ਮੀਂਹ ਦੇ ਪਾਣੀ ਨਾਲ ਭਰੇ 13 ਸਕੂਲ, ਪ੍ਰਸ਼ਾਸਨ ਨੇ ਲਿਆ ਫੈਸਲਾ
(ਸੱਚ ਕਹੂੰ ਨਿਊਜ਼) ਰੋਪੜ। School Holiday: ਪੰਜਾਬ ਅਤੇ ਹਿਮਾਚਲ ਵਿੱਚ ਭਾਰੀ ਮੀਂਹ ਨੇ ਕਹਿਰ ਵਰ੍ਹਾ ਦਿਤਾ ਹੈ। ਪੰਜਾਬ ਦੇ ਅੱਠ ਤੋਂ ਵੱਧ ਜ੍ਹਿਲੇ ਮੀਂਹ ਨਾਲ ਪ੍ਰਭਾਵਿਤ ਹੋਏ ਹਨ। ਜਿਸ ਕਾਰਨ ਰੋਪੜ ਜ਼ਿਲ੍ਹੇ ਦੇ ਬਲਾਕ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ 13 ਸਕੂਲਾਂ ਵਿੱਚ ਪਾਣੀ ਭਰ ਗਿਆ ਹੈ। ਪਾਣੀ ਦਾ ਪੱਧਰ ਜਿਆਦਾ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਉਕਤ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Punjab News: ਖਤਰੇ ਦੀ ਘੰਟੀ, ਡਰਾਉਣ ਲੱਗਿਆ ਘੱਗਰ ਦਾ ਪਾਣੀ, ਰਹੋ ਸਾਵਧਾਨ
ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭੱਲੜੀ, ਨਾਨਗ੍ਰਾਂ, ਖਾਬੜਾ, ਖੇੜਾ ਕਮਲੋਟ, ਭੈਣੀ, ਅਮਰਪੁਰ ਬੇਲਾ, ਬ੍ਰਹਮਪੁਰ, ਲੋਅਰ ਅਤੇ ਮਹਿਲਵਾਂ ਦੇ ਨਾਲ-ਨਾਲ ਸਰਕਾਰੀ ਮਿਡਲ ਸਕੂਲ ਮਹਿਲਾਵਾਂ, ਖਾਨਪੁਰ, ਸਰਕਾਰੀ ਹਾਈ ਸਕੂਲ ਕੁਲਗਰਾਂ, ਦਸਗਰਾਈ ਅਤੇ ਸਰਕਾਰੀ ਸੀਨੀਅਰ ਸਕੂਲ ਸੁਖਸਾਲ ਸ਼ਾਮਲ ਹਨ।
ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ੇਸ਼ ਹੈਲਪਲਾਈਨ ਨੰਬਰ ਜਾਰੀ ਕੀਤੇ | School Holiday
ਮੀਂਹ ਦੇ ਕਹਿਰ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ੇਸ਼ ਹੈਲਪਲਾਈਨ ਨੰਬਰ ਸ਼ੁਰੂ ਕੀਤੇ ਹਨ। ਜਿੱਥੇ ਹੜ੍ਹਾਂ ਸਬੰਧੀ ਜਾਣਕਾਰੀ ਜਾਂ ਸ਼ਿਕਾਇਤ ਦਿੱਤੀ ਜਾ ਸਕਦੀ ਹੈ। ਇਸ ਦੇ ਲਈ ਲੋਕਾਂ ਨੂੰ ਫੋਨ ਨੰਬਰ 01881-292711 ਜਾਂ 01881-221157 ‘ਤੇ ਸੰਪਰਕ ਕਰਨਾ ਹੋਵੇਗਾ।
ਰਰਿਆਣਾ ’ਚ ਵੀ ਭਾਰੀ ਮੀਂਹ | School Holiday
ਐਤਵਾਰ ਨੂੰ ਪਏ ਤੇਜ਼ ਮੀਂਹ ਵਿਚ ਹਰਿਆਣਾ ਦੇ ਵੀ ਹਾਲਾਤ ਕਾਫੀ ਜਿਆਦਾ ਮਾੜੇ ਨਜ਼ਰ ਆ ਰਹੇ ਹਨ। ਹਰਿਆਣਾ ਦੇ ਯਮੁਨਾਨਗਰ ਅਤੇ ਗੁਰੂਗ੍ਰਾਮ ਵਿਚ ਪਾਣੀ ਖੜ੍ਹਾਂ ਹੋਣ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਹੈ। ਹਿਸਾਰ ਵਿਚ ਮੀਂਹ ਕਰਕੇ ਦੋ ਮੰਜ਼ਿਲਾਂ ਇਮਾਰਤ ਦੇ ਡਿੱਗਣ ਦੀ ਖਬਰ ਆਈ ਹਗੈ। ਇਸ ਕਰਕੇ ਨਾਲ ਹੀ ਗੁਰੂਗ੍ਰਾਮ ਵਿਚ ਮੀਂਹ ਦੇ ਪਾਣੀ ਦਾ ਨਾ ਨਿਕਲਣ ਕਾਰਨ ਭਾਰੀ ਜਾਮ ਲੱਗਿਆ ਰਿਹਾ।