ਗਹਿਣਿਆਂ ’ਤੇ ਵੀ ਕਰ ਗਿਆ ਹੱਥ ਸਾਫ
(ਰਘਬੀਰ ਸਿੰਘ) ਲੁਧਿਆਣਾ। ਲੁਧਿਆਣਾ ਦੇ ਹੈਬੋਵਾਲ ਇਲਾਕੇ ਦੇ ਵਸਨੀਕ ਮਰਚੈਂਟ ਨੇਵੀ ਕੈਪਟਨ ਗੌਤਮ ਚੋਪੜਾ ਦੀ ਪਤਨੀ ਨੂੰ ਭਰੋਸੇ ਵਿੱਚ ਲੈ ਕੇ ਉਸ ਦਾ ਡਰਾਈਵਰ 1 ਕਰੋੜ ਰੁਪਏ ਦੀ ਨਗਦੀ ਅਤੇ 40 ਲੱਖ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ। ਕੈਪਟਨ ਗੌਤਮ ਚੋਪੜਾ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। (Ludhiana News)
ਇਹ ਵੀ ਪੜ੍ਹੋ : ਬਾਰਡਰ ‘ਤੇ ਲੱਗੇ ਵਾਂਟੇਡ ਅੰਮ੍ਰਿਤਪਾਲ ਦੇ ਪੋਸਟਰ
ਪੁਲਿਸ ਨੇ ਡਰਾਈਵਰ ਭਵਿਸ ਸ਼ਰਮਾ ਉਰਫ ਭਾਨੂ ਅਤੇ ਉਸ ਦੀ ਮਾਂ ਕਿਰਨ ਬਾਲਾ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਭਾਨੂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਉਸ ਦੇ ਕਬਜੇ ਵਿੱਚੋਂ ਕੋਈ ਬਰਾਮਦਗੀ ਨਹੀਂ ਹੋਈ। ਹੁਣ ਪੁਲਿਸ ਉਸ ਦੀ ਮਾਂ ਕਿਰਨ ਬਾਲਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਕਿਰਨ ਬਾਲਾ ਦੇ ਨਾਲ ਉਸ ਦਾ ਪਤੀ ਪਵਨ ਕੁਮਾਰ ਸਰਮਾ ਅਤੇ ਪਾਰਸ ਵੀ ਸਨ। ਪੁਲਿਸ ਨੇ ਹੁਣ ਜੋੜੇ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਭਾਨੂ ਖਿਲਾਫ ਕੇਸ ਦਰਜ (Ludhiana News)
ਪੁਲਿਸ ਮੁਲਜ਼ਮ ਪਾਰਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਗੌਤਮ ਚੋਪੜਾ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਨੇ ਮੁਲਜ਼ਮ ਭਾਨੂ ਨੂੰ ਉਸ ਦੀ ਪਤਨੀ ਦੀ ਬੀਮਾਰੀ ਕਾਰਨ ਘਰੇਲੂ ਕੰਮਾਂ ਲਈ ਡਰਾਈਵਰ ਵਜੋਂ ਆਪਣੇ ਘਰ ਰੱਖਿਆ ਹੋਇਆ ਸੀ। ਭਾਨੂ ਨੇ ਉਸ ਦੀ ਪਤਨੀ ਦਾ ਭਰੋਸਾ ਜਿੱਤ ਲਿਆ। ਭਾਨੂ ਨੇ ਉਸ ਦੀ ਪਤਨੀ ਤੋਂ 1 ਕਰੋੜ ਰੁਪਏ ਦੀ ਨਗਦੀ ਅਤੇ 40 ਲੱਖ ਰੁਪਏ ਦੇ ਸੋਨਾ ਅਤੇ ਹੀਰੇ ਦੇ ਗਹਿਣੇ ਸਮੇਤ ਸੋਨੇ ਦੇ ਸਿੱਕੇ ਲੈ ਲਏ। ਪਤਾ ਲੱਗਣ ’ਤੇ ਪੁਲਿਸ ਨੇ ਮੁਲਜ਼ਮ ਭਾਨੂ ਖਿਲਾਫ ਕੇਸ ਦਰਜ ਕਰ ਲਿਆ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਦੀ ਮਾਂ ਕਿਰਨ ਲਤਾ ਅਤੇ ਪਿਤਾ ਪਵਨ ਕੁਮਾਰ ਅਤੇ ਭਰਾ ਪਾਰਸ ਵੀ ਉਨ੍ਹਾਂ ਦੇ ਨਾਲ ਇਸ ਵਾਰਦਾਤ ਵਿੱਚ ਸਾਮਲ ਸਨ। ਪੁਲਿਸ ਨੇ ਮੁਲਜ਼ਮ ਭਾਨੂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਦੇ ਨਾਲ ਹੀ ਬੀਤੇ ਦਿਨ ਪਵਨ ਕੁਮਾਰ ਨੂੰ ਗਿ੍ਰਫਤਾਰ ਕਰਕੇ ਡੇਢ ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਸੀ ਅਤੇ ਮਾਂ ਕਿਰਨ ਬਾਲਾ ਨੂੰ ਗਿ੍ਰਫਤਾਰ ਕਰਕੇ ਉਸ ਦੇ ਕਬਜੇ ਵਿੱਚੋਂ 1 ਲੱਖ ਰੁਪਏ ਦੀ ਨਕਦੀ ਤੇ ਗਹਿਣੇ ਬਰਾਮਦ ਕੀਤੇ ਸਨ। ਪੁਲਿਸ ਮੁਲਜਮ ਪਾਰਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਸ ਕੋਲੋਂ ਬਰਾਮਦਗੀ ਕੀਤੀ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।