ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਜ਼ਿਲ੍ਹਾ ਪੁਲਿਸ...

    ਜ਼ਿਲ੍ਹਾ ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾ ਕੇ 2 ਕਥਿਤ ਦੋਸ਼ੀ ਕੀਤੇ ਕਾਬੂ : ਜ਼ਿਲ੍ਹਾ ਪੁਲਿਸ ਮੁਖੀ

    anil fatehgarh sahib 2-1 sep, Murder Case
     ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨਾਲ ਐਸ.ਪੀ. (ਡੀ) ਦਿੱਗਵਿਜੈ ਕਪਿਲ ਅਤੇ ਡੀ.ਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ। ਤਸਵੀਰ:ਅਨਿਲ ਲੁਟਾਵਾ

    ਮ੍ਰਿਤਕ ਦੇ ਸੋਸ਼ਲ ਮੀਡੀਆ ਦੋਸਤ ਨੇ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਦਿੱਤਾ ਸੀ ਘਿਨੌਣੇ ਅਪਰਾਧ ਨੂੰ ਅੰਜਾਮ

    • ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ ਮ੍ਰਿਤਕ ਔਰਤ ਦੀਆਂ ਫੋਟੋਆਂ

    (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾ ਕੇ ਇਸ ਘਿਨੌਣੇ ਕਤਲ ਵਿੱਚ ਸ਼ਾਮਲ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਆਪਣੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।

    ਉਨ੍ਹਾਂ ਦੱਸਿਆ ਕਿ 28 ਅਗਸਤ ਨੂੰ ਪਟਿਆਲਾ ਦੇ ਸਿਵਲ ਲਾਇਨ ਭਾਖੜਾ ਨਹਿਰ ਵਿੱਚੋ ਖਮਾਣੋਂ ਦੇ ਵਾਰਡ ਨੰ: 2 ਦੀ ਵਾਸੀ ਗੁਰਦੀਪ ਕੌਰ ਪਤਨੀ ਨਵਚੇਤਨ ਵੇਗ ਪੰਨੂ ਦੀ ਲਾਸ਼ ਮਿਲੀ ਸੀ, ਜਿਸ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਸਨਾਖਤ ਗੁਰਦੀਪ ਕੌਰ ਵਜੋਂ ਹੋਈ ਸੀ। ਜਿਸ ਦੇ ਵਾਰਸ਼ਾਂ ਨੇ 28 ਅਗਸਤ ਨੂੰ ਰਾਤ 9 ਵਜੇ ਖਮਾਣੋਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਸੀ। ਜਿਸ ’ਤੇ ਕਾਰਵਾਈ ਕਰਦੇ ਹੋਏ ਖਮਾਣੋਂ ਪੁਲਿਸ ਨੇ ਮ੍ਰਿਤਕ ਗੁਰਦੀਪ ਕੌਰ ਦੀ ਲਾਸ਼ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਸਿਵਲ ਹਸਪਤਾਲ ਖਮਾਣੋਂ ਦੇ ਮੁਰਦਾਘਰ ਵਿੱਚ ਰਖਵਾਈ ਗਈ। ਉਨ੍ਹਾਂ ਹੋਰ ਦੱਸਿਆ ਕਿ ਪੁਲਿਸ ਵੱਲੋਂ ਡਾਕਟਰਾਂ ਦਾ ਗਠਨ ਕਰਵਾ ਕੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਮ੍ਰਿਤਕਾ ਦੇ ਸਿਰ ਅਤੇ ਸਰੀਰ ’ਤੇ 20 ਸੱਟਾਂ ਦੇ ਨਿਸ਼ਾਨ ਪਾਏ ਗਏ ਸਨ।

    ਕੀ ਹੈ ਮਾਮਲਾ:

    ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁਖੀ ਡਾ.ਰਵਜੋਤ ਗਰੇਵਾਲ ਨੇ ਦੱਸਿਆ ਕਿ ਡਾਕਟਰਾਂ ਦੀ ਰਿਪੋਰਟ ਅਤੇ ਮ੍ਰਿਤਕਾ ਦੀ ਬੇਟੀ ਸੁਮੇਲ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਨੰ: 117 ਮਿਤੀ 30 ਅਗਸਤ 2022 ਨੂੰ ਅ/ਧ 302,34 ਆਈ.ਪੀ.ਸੀ. ਥਾਣਾ ਖਮਾਣੋਂ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਹੋਰ ਦੱਸਿਆ ਕਿ ਤਫਤੀਸ਼ ਦੌਰਾਨ ਸੁਮੇਲ ਕੌਰ ਵੱਲੋਂ 1 ਸਤੰਬਰ ਨੂੰ ਦਿੱਤੇ ਬਿਆਨ ਦੇ ਆਧਾਰ ’ਤੇ ਵਰਿੰਦਰ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਾਸੀ ਪਿੰਡ ਗੰਢੂਆਂ ਥਾਣਾ ਬੱਸੀ ਪਠਾਣਾ ਹਾਲ ਆਬਾਦ ਪਿੰਡ ਬਦੇਸਾਂ ਖੁਰਦ ਥਾਣਾ ਖਮਾਣੋਂ ਨੂੰ ਮੁਕੱਦਮੇ ਵਿੱਚ ਦੋਸ਼ੀ ਨਾਮਜ਼ਦ ਕਰਕੇ ਕਥਿਤ ਦੋਸ਼ੀ ਨੂੰ 1 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

    ਉਨ੍ਹਾਂ ਹੋਰ ਦੱਸਿਆ ਕਿ ਪੁਛਗਿੱਛ ਦੌਰਾਨ ਕਥਿਤ ਦੋਸ਼ੀ ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਰਿਸ਼ਤੇਦਾਰ ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਭਾਮੀਆਂ ਨੇੜੇ ਜੈਨ ਵਿੱਲਾ ਲੁਧਿਆਣਾ ਨਾਲ ਮਿਲ ਕੇ ਗੁਰਦੀਪ ਕੌਰ, ਜੋ ਕਿ ਉਸ ਦੀ ਚੰਗੀ ਦੋਸਤ ਸੀ ਅਤੇ ਉਸ ਦੇ ਕਹਿਣੇ ਵਿੱਚ ਸੀ ਨੂੰ ਵਿਸਵਾਸ਼ ਵਿੱਚ ਲੈ ਕੇ 27 ਅਗਸਤ ਨੂੰ ਰਾਣਵਾਂ ਵਿਖੇ ਬੁਲਿਆ ਸੀ ਜੋ ਆਪਣੀ ਕਾਰ ਨਿਸਾਨ (ਟਰੈਨੋ) ਵਿੱਚ ਸਵਾਰ ਹੋ ਕੇ ਆਈ ਸੀ। ਕਥਿਤ ਦੋਸ਼ੀ ਆਪਣੀ ਕਾਰ ਨੰ: ਐਚ.ਪੀ. 94-4366 ਪੋਲੋ ਟੀ.ਡੀ.ਆਈ. ਰੰਗ ਕਾਲਾ ਵਿੱਚ ਆਪਣੇ ਦੋਸਤ ਗੁਰਵਿੰਦਰ ਸਿੰਘ ਉਰਫ ਗੁਰੀ ਨਾਲ ਸਵਾਰ ਸੀ, ਜਦੋਂ ਮ੍ਰਿਤਕਾ ਗੁਰਦੀਪ ਕੌਰ ਆਪਣੀ ਕਾਰ ਵਿੱਚ ਸਵਾਰ ਹੋ ਕੇ ਆਈ ਤਾਂ ਉਹ ਉਸ ਦੀ ਕਾਰ ਵਿੱਚ ਬੈਠ ਗਿਆ ਅਤੇ ਗੁਰਵਿੰਦਰ ਸਿੰਘ ਨੇ ਪੋਲੋ ਕਾਰ ਉਨ੍ਹਾਂ ਦੇ ਪਿਛੇ ਲਾ ਲਈ।

    ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪਿੰਡ ਰਾਣਵਾਂ ਨੇੜੇ ਬਾਠ ਪੈਲੇਸ ਸੁਨਸਾਨ ਰਸਤਾ ਜੋ ਕਿ ਪਿੰਡ ਸੰਘੋਲ ਨੂੰ ਜਾਂਦਾ ਹੈ, ਉਥੇ ਲੈ ਕੇ ਗਏ ਅਤੇ ਕਾਰਾਂ ਵਿੱਚੋਂ ਉਤਰ ਕੇ ਜਦੋਂ ਗੁਰਦੀਪ ਕੌਰ ਉਸ ਨੂੰ ਮਿਲਣ ਲੱਗੀ ਤਾਂ ਉਸ ਦੇ ਦੋਸਤ ਗੁਰਵਿੰਦਰ ਸਿੰਘ ਉਰਫ ਗੁਰੀ ਨੇ ਪੋਲੋ ਕਾਰ ਵਿੱਚੋਂ ਬੇਸਬਾਲ ਕੱਢ ਕੇ ਗੁਰਦੀਪ ਕੌਰ ਦੇ ਸਿਰ ਵਿੱਚ ਜ਼ੋਰ ਨਾਲ ਮਾਰਿਆ ਅਤੇ ਉਹ ਧਰਤੀ ’ਤੇ ਡਿੱਗ ਪਈ।

    ਬੇਸਬਾਲ ਤੇ ਪਾਨਾ ਨੁਮਾ ਲੋਹੇ ਦੀ ਰਾਡ ਨਾਲ ਕੀਤੇ ਵਾਰ

    ਦੋਵੇਂ ਕਥਿਤ ਦੋਸ਼ੀਆਂ ਨੇ ਉਸ ਦੇ ਸਿਰ ਅਤੇ ਸਰੀਰ ’ਤੇ ਬੇਸਬਾਲ ਤੇ ਪਾਨਾ ਨੁਮਾ ਲੋਹੇ ਦੀ ਰਾਡ ਟਾਇਪ ਦੇ ਕਈ ਵਾਰ ਕੀਤੇ । ਫਿਰ ਗੁਰਦੀਪ ਕੌਰ ਦੇ ਸਿਰ ਵਿੱਚੋਂ ਖੂਨ ਨਿਕਲਣ ਲੱਗ ਪਿਆ ਅਤੇ ਉਹ ਉਸ ਨੂੰ ਚੁੱਕ ਕੇ ਪੋਲੋ ਕਾਰ ਦੀ ਪਿਛਲੀ ਸੀਟ ’ਤੇ ਪਾ ਕੇ ਲੈ ਗਏ ਅਤੇ ਪਿੰਡ ਥਾਬਲਾਂ ਨਹਿਰ ’ਤੇ ਲਿਜਾ ਕੇ ਗੁਰਦੀਪ ਕੌਰ ਦੇ ਸਿਰ ਵਿੱਚ ਹੋਰ ਸੱਟਾਂ ਮਾਰੀਆਂ ਕੇ ਉਸ ਦਾ ਕਤਲ ਕਰਕੇ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੈਨ (ਲਾਕਟ ਜਿਸ ’ਤੇ ਲੱਕੀ ਲਿਖਿਆ ਹੋਇਆ ਸੀ) ਲਾਹ ਲਈ ਅਤੇ ਗੁਰਵਿੰਦਰ ਸਿੰਘ ਨੇ ਮ੍ਰਿਤਕ ਗੁਰਦੀਪ ਕੌਰ ਦੇ ਕੰਨਾਂ ਵਿੱਚ ਪਾਏ ਸੋਨੇ ਦੇ ਏਅਰ ਰਿੰਗ ਲਾਹ ਲਏ ਅਤੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ।

    ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਰੰਜਿਸ ਦੀ ਵਜ੍ਹਾ ਇਹ ਸੀ ਕਿ ਗੁਰਦੀਪ ਕੌਰ ਦੇ ਸੋਨੇ ਦਾ ਲਾਲਚ ਅਤੇ ਗੱਡੀ ਦਾ ਲਾਲਚ ਕਰਕੇ ਕਥਿਤ ਦੋਸੀਆਂ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਫਿਰ ਗੁਰਦੀਪ ਕੌਰ ਦੀ ਟਰੈਨੋ ਕਾਰ ਨੂੰ ਰਾਣਵਾਂ ਤੋਂ ਲਿਜਾ ਕੇ ਪਾਤੜਾਂ ਸਾਇਡ ਸੁਨਸਾਨ ਜਗ੍ਹਾਂ ’ਤੇ ਖੜਾ ਕਰ ਦਿੱਤਾ ਅਤੇ ਕਾਰ ਦੇ ਚਾਰੇ ਟਾਇਰ ਖੋਲ੍ਹ ਲਏ ਸਨ।

    ਉਨ੍ਹਾਂ ਦੱਸਿਆ ਕਿ ਪੁਲਿਸ ਤਫਤੀਸ਼ ਦੌਰਾਨ ਕਥਿਤ ਦੋਸ਼ੀ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਕਾਲੇ ਰੰਗ ਦੀ ਪੋਲੋ ਕਾਰ ਐਚ.ਪੀ.-94-4366, ਬੇਸ ਬਾਲ, ਸੋਨੇ ਦੀ ਚੈਨ (ਲਾਕੇਟ) ਬਰਾਮਦ ਕਰਵਾਏ ਜਾ ਚੁੱਕੇ ਹਨ ਅਤੇ ਕਥਿਤ ਦੋਸ਼ੀ ਗੁਰਵਿੰਦਰ ਸਿੰਘ ਉਰਫ ਗੁਰੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਲੋਹੇ ਦਾ ਪਾਨਾ ਨੁਮਾ ਰਾਡ ਜਿਸ ਨੂੰ ਖੂਨ ਲੱਗਿਆ ਹੋਇਆ ਹੈ, ਸੋਨੇ ਦੇ ਏਅਰ ਰਿੰਗ ਅਤੇ ਇੱਕ ਇਨੋਵਾ ਕਾਰ ਬਰਾਮਦ ਕੀਤੇ ਜਾ ਚੁੱਕੇ ਹਨ।

    ਕਥਿਤ ਦੋਸ਼ੀਆਂ ਤੋਂ ਕੀਤਾ ਜੀ ਰਹੀ ਸਖਤੀ ਨਾਲ ਪੁੱਛਗਿਛ

    ਉਨ੍ਹਾਂ ਹੋਰ ਦੱਸਿਆ ਕਿ ਕਥਿਤ ਦੋਸੀਆਂ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਤੱਥਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ। ਕਥਿਤ ਦੋਸੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮੌਕੇ ਐਸ.ਪੀ. (ਡੀ) ਦਿੱਗਵਿਜੈ ਕਪਿਲ ਅਤੇ ਡੀ.ਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਵੀ ਮੌਜੂਦ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here