ਸਾਡੇ ਨਾਲ ਸ਼ਾਮਲ

Follow us

23.2 C
Chandigarh
Wednesday, February 11, 2026
More
    Home Breaking News ਸਿੱਖਿਆ ਮਹਿਕਮੇ...

    ਸਿੱਖਿਆ ਮਹਿਕਮੇ ਨੇ ਕਲਰਕਾਂ ਦੀ ਪਦ ਉੱਨਤੀ ਨਹੀ ਟਾਪਈਪ ਟੈਸਟ ਦਾ ਨਤੀਜਾ ਐਲਾਨਿਆ

    ਸਿੱਖਿਆ ਮਹਿਕਮੇ ਨੇ ਕਲਰਕਾਂ ਦੀ ਪਦ ਉੱਨਤੀ ਨਹੀ ਟਾਪਈਪ ਟੈਸਟ ਦਾ ਨਤੀਜਾ ਐਲਾਨਿਆ

    ਮੋਹਾਲੀ। ਸਿੱਖਿਆ ਮਹਿਕਮੇ ਦੇ ਦਫ਼ਤਰਾਂ, ਸਕੂਲਾਂ ਅਤੇ ਸੰਸਥਾਵਾਂ ‘ਚ ਬਤੌਰ ਦਰਜਾ ਚਾਰ, ਲਾਈਬ੍ਰੇਰੀਅਨ, ਲਾਈਬ੍ਰੇਰੀ ਰਿਸਟੋਰਰ ਅਤੇ ਐੱਸ. ਐੱਲ. ਏ. ਕੰਮ ਕਰ ਰਹੇ ਮੁਲਾਜ਼ਮਾਂ ਤੋਂ ਕਲਰਕ ਦੀ ਪਦ-ਉੱਨਤੀ ਦੇ ਚਾਹਵਾਨ ਉਮੀਦਵਾਰਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦਾ ਟਾਈਪ ਟੈਸਟ ਦੇਣ ਦਾ ਮੌਕਾ 28, 29 ਨਵੰਬਰ ਅਤੇ 5 ਦਸੰਬਰ ਨੂੰ ਦਿੱਤਾ ਗਿਆ ਸੀ। ਇਸ ਟਾਈਪ ਟੈਸਟ ‘ਚ ਸਫ਼ਲ ਹੋਣ ਵਾਲੇ ਮੁਲਾਜ਼ਮਾਂ ਦਾ ਨਤੀਜਾ ਸਿੱਖਿਆ ਮਹਿਕਮੇ ਵੱਲੋਂ ਐਲਾਨ ਦਿੱਤਾ ਗਿਆ ਹੈ। ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ. ਏ. ਐੱਸ. ਨੇ ਇਸ ਟਾਈਪ ਟੈਸਟ ‘ਚ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਪਾਸ ਉਮੀਦਵਾਰਾਂ ਨੂੰ ਜਲਦ ਹੀ ਪਦ-ਉੱਨਤ ਕਰ ਦਿੱਤਾ ਜਾਵੇਗਾ।

    ਸੁਖਜੀਤ ਪਾਲ ਸਿੰਘ ਡੀ. ਪੀ. ਆਈ. ਸੈਕੰਡਰੀ ਸਿੱਖਿਆ ਪੰਜਾਬ ਨੇ ਦੱਸਿਆ ਕਿ 67 ਦਰਜਾ ਚਾਰ ਮੁਲਾਜ਼ਮਾਂ, 01 ਲਾਈਬ੍ਰੇਰੀ ਰਿਸਟੋਰਰ ਅਤੇ 30 ਐੱਸ. ਐੱਲ. ਏ. ਨੇ ਟਾਈਪ ਟੈਸਟ ਪਾਸ ਕੀਤਾ ਹੈ। ਇਨ੍ਹਾਂ ਦੀ ਸੂਚੀ ਸਬੰਧਿਤ ਸਕੂਲ ਮੁਖੀਆਂ ਵੱਲ ਮੁਲਾਜ਼ਮਾਂਨੂੰ ਨੋਟ ਕਰਵਾਉਣ ਹਿੱਤ ਭੇਜ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.