ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨਾਲ ਕੀਤੀ ਐਮਰਜੈਂਸੀ ਮੀਟਿੰਗ, ਹੁਕਮ ਜਾਰੀ

Government

ਡਿਪਟੀ ਕਮਿਸਨਰ ਅਤੇ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧੀਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਬੁਲਾਈ | Education Minister

ਰੂਪਨਗਰ (ਸੱਚ ਕਹੂੰ ਨਿਊਜ਼)। ਸੂਬੇ ਭਰ ਵਿੱਚ ਮੀਂਹ ਨੇ ਹੜ੍ਹਾਂ ਵਰਗੇ ਹਾਲਾਤ ਬਣਾ ਕੇ ਰੱਖ ਦਿੱਤੇ ਹਨ। ਇਸ ਦੇ ਮੱਦੇਨਜ਼ਰ ਸਿੱਖਿਆ ਮੰਤਰੀ (Education Minister) ਹਰਜੋਤ ਬੈਂਸ ਵੱਲੋਂ ਵੀਡਿਓ ਕਾਨਫਰੰਸ ਰਾਹੀਂ ਡਿਪਟੀ ਕਮਿਸਨਰ ਅਤੇ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧੀਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਬੁਲਾਈ। ਮੀਟਿੰਗ ਦੀ ਅਗਵਾਈ ਕਰਦਿਆਂ ਸਿੱਖਿਆ ਮੰਤਰੀ ਨੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਸਥਿਤੀ ਦੀ ਸਮੀਖਿਆ ਕੀਤੀ। ਇਸ ਮੌਕੇ ਡਿਪਟੀ ਕਮਿਸਨਰ ਨੇ ਮੀਟਿੰਗ ਵੱਖ-ਵੱਖ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਤੇਜ ਵਰਖਾਂ ਨੂੰ ਦੇਖਦੇ ਹੋਏ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਕਿਸੇ ਵੀ ਅਧਿਕਾਰੀ ਨੂੰ ਸਟੇਸ਼ਨ ਛੱਡਣ ਦੀ ਪ੍ਰਵਾਨਗੀ ਨਹੀਂ ਹੈ। ਜੇਕਰ ਕੋਈ ਅਧਿਕਾਰੀ ਮੌਕੇ ਉਤੇ ਗੈਰਹਾਜਰ ਜਾਂ ਅਣਗਿਹਲੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਪਿਛਲੇ ਸਮੇਂ ਦੌਰਾਨ ਪ੍ਰਭਾਵਿਤ ਪਿੰਡਾਂ ਵੱਲ ਵਿਸੇਸ ਧਿਆਨ ਦੇਣ ਲਈ ਕਿਹਾ ਗਿਆ ਹੈ ਅਤੇ ਬੀ.ਬੀ.ਐੱਮ.ਬੀ ਨੂੰ ਪਾਣੀ ਛੱਡਣ ਬਾਰੇ ਸੂਚਨਾ ਬਿਨਾਂ ਕਿਸੇ ਦੇਰੀ ਨਾਲ ਸਾਂਝੀ ਕਰਨ ਲਈ ਕਿਹਾ। ਲੋਕ ਨਿਰਮਾਣ ਵਿਭਾਗ ਨੂੰ ਸੜਕਾਂ ਤੇ ਪੁਲਾਂ ਦੀ ਨਿਰੰਤਰ ਚੈਕਿੰਗ ਕਰਨ ਦੀ ਹਦਾਇਤ ਕੀਤੀ।

ਰੇਤੇ ਦੇ ਥੈਲੇ ਵੱਖ-ਵੱਖ ਥਾਵਾਂ ’ਤੇ ਭੇਜੇ ਜਾ ਰਹੇ ਹਨ | Education Minister

ਉਨ੍ਹਾਂ ਐੱਸਡੀਓ ਨੂੰ ਆਖਿਆ ਕਿ ਰੇਤੇ ਦੇ ਥੈਲੇ ਵੱਖ-ਵੱਖ ਥਾਵਾਂ ’ਤੇ ਭੇਜੇ ਜਾ ਰਹੇ ਹਨ ਜੇਕਰ ਕੋਈ ਪਾਣੀ ਦਾ ਚੋਇਆ ਜਾਂ ਨਦੀ ਨਹਿਰ ਟੁੱਟਦੀ ਹੈ ਤਾਂ ਤੁਰੰਤ ਉਸਨੂੰ ਬਨ ਲਾ ਕੇ ਕਵਰ ਕੀਤਾ ਜਾ ਸਕੇ। ਉਨ੍ਹਾਂ ਰੇਲਵੇ ਵਿਭਾਗ ਨੂੰ ਅਲਰਟ ਜਾਰੀ ਕਰਦੇ ਹੋਏ ਰੇਲਵੇ ਟਰੈਕ ਚੈਕ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਮੌਜ਼ੂਦਾ ਸਮੇਂ ਸੇਵਾਵਾਂ ਬੰਦ ਕਰਨ ਲਈ ਆਦੇਸ ਦਿੱਤੇ ਹਨ। ਡੀ.ਐਫ.ਐਸ ਸੀ ਨੂੰ ਫੂਡ ਪੈਕੇਟ ਦਾ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਹੈ ਜਿਨ੍ਹਾਂ ਨੂੰ ਲੋੜ ਪੈਣ ਉਤੇ ਪ੍ਰਭਾਵਿਤ ਇਲਾਕਿਆਂ ਵਿਖੇ ਭੇਜਿਆ ਜਾ ਸਕੇ।

ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਜਿੱਥੇ ਵੀ ਵੱਡੀ ਪੱਧਰ ਉੱਤੇ ਕੋਈ ਜਿਆਦਾ ਪਾਣੀ ਆਉਂਦਾ ਹੈ ਤਾਂ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਪ੍ਰਬੰਧ ਕੀਤੇ ਗਏ ਹਨ ਅਤੇ ਕਿਹਾ ਕਿ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਐਨ.ਡੀ.ਆਰ.ਆਫ ਅਤੇ ਐਸ.ਡੀ.ਐਫ ਦੀਆਂ ਟੀਮਾਂ ਜਲਦ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਾਲੇ ਇਲਾਕਿਆਂ ਵਿਚ ਜਲ੍ਹਿਾ ਪ੍ਰਸਾਸਨ ਦੇ ਅਧਿਕਾਰੀਆਂ ਅਤੇ ਪੁਲਿਸ ਵਲੋਂ ਇਲਾਕਿਆਂ ਦਾ ਜਾਇਜਾ ਲੈਣ ਲਈ ਲਗਾਤਾਰ ਗਸਤ ਕੀਤੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਅਨੁਸਾਰ ਅੱਜ ਤੇ ਕੱਲ੍ਹ ਭਾਰੀ ਵਰਖਾ ਦੱਸੀ ਗਈ ਹੈ ਇਸ ਲਈ ਜ਼ਿਲ੍ਹਾ ਵਾਸੀਆਂ ਨੂੰ ਸੂਚਿਤ ਕੀਤਾ ਕਿ ਵਰਖਾ ਦੌਰਾਨ ਲੋੜ ਪੈਣ ਉਤੇ ਹੈਲਪ ਲਾਈਨ ਨੰਬਰ 112 ਉਤੇ ਸੰਪਰਕ ਕੀਤਾ ਜਾਵੇ।

ਇਹ ਵੀ ਪੜ੍ਹੋ : ਦਿੱਲੀ ’ਚ ਮੀਂਹ ਨੇ ਤੋੜਿਆ 41 ਸਾਲਾਂ ਦਾ ਰਿਕਾਰਡ, ਸ਼ਹਿਰ ਹੋਇਆ ਜਲ-ਥਲ

ਉਨ੍ਹਾਂ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹੇ ਦੇ ਸਕੂਲਾਂ ਨੂੰ ਬੰਦ ਰੱਖਣ ਦੀ ਹਦਾਇਤ ਕੀਤੀ ਅਤੇ ਉਨ੍ਹਾਂ ਕਿਹਾ 16 ਰੈਪਿਡ ਰਿਸਪੋਂਸ ਟੀਮਾਂ ਬਣਾਈਆਂ ਗਈ ਹਨ। ਉਨ੍ਹਾਂ ਸਿਹਤ ਵਿਭਾਗ ਨੂੰ ਹਰ ਖੇਤਰ ਵਿਚ ਮੈਡੀਕਲ ਟੀਮਾਂ ਅਤੇ ਕਿੱਟਾਂ ਦੇ ਵੇਰਵੇ ਸਾਂਝਾ ਕਰਨ ਲਈ ਕਿਹਾ ਤਾਂ ਜੋ ਲੋੜ ਪੈਣ ਉਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾ ਸਕੇ। ਇਸ ਮੌਕੇ ਐਸ ਐਸ ਪੀ ਸ੍ਰੀ ਵਿਵੇਕਸੀਲ ਸੋਨੀ, ਵਧੀਕ ਡਿਪਟੀ ਕਮਿਸਨਰ ਇਸਾ ਸਿੰਗਲ, ਮੁੱਖ ਮੰਤਰੀ ਫੀਲਡ ਅਫਸਰ ਅਨਮਜੋਤ ਕੌਰ,ਐਸ ਡੀ ਐੱਮ ਹਰਬੰਸ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੀਨੀਅਰ ਅਧਿਕਾਰੀ ਮੌਜ਼ੂਦ ਸਨ।