Supreme Court: ਅਪੰਗ ਵੀ ਬਰਾਬਰ ਹੱਕਦਾਰ

Supreme Court
Supreme Court: ਅਪੰਗ ਵੀ ਬਰਾਬਰ ਹੱਕਦਾਰ

Supreme Court: ਸੁਪਰੀਮ ਕੋਰਟ ਨੇ 40 ਫੀਸਦੀ ਤੋਂ ਵੱਧ ਅਪੰਗਤਾ ਵਾਲੇ ਵਿਅਕਤੀਆਂ ਨੂੰ ਵੀ ਐੱਮਬੀਬੀਐੱਸ ਕਰਨ ਦੀ ਮਨਜ਼ੂਰੀ ਦੇਣ ਲਈ ਆਦੇਸ਼ ਦਿੱਤੇ ਹਨ ਆਦੇਸ਼ ਅਨੁਸਾਰ ਸਿਰਫ ਉਸੇ ਵਿਅਕਤੀ ਨੂੰ ਇਸ ਪੜ੍ਹਾਈ ਤੋਂ ਵਾਂਝਿਆਂ ਰੱਖਿਆ ਜਾ ਸਕਦਾ ਹੈ ਜਦੋਂ ਮਾਹਿਰਾਂ ਦਾ ਬੋਰਡ ਉਮੀਦਵਾਰ ਨੂੰ ਕੋਰਸ ਲਈ ਅਸਮਰੱਥ ਕਰਾਰ ਦੇਵੇ ਇਸ ਫੈਸਲੇ ਨਾਲ ਉਨ੍ਹਾਂ ਹਜ਼ਾਰਾਂ ਅਪੰਗ ਵਿਦਿਆਰਥੀਆਂ ਨੂੰ ਨਿਆਂ ਮਿਲੇਗਾ, ਜੋ ਯੋਗ ਹੁੰਦੇ ਹੋਏ ਵੀ ਬਰਾਬਰ ਮੌਕਿਆਂ ਤੋਂ ਵਾਂਝੇ ਸਨ ਅਦਾਲਤ ਦੇ ਫੈਸਲੇ ਨਾਲ ਸਮਾਨਤਾ ਦਾ ਸਿਧਾਂਤ ਹੋਰ ਮਜ਼ਬੂਤ ਹੋਏਗਾ ਅਸਲ ’ਚ 40 ਫੀਸਦੀ ਤੋਂ ਵੱਧ ਅਪੰਗਤਾ ਵਿਅਕਤੀ ਵੀ ਸੇਵਾਵਾਂ ਨਿਭਾਉਣ ਦੇ ਸਮਰੱਥ ਹੁੰਦਾ ਹੈ।

Read This : Panchayat Elections: ਪਿੰਡ ਚਿੱਚੜਵਾਲਾ ’ਚ ਹੰਗਾਮਾ, ਪੁਲਿਸ ਵੱਲੋਂ ਲਾਠੀਚਾਰਜ, ਐੱਸਐੱਚਓ ਫੱਟੜ

ਡਾਕਟਰੀ ਤੋਂ ਬਿਨਾ ਬਾਕੀ ਸਾਰੀਆਂ ਸੇਵਾਵਾਂ ਇੰਜੀਨੀਅਰਿੰਗ, ਵਿਗਿਆਨ, ਵਣਜ ਸਮੇਤ ਬਹੁਤ ਸਾਰੀਆਂ ਵਧੀਆ ਸੇਵਾਵਾਂ ਦੇ ਰਹੇ ਹਨ ਤਾਂ ਡਾਕਟਰੀ ਦੇ ਖੇਤਰ ’ਚ ਵੀ ਇਨ੍ਹਾਂ ਨੂੰ ਪਿੱਛੇ ਰੱਖਣਾ ਇਨ੍ਹਾਂ ਨਾਲ ਅਨਿਆਂ ਹੈ ਅਸਲ ’ਚ ਡਾਕਟਰੀ ਖੇਤਰ ਵਿੱਚ ਸਰੀਰਕ ਸਮਰੱਥਾ ਹੀ ਮੁੱਖ ਆਧਾਰ ਨਹੀਂ ਹੁੰਦੀ ਸਗੋਂ ਇਹ ਬੌਧਿਕ ਯੋਗਤਾ ਨਾਲ ਜੁੜੀ ਹੋਈ ਹੈ ਡਾਕਟਰ ਨੇ ਦਿਮਾਗ ਨਾਲ ਪੜ੍ਹਾਈ ਕਰਕੇ ਅਤੇ ਆਪਣੇ ਗਿਆਨ ਦੀ ਵਰਤੋਂ ਕਰਕੇ ਮਰੀਜ਼ ਦਾ ਇਲਾਜ ਕਰਨਾ ਹੁੰਦਾ ਹੈ ਡਾਕਟਰ ਨੇ ਦਵਾਈ ਲਿਖਣੀ ਹੁੰਦੀ ਹੈ ਉਨ੍ਹਾਂ ਨੇ ਕੋਈ ਦੌੜ ਤਾਂ ਨਹੀਂ ਲਾਉਣੀ ਹੁੰਦੀ ਸੰਵਿਧਾਨ ’ਚ ਸਮਾਨਤਾ ਦਾ ਅਧਿਕਾਰ ਮਨੁੱਖ ਨੂੰ ਆਤਮ-ਸਨਮਾਨ ਦਿੰਦਾ ਹੈ ਮਿਹਨਤੀ ਅਪੰਗ ਵਿਅਕਤੀ ਵੀ ਪੂਰੀ ਲਗਨ ਨਾਲ ਕੰਮ ਕਰਕੇ ਦੂਜਿਆਂ ਦੇ ਬਰਾਬਰ ਸੇਵਾਵਾਂ ਦੇ ਸਕਦੇ ਹਨ। Supreme Court