰਥ, ਸਾਊਥ ਅਤੇ ਈਸਟ ਦੀ ਸਾਧ-ਸੰਗਤ ਨੇ ਆਪਣੇ ਪਰਿਵਾਰਾਂ ਸਮੇਤ ਇਸ ਵਾਤਾਵਰਨ ਸੰਭਾਲ ਮੁਹਿੰਮ ਵਿੱਚ ਆਪਣੀ ਸੇਵਾ ਦਿੱਤੀ। New Zealand News Today

Read Also : Body Donation: ਜੋਗਿੰਦਰ ਸਿੰਘ ਇੰਸਾਂ ਪਿੰਡ ਆਜਮਵਾਲਾ ਦੇ ਤੀਜੇ ਤੇ ਬਲਾਕ ਦੇ 5ਵੇਂ ਸਰੀਰਦਾਨੀ ਬਣੇ

New Zealand News Today

ਮਾਪਿਆਂ ਨੇ ਆਪਣੇ ਨਵੇਂ ਜੰਮੇ ਬੱਚੇ ਦੇ ਨਾਲ ਪੌਦੇ ਲਾ ਕੇ ਪੂਜਨੀਕ ਗੁਰੂ ਜੀ ਦੀ ਕੁਦਰਤ ਪ੍ਰਤੀ ਦਿਤੀ ਪ੍ਰੇਮ ਦੀ ਸਿੱਖਿਆ ਨੂੰ ਅਮਲੀ ਰੂਪ ਵਿੱਚ ਦਰਸਾਇਆ। ਇਸ ਤੋਂ ਇਲਾਵਾ ਆਪਣੇਂ ਬੱਚਿਆਂ ਕੋਲ ਮਿਲਣ ਆਏ ਮਾਪੇ ਵੀ ਇਸ ਮੁਹਿੰਮ ਦਾ ਹਿੱਸਾ ਬਣੇ। ਅਸੀਂ ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਸਮੁੰਦਰ ਕਿਨਾਰੇ ਇਸ ਰਿਜਿਨਲ ਪਾਰਕ ਵਿੱਚ ਖਾਸ ਕਿਸਮ ਦੇ ਪੌਦੇ ਲਗਾਉਣ ਦਾ ਮਕਸਦ ਮੀਹ ਦੇ ਪਾਣੀ ਦੀ ਫਿਲਟ੍ਰੇਸ਼ਨ ਕਰਨਾ ਹੈ।

New Zealand News Today

ਗਰਾਊਂਡ ’ਤੇ ਮੌਜ਼ੂਦ ਕਾਊਂਸਿਲ ਮੁਲਾਜ਼ਮਾਂ ਨੇ ਪੂਜਨੀਕ ਗੁਰੂ ਜੀ ਅਤੇ ਸੇਵਾਦਾਰਾਂ ਦਾ ਤਹਿਦਿਲ ਤੋਂ ਧੰਨਵਾਦ ਕੀਤਾ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਬਰਸਾਤਾਂ ਦੇ ਇਸ ਸੀਜਨ ਦੌਰਾਨ ਕਰੀਬ ਤਿੰਨ ਮਹੀਨੇ ਵੱਖ-ਵੱਖ ਥਾਵਾਂ ’ਤੇ ਬੂਟੇ ਲਾਏ ਜਾਣਗੇ।

New Zealand News Today