ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਮੁਤਾਬਿਕ 18 ਸਾਲ ਤੋਂ ਵੱਧ ਉਮਰ ਦੇ ਸਕੂਲ ਪੜ੍ਹਦੇ ਬੱਚਿਆਂ ਦੀ ਵੋਟ ਸਕੂਲ ’ਚ ਹੀ ਬਣਾਈ ਜਾਵੇਗੀ। ਇਹ ਆਦੇਸ਼ ਸਿੱਖਿਆ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ (ਕੋਆਰਡੀਨੇਸ਼ਨ) ਨੇ ਸਾਰੇ ਜ਼ਿਲ੍ਹਿਆਂ ਦੇ ਡੀਈਓਜ਼ ਨੂੰ ਦਿੱਤਾ ਹੈ। (Education Department)
ਇਸ ਆਦੇਸ਼ ਦੇ ਮੁਤਾਬਿਕ ਸਕੂਲ ’ਚ ਪੜ੍ਹਦੇ ਬੱਚਿਆ ’ਚੋਂ ਕਿੰਨੇ ਬੱਚਿਆਂ ਦੀ ਉਮਰ 18 ਤੋਂ ਘੱਟ ਹੈ ਤੇ ਕਿੰਨਿਆਂ ਦੀ ਵੱਧ ਇਸ ਸਬੰਧੀ ਸੂਚੀਆਂ ਸਕੂਲਾਂ ਵੱਲੋਂ ਹੀ ਜਾਰੀ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਚੋਣ ਕਮਿਸ਼ਨ ਦੀ ਵੈੱਬਸਾਈਟ ਤੋਂ ਫਾਰਮ ਡਾਊਨਲੋਡ ਕਰਕੇ ਫਾਰਮ ਭਰਵਾਏ ਜਾਣਗੇ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ।
Also Read : ਕੁੱਤੇ ਪਾਲਣ ਦੇ ਸ਼ੌਕੀਨ ਪੜ੍ਹ ਲੈਣ ਅਦਾਲਤ ਦਾ ਇਹ ਫ਼ੈਸਲਾ, ਨਹੀਂ ਤਾਂ ਹੋ ਸਕਦੈ ਨੁਕਸਾਨ
ਸਕੂਲ ’ਚ ਪੜ੍ਹ ਰਹੇ ਬੱਚਿਆਂ ’ਚੋਂ ਕਿੰਨਿਆਂ ਦੀ ਵੋਟ ਬਣ ਚੁੱਕੀ ਹੈ, ਇਸ ਬਾਰੇ ਵੀ ਸਾਰੇ ਸਰਕਾਰੀ, ਪ੍ਰਾਈਵੇਟ ਤੇ ਮਾਨਤਾ ਪ੍ਰਾਪਤ ਸਕੂਲਾਂ ਨੂੰ 11 ਦਸੰਬਰ ਤੱਕ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਨੂੰ ਸੂਚਿਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਆਦੇਸ਼ ’ਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਬੱਚਿਆਂ ਦੀ ਉਮਰ 17 ਸਾਲ ਤੋਂ ਜ਼ਿਆਦਾ ਹੈ ਪਰ 18 ਸਾਲ ਤੋਂ ਘੱਟ ਹੈ ਤਾਂ ਉਨ੍ਹਾਂ ਦੀ ਐਡਵਾਂਸ ਵੋਟ ਬਣਾਉਣ ਦੀ ਸੁਵਿਧਾ ਵੀ ਉਪਲੱਬਧ ਕਰਵਾਈ ਗਈ ਹੈ।