ਸਰਹੱਦੀ ਇਲਾਕੇ ’ਚ ਖੇਤਾਂ ਵਿੱਚ ਡਿੱਗਿਆ ਡਰੋਨ

Pakistani Drone

(ਸਤਪਾਲ ਥਿੰਦ) ਫਿਰੋਜ਼ਪੁਰ। ਬੀਐੱਸਐਫ ਜਵਾਨਾਂ ਨੂੰ ਸਰਹੱਦੀ ਇਲਾਕੇ ਵਿੱਚ ਖੇਤ ਵਿੱਚੋਂ ਇੱਕ ਡਿੱਗਿਆ ਹੋਇਆ ਡਰੋਨ ਮਿਲਿਆ। ਇਸ ਸਬੰਧੀ ਥਾਣਾ ਮਮਦੋਟ ਵਿੱਚ ਪੁਲਿਸ ਵੱਲੋਂ ਨਾਮਲੂਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਕੋਲ ਪੇਸ਼ ਨਹੀਂ ਹੋਏ ਮਨਪ੍ਰੀਤ ਬਾਦਲ, ਵਕੀਲ ਨੇ ਜਮ੍ਹਾਂ ਕਰਵਾਇਆ ਪਾਸਪੋਰਟ

ਜਾਣਕਾਰੀ ਦਿੰਦੇ ਹੋਏ ਏਐੱਸਆਈ ਦਰਸ਼ਨ ਸਿੰਘ ਵੱਲੋਂ ਦੱਸਿਆ ਗਿਆ ਕਿ ਗਸ਼ਤ ਦੌਰਾਨ ਬੀਐੱਸਐਫ 182 ਬਟਾਲੀਅਨ ਦੇ ਸ਼੍ਰੀ ਮਨੀਸ਼ ਕੁਮਾਰ ਅਸਿਸਟੈਂਟ ਕਮਾਂਡੈਂਟ ਜਿੰਨਾਂ ਨੇ ਉਹਨਾਂ ਨੂੰ ਹਮਰਾਹ ਲੈ ਕੇ ਪੁਲਿਸ ਪਾਰਟੀ ਤੇ ਬੀਐਸਐਫ ਪਾਰਟੀ ਪਿੰਡ ਰਾਉ ਕੇ ਹਿਠਾੜ ਪਹੁੰਚੇ, ਜਿੱਥੇ ਤਰਸੇਮ ਸਿੰਘ ਪੁੱਤਰ ਰੁਲੀਆ ਸਿੰਘ ਵਾਸੀ ਰਾਉ ਕੇ ਹਿਠਾੜ ਨੇ ਇਤਲਾਹ ਦਿੱਤੀ ਕਿ ਉਸਦੀ ਜ਼ਮੀਨ ਵਿੱਚ ਇੱਕ ਡਰੋਨ ਸ਼ੱਕੀ ਹਲਾਤਾਂ ਵਿੱਚ ਡਿੱਗਿਆ ਪਿਆ ਹੈ, ਜਿਸ ਨੂੰ ਤੁਰੰਤ ਕਬਜ਼ੇ ਵਿੱਚ ਲੈ ਕੇ ਨਾਮਾਲੂਮ ਖਿਲਾਫ਼ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here