ਬਿਜਲੀ ਖ਼ਪਤਕਾਰਾਂ ਦੀਆਂ ਸਮੱਸਿਆਵਾਂ ’ਤੇ ਸੁਣਵਾਈ 14 ਨੂੰ | Electricity Department
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ ਹਿਸਾਰ ਜੋਨ ਦੇ ਤਹਿਤ ਆਉਣ ਵਾਲੇ ਜ਼ਿਲ੍ਹਾ ਹਿਸਾਰ, ਭਿਵਾਨੀ, ਸਰਸਾ, ਜੀਂਦ, ਚਰਖੀ ਦਾਦਰੀ ਤੇ ਫਤਿਹਾਬਾਦ ਦੇ ਬਿਜਲੀ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ 14 ਨਵੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਮੁੱਖ ਇੰਜੀਨੀਅਰ, ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ, ਵਿਦਯੁਤ ਨਗਰ, ਹਿਸਾਰ ਦੇ ਦਫ਼ਤਰ ’ਚ ਕੀਤੀ ਜਾਵੇਗੀ। ਇਹ ਜਾਣਕਾਰੀ ਵਿਭਾਗ ਦੇ ਬੁਲਾਰੇ ਨੇ ਦਿੱਤੀ। (Electricity Department)
ਹਿਸਾਰ, ਭਿਵਾਨੀ, ਸਰਸਾ, ਜੀਂਦ, ਚਰਖੀ ਦਾਦਰੀ ਤੇ ਫਤਿਹਾਬਾਦ ਜ਼ਿਲ੍ਹੇ ਸ਼ਾਮਲ
ਉਨ੍ਹਾਂ ਕਿਹਾ ਕਿ ਮੁੱਖ ਅਭਿਅੰਤਾ ਦੀ ਪ੍ਰਧਾਨਗੀ ’ਚ ਕਮੇਟੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਕਰੇਗੀ। ਇੱਕ ਲੱਖ ਤੋਂ ਤਿੰਨ ਲੱਖ ਤੱਕ ਦੀ ਰਾਸ਼ੀ ਦੇ ਮਾਮਲਿਆਂ ਦੀ ਸੁਣਵਾਈ ਹਿਸਾਰ ਜੋਨ ਪੱਧਰ ’ਤੇ ਖੇਤਰੀ ਖਪਤਕਾਰ ਸ਼ਿਕਾਇਤ ਫੋਰਮ ਦੇ ਪ੍ਰਧਾਨ ਦੇ ਰੂਪ ’ਚ ਰਜਨੀਸ਼ ਗਰਗ ਕਰਨਗੇ। ਜਿਸ ’ਚ ਮੁੱਖ ਤੌਰ ’ਤੇ ਗਲਤ ਬਿਲਿੰਗ (ਇੱਕ ਲੱਖ ਤੋਂ ਤਿੰਨ ਲੱਖ ਤੱਕ ਦੀ ਰਾਸ਼ੀ), ਬਿਜਲੀ ਸਪਲਾਈ ’ਚ ਰੁਕਾਵਟਾਂ, ਖਰਾਬ ਮੀਟਰ ਨੂੰ ਬਦਲਣ ’ਚ ਦੇਰੀ ਆਤਿ ਸ਼ਾਮਲ ਹਨ। (DHBVN)
Also Read : ਮਾਮੇ ਕੋਲੋਂ ਗੋਲੀ ਚੱਲਣ ਨਾਲ ਭਾਣਜੇ ਦੀ ਮੌਤ
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਮੇਟੀ ਦੁਆਰਾ ਬਿਜਲੀ ਐਕਟ ਦੀ ਧਾਰਾ 126, 127 ਤੇ ਧਾਰਾ 135 ਤੋਂ 140, 142, 143, 146, 152 ਦੇ ਤਹਿਤ ਬਿਜਲੀ ਚੋਰੀ ਤੇ ਬਿਜਲੀ ਦੀ ਗੈਰ ਕਾਨੂੰਨੀ ਵਰਤੋਂ ਦੇ ਮਾਮਲਿਆਂ ’ਚ ਸਜ਼ਾ ਤੇ ਜ਼ੁਰਮਾਨਾ ਤੇ ਧਾਰਾ 161 ਦੇ ਤਹਿਤ ਜਾਂਚ ਤੇ ਹਾਦਸਿਆਂ ਸਬੰਧੀ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ। ਕੋਈ ਵੀ ਬਿਜਲੀ ਖਪਤਕਾਰ ਆਪਣੀ ਸ਼ਿਕਾਇਤ ਲਈ ਮੁੱਖ ਇੰਜੀਨੀਅਰ ਦੇ ਦਫ਼ਤਰ ’ਚ 01662-223302 ’ਤੇ ਸੰਪਰਕ ਕਰ ਸਕਦਾ ਹੈ। (Electricity Department)