ਅੱਜ ਤੇ ਭਲਕੇ ਸਮੁੱਚਾ ਮਨਿਸਟੀਰੀਅਲ ਸਟਾਫ ਰਹੇਗਾ ਸਮੂਹਿਕ ਛੁੱਟੀ ’ਤੇ (Ministerial Employees)
(ਖੁਸਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਪੰਜਾਬ ਵੱਲੋਂ ਮਨਿਸਟੀਰੀਅਲ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ 8 ਨਵੰਬਰ ਤੋਂ ਸ਼ੁਰੂ ਹੋਈ ਕਲਮਛੋੜ ਹੜਤਾਲ ਅੱਜ 36ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਮਨਿਸਟੀਰੀਅਲ ਮੁਲਾਜਮਾਂ ਵੱਲੋਂ ਅੱਜ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ। (Ministerial Employees)
ਇਸ ਉਪਰੰਤ ਡੀ.ਸੀ. ਦਫਤਰ ਦੇ ਚੌਂਕ ਵਿੱਚ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਜਾਹਿਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਵਿਰਕ ਵੱਲੋਂ ਦੱਸਿਆ ਗਿਆ ਕਿ 14 ਅਤੇ 15 ਦਸੰਬਰ ਨੂੰ ਸਮੁੱਚਾ ਮਨੀਸਟੀਰੀਅਲ ਸਟਾਫ ਸਰਕਾਰ ਵਿਰੁੱਧ ਰੋਸ ਜਾਹਰ ਕਰਦੇ ਹੋਏ ਸਮੂਹਿਕ ਛੁੱਟੀ ’ਤੇ ਰਹੇਗਾ। ਜੇਕਰ ਇਸ ਦੌਰਾਨ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਕਰਕੇ ਮੰਗਾਂ ਦਾ ਹੱਲ ਨਾ ਹੋਇਆ ਤਾਂ ਹੋਰ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ।
ਇਹ ਵੀ ਪਡ਼੍ਹੋ: ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ, ਗੈਰ-ਕਾਨੂੰਨੀ ਤਰੀਕੇ ਨਾਲ ਕੱਪੜਾ ਰੰਗਣ ਵਾਲੀ ਫੈਕਟਰੀ ਕੀਤੀ ਸੀਲ੍ਹ
ਅੱਜ 36ਵੇਂ ਦਿਨ ਵੀ ਸੂਬਾ ਬਾਡੀ ਪੀ.ਐੱਸ.ਐੱਮ.ਐੱਸ.ਯੂ ਦੇ ਸੱਦੇ ਤੇ ਪਟਿਆਲਾ ਦੇ ਸਮੂਹ ਵਿਭਾਗਾਂ ਦੇ ਕਲੈਰੀਕਲ ਕਾਮਿਆਂ ਨੇ ਅਤੇ ਭਰਾਤਰੀ ਜੱਥੇਬੰਦੀਆਂ ਨਾਲ ਮਿਲ ਕੇ ਮਿੰਨੀ ਸਕੱਤਰੇਤ ਪਟਿਆਲਾ ਦੇ ਗੇਟ ਅੱਗੇ ਜੋਰਦਾਰ ਨਾਅਰੇਬਾਜ਼ੀ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਗੁਰਮੇਲ ਵਿਰਕ ਨੇ ਕਿਹਾ ਕਿ ਸਰਕਾਰ ਤੁਰੰਤ ਐਨ.ਪੀ.ਐਸ.ਰੱਦ ਕਰਕੇ ਮੁਲਾਜਮਾਂ ਦੇ ਜੀ.ਪੀ.ਫੰਡ ਖਾਤੇ ਖੋਲੇ ਤਾਂ ਜੋ 14 ਪ੍ਰਤੀਸ਼ਤ ਸਰਕਾਰ ਤੇ ਬੇਸਿਕ ਤੇ ਡੀ.ਏ. ਦਾ 10 ਪ੍ਰਤੀਸ਼ਤ ਹਿੱਸਾ ਮੁਲਾਜਮਾਂ ਦਾ ਜੋ ਇੱਕ ਪ੍ਰਾਈਵੇਟ ਫਰਮ ਪੀ.ਐਫ.ਆਰ.ਡੀ.ਏ. ਕੋਲ ਕਰੋੜਾਂ ਦੇ ਰੂਪ ਵਿੱਚ ਜਾ ਰਿਹਾ ਹੈ ਉਸ ਨੂੰ ਰੋਕ ਕੇ ਮੁਲਾਜ਼ਮਾਂ ਤੇ ਸਰਕਾਰ ਦੇ ਹੋ ਰਹੇ ਨੁਕਸਾਨ ਨੂੰ ਠੱਲ ਪਾਈ ਜਾਵੇ । (Ministerial Employees )
ਸਰਕਾਰ ਦੀ ਝੂਠੀ ਵਾਅਦਾ ਖਿਲਾਫੀ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਤੇ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਹੈ। ਇਸ ਮੌਕੇ ਭਰਾਤਰੀ ਜੱਥੇਬੰਦੀਆਂ ਡਰਾਫਟਸਮੈਨ ਯੂਨੀਅਨ, ਦੀ ਕਾਲਸ-4 ਗੋਰਮਿੰਟ ਇਮਪਲਾਇਜ ਯੂਨੀਅਨ ਪੰਜਾਬ, ਡਿਪਲੋਮਾ ਇੰਜੀਨੀਅਰਿੰਗਐਸੋਸੀਏਸ਼ਨ ,ਨਰਸਿੰਗ ਐਸੋਸੀਏਸ਼ਨ ਅਤੇ ਆਬਕਾਰੀ ਤੇ ਕਰ ਵਿਭਾਗ , ਸਿਵਲ ਸਰਜਨ ਤੇ ਮਾਤਾ ਕੌਸ਼ੱਲਿਆ , ਬੀ ਐਂਡ ਆਰ, ਫੂਡ ਸਪਲਾਈ,ਰੋਜਗਾਰ ਦਫਤਰ, ਖਜਾਨਾ ਵਿਭਾਗ , ਡੀ.ਸੀ.ਦਫ਼ਤਰ , ਹੈਲਥ ਵਿਭਾਗ , ਵਾਟਰ ਸਪਲਾਈ , ਪੀ ਪੀ ਐਸ ਸੀ ਵਿਭਾਗ, ਭਾਸਾ ਵਿਭਾਗ , ਸਿੰਜਾਈ ਵਿਭਾਗ , ਵਾਟਰ ਸਪਲਾਈ ਵਿਭਾਗ, ਕਮਿਸਨਰ ਦਫਤਰ, ਸਮਾਜਿਕ ਸੁਰੱਖਿਆ ਆਦਿ ਵਿਭਾਗਾਂ ਦੇ ਸਾਥੀ ਹਾਜ਼ਰ ਸਨ।