Panchayat Elections: ਪੰਜਾਬ ਦੀਆਂ ਪੰਚਾਇਤੀ ਚੋਣਾਂ ਲਈ ਚੋਣ ਅਧਿਕਾਰੀ ਨੇ ਕੀਤੀ ਖਾਸ ਅਪੀਲ

Panchayat Elections

Panchayat Elections: ਮਲੋਟ (ਮਨੋਜ)। ਰਾਜ ਚੋਣ ਕਮਿਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਗ੍ਰਾਮ ਪੰਚਾਇਤੀ ਚੋਣਾਂ-2024 ਮਿਤੀ 15 ਅਕਤੂਬਰ 2024 ਨੂੰ ਕਰਵਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਜੇਸ਼ ਤ੍ਰਿਪਾਠੀ, ਆਈ.ਏ.ਐਸ., ਜਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਬਲਾਕ ਸ੍ਰੀ ਮੁਕਤਸਰ ਸਾਹਿਬ, ਬਲਾਕ ਮਲੋਟ, ਬਲਾਕ ਗਿੱਦੜਬਾਹਾ ਅਤੇ ਬਲਾਕ ਲੰਬੀ ਕੁੱਲ 4 ਬਲਾਕ ਪੈਂਦੇ ਹਨ, ਜਿਹਨਾਂ ਵਿੱਚ ਪੰਚਾਇਤੀ ਚੋਣਾ ਕਰਵਾਉਣ ਲਈ ਸਾਰੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ।

ਪੰਚਾਇਤੀ ਚੋਣਾਂ ਵਾਲੇ ਦਿਨ ਵੋਟਰ ਆਪਣੀ ਵੋਟ ਦਾ ਜਰੂਰ ਕਰਨ ਇਸਤੇਮਾਲ | Panchayat Elections

ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆਂ ਕਿ ਬਲਾਕ ਸ੍ਰੀ ਮੁਕਤਸਰ ਸਾਹਿਬ ਵਿੱਚ ਕੁੱਲ 97 (196 ਪੋਲਿੰਗ ਬੂਥ), ਬਲਾਕ ਮਲੋਟ ਵਿੱਚ 62 (137 ਪੋਲਿੰਗ ਬੂਥ), ਬਲਾਕ ਗਿੱਦੜਬਾਹਾ ਵਿੱਚ 55 (163 ਪੋਲਿੰਗ ਬੂਥ), ਬਲਾਕ ਲੰਬੀ ਵਿੱਚ 55 (133 ਪੋਲਿੰਗ ਬੂਥ), ਇਸ ਤਰ੍ਹਾਂ ਜਿਲ੍ਹੇ ਵਿੱਚ ਕੁੱਲ 269 ਗ੍ਰਾਮ ਪੰਚਾਇਤਾਂ (629 ਪੋਲਿੰਗ ਬੂਥ) ਹਨ।

Read Also : Dry Fruits Benefits: ਸੁੱਕੇ ਮੇਵਿਆਂ ਦਾ ਕਮਾਲ : ਹੱਡੀਆਂ, ਮਾਸਪੇਸ਼ੀਆਂ ਲਈ ਹੈ ਰਾਮਬਾਣ

ਇਹਨਾਂ ਵਿੱਚੋਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੀਆਂ 12, ਬਲਾਕ ਮਲੋਟ ਦੀਆਂ 04, ਬਲਾਕ ਗਿੱਦੜਬਾਹਾ ਦੀਆਂ 04, ਬਲਾਕ ਲੰਬੀ ਦੀਆਂ 02, ਜਿਲ੍ਹੇ ਵਿੱਚ ਕੁੱਲ 22 ਗ੍ਰਾਮ ਪੰਚਾਇਤਾਂ ਵਿੱਚ ਉਮੀਦਵਾਰਾਂ ਨੂੰ ਸਰਵਸੰਮਤੀ ਨਾਲ ਚੁਣ ਲਿਆ ਗਿਆ ਹੈ ਅਤੇ ਬਲਾਕ ਗਿੱਦੜਬਾਹਾ ਦੀਆਂ 20 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਨੂੰ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਜਿਲ੍ਹੇ ਦੀਆਂ ਕੁੱਲ 227 ਗ੍ਰਾਮ ਪੰਚਾਇਤਾਂ (557 ਪੋਲਿੰਗ ਬੂਥ) ਤੇ ਹੀ ਚੋਣਾਂ ਹੋ ਰਹੀਆਂ ਹੈ।

Panchayat Elections

ਉਹਨਾਂ ਅੱਗੇ ਦੱਸਿਆ ਗਿਆ ਕਿ ਬਲਾਕ ਸ੍ਰੀ ਮੁਕਤਸਰ ਸਾਹਿਬ ਵਿੱਚ ਕੁੱਲ 14, ਬਲਾਕ ਮਲੋਟ ਵਿੱਚ 01, ਬਲਾਕ ਲੰਬੀ ਵਿੱਚ 02 ਵਾਰਡ ਇਸ ਤਰ੍ਹਾਂ ਜਿਲ੍ਹੇ ਵਿੱਚ ਕੁੱਲ 17 ਵਾਰਡ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਵਿੱਚ ਕੋਈ ਵੀ ਨੋਮੀਨੇਸ਼ਨ ਪ੍ਰਾਪਤ ਨਹੀਂ ਹੋਈ। ਰਿਟਰਨਿੰਗ ਅਫ਼ਸਰਾਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣਕਾਰ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਦੱਸਿਆ ਗਿਆ ਕਿ ਬਲਾਕ ਸ੍ਰੀ ਮੁਕਤਸਰ ਸਾਹਿਬ ਵਿੱਚ 10 ਰਿਟਰਨਿੰਗ ਅਫ਼ਸਰ, 10 ਸਹਾਇਕ ਰਿਟਰਨਿੰਗ ਅਫ਼ਸਰ, 10 ਸੈਕਟਰ ਅਫ਼ਸਰ, ਬਲਾਕ ਮਲੋਟ ਵਿੱਚ 15 ਰਿਟਰਨਿੰਗ ਅਫ਼ਸਰ, 15 ਸਹਾਇਕ ਰਿਟਰਨਿੰਗ ਅਫ਼ਸਰ, 15 ਸੈਕਟਰ ਅਫ਼ਸਰ, ਬਲਾਕ ਗਿੱਦੜਬਾਹਾ ਵਿੱਚ 05 ਰਿਟਰਨਿੰਗ ਅਫ਼ਸਰ, 05 ਸਹਾਇਕ ਰਿਟਰਨਿੰਗ ਅਫ਼ਸਰ, 10 ਸੈਕਟਰ ਅਫ਼ਸਰ, ਬਲਾਕ ਲੰਬੀ ਵਿੱਚ 09 ਰਿਟਰਨਿੰਗ ਅਫ਼ਸਰ, 09 ਸਹਾਇਕ ਰਿਟਰਨਿੰਗ ਅਫ਼ਸਰ, 09 ਸੈਕਟਰ ਅਫ਼ਸਰ ਅਤੇ ਜਿਲ੍ਹੇ ਵਿੱਚ ਕੁੱਲ 39 ਰਿਟਰਨਿੰਗ ਅਫ਼ਸਰ, 39 ਸਹਾਇਕ ਰਿਟਰਨਿੰਗ ਅਫ਼ਸਰ ਅਤੇ 44 ਸੈਕਟਰ ਅਫ਼ਸਰ ਨਿਯੁਕਤ ਕੀਤੇ ਗਏ ਹਨ।

ਸਰਪੰਚ ਦੇ ਅਹੁਦੇ ਲਈ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ 97 ਗ੍ਰਾਮ ਪੰਚਾਇਤਾਂ ਵਿੱਚ 19 ਗ੍ਰਾਮ ਪੰਚਾਇਤਾਂ ਤੇ ਸਰਪੰਚ ਦੇ ਅਹੁਦੇ ਲਈ ਸਰਵਸੰਮਤੀ ਹੋਣ ਕਾਰਨ ਕੁੱਲ 78 ਗ੍ਰਾਮ ਪੰਚਾਇਤਾਂ ਵਿੱਚ 262 ਉਮੀਦਵਾਰਾਂ ਵੱਲੋਂ, ਬਲਾਕ ਮਲੋਟ ਦੀ 62 ਗ੍ਰਾਮ ਪੰਚਾਇਤਾਂ ਵਿੱਚੋਂ ਸਰਪੰਚ ਦੇ ਅਹੁਦੇ ਲਈ 8 ਗ੍ਰਾਮ ਪੰਚਾਇਤਾਂ ਸਰਵਸੰਮਤੀ ਹੋਣ ਕਾਰਨ 54 ਗ੍ਰਾਮ ਪੰਚਾਇਤਾਂ ਵਿੱਚ 201 ਉਮੀਦਵਾਰਾਂ ਵੱਲੋਂ, ਬਲਾਕ ਗਿੱਦੜਬਾਹਾ ਵਿੱਚ 55 ਗ੍ਰਾਮ ਪੰਚਾਇਤਾਂ ਵਿੱਚੋਂ 06 ਗ੍ਰਾਮ ਪੰਚਾਇਤਾਂ ਤੇ ਸਰਪੰਚ ਦੇ ਅਹੁਦੇ ਲਈ ਸਰਵਸੰਮਤੀ ਅਤੇ 20 ਗ੍ਰਾਮ ਪੰਚਾਇਤਾਂ ਵਿੱਚ ਚੋਣਾਂ ਮੁਲਤਵੀ ਹੋਣ ਕਾਰਨ ਕੁੱਲ 49 ਗ੍ਰਾਮ ਪੰਚਾਇਤਾਂ ਵਿੱਚ 128 ਉਮੀਦਵਾਰਾਂ ਵੱਲੋਂ,

ਬਲਾਕ ਲੰਬੀ ਦੀਆਂ 55 ਗ੍ਰਾਮ ਪੰਚਾਇਤਾਂ ਵਿੱਚੋਂ 04 ਗ੍ਰਾਮ ਪੰਚਾਇਤਾਂ ਵਿੱਚ ਸਰਪੰਚ ਦੇ ਅਹੁਦੇ ਲਈ ਸਰਵਸੰਮਤੀ ਹੋਣ ਕਾਰਨ 51 ਗ੍ਰਾਮ ਪੰਚਾਇਤਾਂ ਵਿੱਚ 208 ਉਮੀਦਵਾਰਾਂ ਵੱਲੋਂ ਇਸ ਤਰ੍ਹਾਂ ਜਿਲ੍ਹੇ ਵਿੱਚ ਕੁੱਲ 269 ਗ੍ਰਾਮ ਪੰਚਾਇਤਾਂ ਵਿੱਚ 37 ਗ੍ਰਾਮ ਪੰਚਾਇਤਾਂ ਵਿੱਚ ਸਰਪੰਚ ਦੇ ਅਹੁਦੇ ਲਈ ਸਰਵਸੰਮਤੀ ਹੋਣ ਕਾਰਨ ਅਤੇ 20 ਗ੍ਰਾਮ ਪੰਚਾਇਤਾਂ ਵਿੱਚ ਚੋਣਾਂ ਮੁਲਤਵੀ ਹੋਣ ਕਾਰਨ 212 ਗ੍ਰਾਮ ਪੰਚਾਇਤਾਂ ਵਿੱਚ ਸਰਪੰਚ ਦੇ ਅਹੁਦੇ ਲਈ 799 ਉਮੀਂਦਵਾਰਾ ਵੱਲੋਂ ਚੋਣ ਲੜੀ ਜਾ ਰਹੀ ਹੈ।

ਪੰਚ ਦੇ ਅਹੁਦੇ ਲਈ ਬਲਾਕ ਸ੍ਰੀ ਮੁਕਤਸਰ ਸਾਹਿਬ ਵਿੱਚ 709 ਪੰਚਾਂ ਵਿੱਚੋਂ 335 ਸਰਵਸੰਮਤੀ ਨਾਲ

ਚੁਣੇ ਗਏ ਅਤੇ ਬਾਕੀ ਰਹਿੰਦੇ 374 ਵਾਰਡਾਂ ਲਈ 827 ਉਮੀਦਵਾਰਾਂ ਵੱਲੋਂ, ਬਲਾਕ ਮਲੋਟ ਵਿੱਚ 472 ਵਿੱਚੋਂ 196 ਸਰਵਸੰਮਤੀ ਨਾਲ ਚੁਣੇ ਗਏ ਅਤੇ ਬਾਕੀ ਰਹਿੰਦੇ 276 ਵਾਰਡਾਂ ਲਈ 615 ਉਮੀਦਵਾਰਾਂ ਵੱਲੋਂ, ਬਲਾਕ ਗਿੱਦੜਬਾਹਾ ਵਿੱਚ 445 ਵਿੱਚੋਂ 142 ਸਰਵਸੰਮਤੀ ਨਾਲ ਚੁਣੇ ਗਏ, 146 ਰਾਜ ਚੋਣ ਕਮਿਸ਼ਨ ਵੱਲੋਂ ਮੁਲਤਵੀ ਕਰ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ 157 ਵਾਰਡਾਂ ਲਈ 356 ਉਮੀਦਵਾਰਾਂ ਵੱਲੋਂ, ਬਲਾਕ ਲੰਬੀ ਵਿੱਚ 447 ਵਿੱਚੋਂ 197 ਸਰਵਸੰਮਤੀ ਨਾਲ ਚੁਣੇ ਗਏ ਅਤੇ ਬਾਕੀ ਰਹਿੰਦੇ 250 ਵਾਰਡਾਂ ਲਈ 570 ਉਮੀਦਵਾਰਾਂ ਵੱਲੋਂ ਇਸ ਤਰ੍ਹਾਂ ਜਿਲ੍ਹੇ ਵਿੱਚ ਕੁੱਲ 2073 ਪੰਚਾਂ ਵਿੱਚੋਂ 870 ਸਰਵਸੰਮਤੀ ਨਾਲ ਚੁਣੇ ਗਏ, 146 ਰਾਜ ਚੋਣ ਕਮਿਸ਼ਨ ਵੱਲੋਂ ਮੁਲਤਵੀ ਕਰ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ 1057 ਵਾਰਡਾਂ ਲਈ ਲਈ 2368 ਉਮੀਦਵਾਰਾਂ ਵੱਲੋਂ ਚੋਣ ਲੜੀ ਜਾ ਰਹੀ ਹੈ।

ਜਿਲ੍ਹਾ ਚੋਣਕਾਰ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨੇ ਅੱਗੇ ਦੱਸਿਆ ਕਿ ਬਲਾਕ ਸ੍ਰੀ ਮੁਕਤਸਰ ਸਾਹਿਬ ਵਿੱਚ 17 ਅਤਿ ਸੰਵੇਦਨਸ਼ੀਲ, 47 ਸੰਵੇਦਨਸ਼ੀਲ ਅਤੇ 116 ਨਾਰਮਲ ਪੋਲਿੰਗ ਸਟੇਸ਼ਨ ਹਨ, ਬਲਾਕ ਮਲੋਟ ਵਿੱਚ 2 ਅਤਿ ਸੰਵੇਦਨਸੀਲ, 56 ਸੰਵੇਦਨਸੀਲ ਅਤੇ 74 ਆਮ ਪੋਲਿੰਗ ਸਟੇਸ਼ਨ ਹਨ , ਗਿੱਦੜਬਾਹਾ ਬਲਾਕ ਵਿੱਚ 46 ਅਤਿ ਸੰਵੇਦਨਸ਼ੀਲ, 24 ਸੰਵੇਦਨਸ਼ੀਲ,44 ਆਮ ਪੋਲਿੰਗ ਸਟੇਸ਼ਨ ਹਨ, ਜਦਕਿ ਲੰਬੀ ਬਲਾਕ ਵਿੱਚ 2 ਅਤਿ ਸੰਵੇਦਨਸ਼ੀਲ ਪੋਲਿੰਗ ਬੂਥ, 77 ਸੰਵੇਦਨਸ਼ੀਲ ਅਤੇ 52 ਆਮ ਪੋਲਿੰਗ ਸਟੇਸ਼ਨ ਹਨ ਅਤੇ ਜਿਲ੍ਹੇ ਵਿੱਚ 885 ਪ੍ਰਜਾਈਡਿੰਗ ਅਫਸਰ, 901 ਸਹਾਇਕ ਪ੍ਰਜਾਈਡਿੰਗ ਅਫਸਰ, 2616 ਪੋਲਿੰਗ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਹੈ।

Panchayat Elections

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੋਟਰਾਂ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਇਹਨਾਂ ਚੋਣਾਂ ਨਾਲ ਸੰਬੰਧਤ ਬਲਾਕ ਸ੍ਰੀ ਮੁਕਤਸਰ ਸਾਹਿਬ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 74942, ਇਸਤਰੀ ਵੋਟਰਾਂ ਦੀ ਗਿਣਤੀ 67551 ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 01, ਬਲਾਕ ਮਲੋਟ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 56125, ਇਸਤਰੀ ਵੋਟਰਾਂ ਦੀ ਗਿਣਤੀ 51121 ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 02, ਬਲਾਕ ਗਿੱਦੜਬਾਹਾ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 51368, ਇਸਤਰੀ ਵੋਟਰਾਂ ਦੀ ਗਿਣਤੀ 47195 ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 07, ਬਲਾਕ ਲੰਬੀ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 61534, ਇਸਤਰੀ ਵੋਟਰਾਂ ਦੀ ਗਿਣਤੀ 56492 ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 03 ਇਸ ਤਰ੍ਹਾਂ ਜਿਲ੍ਹੇ ਵਿੱਚ ਕੁੱਲ ਪੁਰਸ਼ ਵੋਟਰਾਂ ਦੀ ਗਿਣਤੀ 243969, ਇਸਤਰੀ ਵੋਟਰਾਂ ਦੀ ਗਿਣਤੀ 222359 ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 13 ਹੈ।

ਇਹਨਾਂ ਚੋਣਾਂ ਨਾਲ ਸੰਬੰਧਤ ਜਿਲ੍ਹੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 466341 ਹੈ। ਜਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਜਿਲ੍ਹੇ ਦੇ ਸਮੂਹ ਵੋਟਰਾਂ ਨੂੰ ਬੇਨਤੀ ਕੀਤੀ ਕਿ ਉਹ 15 ਅਕਤੂਬਰ 2024 ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜਰੂਰ ਕਰਨ।

LEAVE A REPLY

Please enter your comment!
Please enter your name here