ਭਾਸ਼ਣ ਮੁਕਾਬਲਿਆਂ ਦੀ ਸਟੇਟ ਜੇਤੂ ਜੰਨਤ ਨੂੰ ਅਸ਼ੀਰਵਾਦ ਦੇਣ ਬੱਚੀ ਦੇ ਘਰ ਪਹੁੰਚੇ ਜ਼ਿਲ੍ਹਾ ਸਿੱਖਿਆ ਅਫਸਰ

ਜੰਨਤ ਨੇ ਪੂਰੇ ਪੰਜਾਬ ਵਿੱਚ ਫਾਜਿਲਕਾ ਦਾ ਨਾਂ ਕੀਤਾ ਰੋਸ਼ਨ

ਫਾਜਿਲਕਾ, (ਰਜਨੀਸ਼ ਰਵੀ) ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਦੀ ਲੜੀ ਵਿੱਚੋਂ ਭਾਸ਼ਨ ਮੁਕਾਬਲੇ ਵਿੱਚ ਸਰਹੱਦੀ ਖੇਤਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਫਾਜ਼ਿਲਕਾ ਬਲਾਕ 2 ਦੀ ਚੌਥੀ ਜਮਾਤ ਦੀ ਵਿਦਿਆਰਥਣ ਜੰਨਤ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ

ਪਹਿਲਾ ਸਥਾਨ ਪ੍ਰਾਪਤ ਕਰਕੇ ਜੰਨਤ ਨੇ ਫਾਜਿਲਕਾ ਜਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ ਅੱਜ ਜਿਲ੍ਹਾ ਸਿੱਖਿਆ ਅਧਿਕਾਰੀ (ਐ.) ਡਾ. ਸੁਖਵੀਰ ਸਿੰਘ ਬਲ ਨੇ ਉਚੇਚੇ ਤੌਰ ‘ਤੇ ਪਿੰਡ ਚਾਨਣ ਵਾਲਾ ਵਿਖੇ ਬੱਚੀ ਦੇ ਘਰ ਜਾ ਕੇ ਜਿਥੇ ਬੱਚੀ ਹੋਸਲਾ ਅਫਜਾਈ ਕੀਤੀ ਉਥੇ ਅਸ਼ੀਰਵਾਦ  ਦਿੰਦਿਆਂ ਉਸਦੇ ਉਜਵਲ ਭਵਿਖ ਲਈ ਕਾਮਨਾ ਕੀਤੀ

ਜ਼ਿਲ੍ਹਾ ਸਿਖਿਆ ਅਧਿਕਾਰੀ ਡਾ. ਬਲ ਨੇ ਕਿਹਾ ਕਿ ਸਾਡੀ ਇਸ ਬੱਚੀ ਨੇ ਪੂਰੇ ਪੰਜਾਬ ਵਿੱਚ ਸਪਸ ਚਾਨਣ ਵਾਲਾ ਦੇ ਚਾਨਣ ਨੂੰ ਫੈਲਾਇਆ ਹੈ ਉਨ੍ਹਾਂ ਕਿਹਾ ਕਿ ਹੋਰਨਾਂ ਬੱਚਿਆਂ ਨੂੰ ਵੀ ਇਸ ਬੱਚੀ ਤੋਂ ਸਿੱਖਿਆ ਲੈਂਦੇ ਹੋਏ ਇਸੇ ਤਰ੍ਹਾਂ ਆਪਣੇ ਜ਼ਿਲ੍ਹੇ, ਆਪਣੇ ਮਾ-ਪਿਓ ਅਤੇ ਆਪਣੇ ਸੂਬੇ ਦਾ ਨਾਮ ਚਮਕਾਉਣਾ ਚਾਹੀਦਾ ਹੈ ਸਕੂਲ ਸਟਾਫ ਅਤੇ ਵਿਦਿਆਰਥਣ ਦੇ ਮਾਪਿਆਂ ਨੂੰ ਵੀ ਇਸ ਖੁਸ਼ੀ ਦੇ ਮੌਕੇ ਤੇ ਉਨ੍ਹਾਂ ਵਧਾਈ ਦਿੱਤੀ

ਇਸ ਮੌਕੇ ਉਨ੍ਹਾਂ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਉਹਨਾਂ ਦੇ ਘਰ ਪਹੁੰਚ ਕੇ ਕਿਤਾਬਾਂ ਵੀ ਵੰਡੀਆਂ ਅਤੇ ਕਿਹਾ ਕਿ ਪ੍ਰੀ-ਪ੍ਰਾਇਮਰੀ ਸਾਡੀ ਸਿੱਖਿਆ ਦੀ ਮੁੱਢਲੀ ਕੜੀ ਹੈ ਅਤੇ ਇਸ ਕੜੀ ਨੂੰ ਮਜਬੂਤ ਕਰਨ ਲਈ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ ਇਸ ਮੌਕੇ ਜਿਲ੍ਹਾ ਵਿੱਦਿਅਕ ਮੁਕਾਬਲੇ ਕੋਆਰਡੀਨੇਟਰ (ਪ੍ਰਾਇਮਰੀ ) ਫਾਜ਼ਿਲਕਾ ਸਵੀਕਾਰ ਗਾਂਧੀ, ਜਿਲਾ ਕੁਆਰਡੀਨੇਟਰ ਰਜਿੰਦਰ ਕੁਮਾਰ, ਸਕੂਲ ਮੁੱਖੀ ਐਚ.ਟੀ. ਲਵਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ, ਸਕੂਲ ਸਟਾਫ,ਮਨੀਸ਼ਾ, ਸੁਖਪਾਲ ਰਾਣੀ, ਅਸ਼ੋਕ ਕੁਮਾਰ, ਪੂਨਮ ਰਾਣੀ, ਭਰਪੂਰ ਕੌਰ ਅਤੇ ਜਿਲਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਮੌਜੂਦ ਰਹੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.