ਸਾਡੇ ਨਾਲ ਸ਼ਾਮਲ

Follow us

21.7 C
Chandigarh
Thursday, January 22, 2026
More
    Home Breaking News Punjab News: ...

    Punjab News: ਸਕੱਤਰੇਤ ’ਚੋਂ ਫਿਰ ਰੌਣਕਾਂ ਖਤਮ, ਜ਼ਿਆਦਾਤਰ ਮੰਤਰੀਆਂ ਮੱਲਿਆ ਲੁਧਿਆਣਾ

    Punjab News
    Punjab News: ਸਕੱਤਰੇਤ ’ਚੋਂ ਫਿਰ ਰੌਣਕਾਂ ਖਤਮ, ਜ਼ਿਆਦਾਤਰ ਮੰਤਰੀਆਂ ਮੱਲਿਆ ਲੁਧਿਆਣਾ

    Punjab News: ਲੁਧਿਆਣਾ ਜ਼ਿਮਨੀ ਚੋਣ ਤੋਂ ਬਾਅਦ ਹੀ ਦਿਖਾਈ ਦੇਣਗੇ ਕੈਬਨਿਟ ਮੰਤਰੀ ਸਕੱਤਰੇਤ ’ਚ

    • ਪਹਿਲਾਂ ਹੀ ਬਹੁਤ ਘੱਟ ਆਉਂਦੇ ਸਨ ਕੈਬਨਿਟ ਮੰਤਰੀ, ਹੁਣ ਇੱਕ-ਦੁੱਕਾ ਵੀ ਨਹੀਂ ਦਿੰਦੇ ਦਿਖਾਈ | Punjab News

    Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਿਵਲ ਸਕੱਤਰੇਤ ਵਿੱਚ ਇੱਕ ਵਾਰ ਫਿਰ ਰੌਣਕਾਂ ਹੀ ਖ਼ਤਮ ਹੋ ਗਈਆਂ ਹਨ, ਕਿਉਂਕਿ ਡੇਢ ਹਫ਼ਤੇ ਤੋਂ ਕੈਬਨਿਟ ਮੰਤਰੀ ਘੱਟ ਹੀ ਦਿਖਾਈ ਦੇ ਰਹੇ ਹਨ। ਜ਼ਿਆਦਾਤਰ ਕੈਬਨਿਟ ਮੰਤਰੀ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਲੱਗੇ ਹੋਏ ਹਨ ਅਤੇ ਕੁਝ ਕੈਬਨਿਟ ਮੰਤਰੀਆਂ ਦੀ ਪੰਜਾਬ ਦੌਰੇ ’ਤੇ ਡਿਊਟੀ ਲੱਗੀ ਹੋਈ ਹੈ। ਜਿਸ ਕਾਰਨ ਹੀ ਪੰਜਾਬ ਸਿਵਲ ਸਕੱਤਰੇਤ ਵਿੱਚ ਕੋਈ ਵੀ ਕੈਬਨਿਟ ਮੰਤਰੀ ਅੱਜ ਕਲ ਦਿਖਾਈ ਨਹੀਂ ਦੇ ਰਿਹਾ ਹੈ।

    ਹਾਲਾਂਕਿ ਜਿਸ ਦਿਨ ਕੈਬਨਿਟ ਦੀ ਮੀਟਿੰਗ ਹੁੰਦੀ ਹੈ, ਉਸ ਦਿਨ ਹੀ ਕੁਝ ਕੈਬਨਿਟ ਮੰਤਰੀ ਸਕੱਤਰੇਤ ਦੀ ਪੌੜੀ ਜ਼ਰੂਰ ਚੜ੍ਹ ਜਾਂਦੇ ਹਨ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਦੇ ਕੰਮ ਕਰਨ ਲਈ ਵੱਡੇ ਪੱਧਰ ’ਤੇ ਦਫ਼ਤਰਾਂ ਨੂੰ ਤਿਆਰ ਕੀਤਾ ਹੋਇਆ ਹੈ, ਜਿੱਥੇ ਕਿ ਉਹ ਆਪਣੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੇ ਨਾਲ ਹੀ ਆਮ ਲੋਕਾਂ ਨੂੰ ਮਿਲਦੇ ਹੋਏ ਉਨ੍ਹਾਂ ਦੇ ਕੰਮਕਾਜ ਕਰਦੇ ਹਨ।

    Punjab News

    ਪਿਛਲੀਆਂ ਕਈ ਸਰਕਾਰਾਂ ਤੋਂ ਇਹ ਹੀ ਰਿਵਾਜ ਰਿਹਾ ਹੈ ਕਿ ਕੈਬਨਿਟ ਮੰਤਰੀ ਸਿਵਲ ਸਕੱਤਰੇਤ ਵਿਖੇ ਸਥਿਤ ਆਪਣੇ ਦਫ਼ਤਰ ਵਿੱਚ ਹੀ ਬੈਠ ਕੇ ਸਰਕਾਰੀ ਕੰਮਕਾਜ ਨੂੰ ਕਰਨ ਦੇ ਨਾਲ ਹੀ ਆਮ ਲੋਕਾਂ ਨਾਲ ਵੀ ਮੁਲਾਕਾਤ ਕਰਦੇ ਆ ਰਹੇ ਹਨ ਪਰ ਮੌਜ਼ੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਸਾਢੇ ਤਿੰਨ ਸਾਲਾਂ ਦੀ ਸਰਕਾਰ ਵਿੱਚ ਜ਼ਿਆਦਾ ਸਮਾਂ ਜ਼ਿਮਨੀ ਅਤੇ ਹੋਰ ਚੋਣਾਂ ਹੀ ਆਉਣ ਕਰਕੇ ਕੈਬਨਿਟ ਮੰਤਰੀ ਸਿਵਲ ਸਕੱਤਰੇਤ ਵਿਖੇ ਘੱਟ ਹੀ ਦਿਖਾਈ ਦਿੱਤੇ ਹਨ।ਹੁਣ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਆਉਣ ਦੇ ਕੈਬਨਿਟ ਮੰਤਰੀ ਇੱਕ ਵਾਰ ਫਿਰ ਪੰਜਾਬ ਸਿਵਲ ਸਕੱਤਰੇਤ ਵਿੱਚੋਂ ਨਜ਼ਰ ਨਹੀਂ ਆ ਰਹੇ ।

    Read Also : Fazilka News: ਤੜਕਸਾਰ ਆਈ ਮੰਦਭਾਗੀ ਖਬਰ!, ਸੜਕ ਹਾਦਸੇ ’ਚ ਮਜ਼ਦੂਰ ਦੀ ਗਈ ਜਾਨ

    ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਲਗਭਗ ਸਾਰੇ ਕੈਬਨਿਟ ਮੰਤਰੀਆਂ ਦੀ ਹੀ ਡਿਊਟੀ ਲੁਧਿਆਣਾ ਪੱਛਮੀ ਵਿੱਚ ਲਾਈ ਹੋਈ ਹੈ ਅਤੇ ਹਰ ਕੈਬਨਿਟ ਮੰਤਰੀ ਨੂੰ ਇਲਾਕੇ ਦੀ ਵੰਡ ਅਨੁਸਾਰ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਪਾਰਟੀ ਦੇ ਉਮੀਦਵਾਰ ਨੂੰ ਪੁਆਉਣ ਦਾ ਟੀਚਾ ਦਿੱਤਾ ਹੋਇਆ ਹੈ। ਜਿਸ ਕਾਰਨ ਕੈਬਨਿਟ ਮੰਤਰੀਆਂ ਵੱਲੋਂ ਚੰਡੀਗੜ੍ਹ ਵਿਖੇ ਡਿਊਟੀ ਦੇਣ ਦੀ ਥਾਂ ’ਤੇ ਲੁਧਿਆਣਾ ਪੱਛਮੀ ਵਿੱਚ ਹੀ ਜ਼ਿਆਦਾ ਸਮਾਂ ਬਿਤਾਇਆ ਜਾ ਰਿਹਾ ਹੈ।

    ਦਫ਼ਤਰਾਂ ’ਚ ਚੱਲ ਰਿਹੈ ਰੂਟੀਨ ਦਾ ਕੰਮ ਕਾਜ

    ਪੰਜਾਬ ਸਰਕਾਰ ਦੇ 2 ਦਰਜਨ ਦੇ ਕਰੀਬ ਵਿਭਾਗਾਂ ਵੱਲੋਂ ਇਸ ਸਰਕਾਰ ਦੇ ਕਾਰਜਕਾਲ ਵਿੱਚ ਸਿਰਫ਼ ਰੁਟੀਨ ਦਾ ਹੀ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਦੇ ਕੁਝ ਵਿਭਾਗਾਂ ਵੱਲੋਂ ਨਵੀਂ ਪਲੈਨਿੰਗ ਕਰਨ ਵੱਲ ਕਦਮ ਪੁੱਟੇ ਜ਼ਰੂਰ ਗਏ ਸਨ ਪਰ ਕੈਬਨਿਟ ਮੰਤਰੀਆਂ ਵੱਲੋਂ ਜ਼ਿਆਦਾ ਧਿਆਨ ਅਤੇ ਸਮਾਂ ਨਹੀਂ ਦਿੱਤੇ ਜਾਣ ਕਰਕੇ ਉਹ ਪਲੈਨਿੰਗ ਵੀ ਜ਼ਮੀਨ ’ਤੇ ਉੱਤਰ ਨਹੀਂ ਸਕੀ।

    ਪੰਜਵੀਂ ਜ਼ਿਮਨੀ ਚੋਣ ਹੈ ਲੁਧਿਆਣਾ ਪੱਛਮੀ

    ਪੰਜਾਬ ਇੱਕ ਵਾਰ ਫਿਰ ਜ਼ਿਮਨੀ ਚੋਣਾਂ ਵਾਲਾ ਸੂਬਾ ਬਣ ਗਿਆ ਹੈ ਪਿਛਲੇ ਸਾਲ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਤੇ ਜਲੰਧਰ ਵਿਧਾਨ ਸਭਾ ਹਲਕਿਆਂ ’ਚ ਜ਼ਿਮਨੀ ਚੋਣ ਹੋਈ ਸੀ।