ਮਾਨਵਤਾ ਤੇ ਪਸ਼ੂਪੁਣੇ ’ਚ ਫ਼ਰਕ

ਮਾਨਵਤਾ ਤੇ ਪਸ਼ੂਪੁਣੇ ’ਚ ਫ਼ਰਕ

ਪੁਰਾਤਨ ਗ੍ਰੰਥਾਂ ’ਚ ਇੱਕ ਕਥਾ ਆਉਂਦੀ ਹੈ, ਪਰਜਾਪਤੀ ਨੇ ਸ੍ਰਿਸ਼ਟੀ ਬਣਾਈ ਤਾਂ ਕੁਝ ਨਿਯਮ ਵੀ ਬਣਾਏ ਸਾਰਿਆਂ ਨੂੰ ਕਿਹਾ ਕਿ ਇਨ੍ਹਾਂ ਨਿਯਮਾਂ ਮੁਤਾਬਕ ਚੱਲਣਾ ਪਵੇਗਾ ਪਸ਼ੂਆਂ ਨੂੰ ਤੇਜ਼ ਭੁੱਖ ਲੱਗ ਰਹੀ ਸੀ ਉਨ੍ਹਾਂ ਨੇ ਪਰਜਾਪਤੀ ਕੋਲ ਜਾ ਕੇ ਕਿਹਾ, ‘‘ਮਹਾਰਾਜ! ਅਸੀਂ ਖਾਈਏ ਕੀ ਤੇ ਦਿਨ ’ਚ ਕਿੰਨੀ ਵਾਰ?’’ ਪਰਜਾਪਤੀ ਬੋਲੇ, ‘‘ਤੁਹਾਡੇ ਲਈ ਖਾਣ-ਪੀਣ ਦਾ ਕੋਈ ਨਿਯਮ ਨਹੀਂ ਹੈ, ਜਦੋਂ ਚਾਹੋ ਖਾ ਸਕਦੇ ਹੋ ਤੁਹਾਡੇ ਲਈ ਦਿਨ ਤੇ ਰਾਤ, ਸਵੇਰ ਤੇ ਸ਼ਾਮ ਦੀ ਕੋਈ ਪਾਬੰਦੀ ਨਹੀਂ ਤੁਹਾਡੀ ਇੱਛਾ ਹੋਵੇ ਤਾਂ 24 ਘੰਟੇ ਖਾ ਸਕਦੇ ਹੋ’’ ਮਨੁੱਖ ਵੀ ਕੋਲ ਹੀ ਖੜ੍ਹੇ ਸਨ ਉਹ ਵੀ ਅੱਗੇ ਵਧੇ, ਹੱਥ ਜੋੜ ਕੇ ਬੋਲੇ, ‘‘ਮਹਾਰਾਜ! ਪਸ਼ੂਆਂ ਲਈ ਆਪ ਨੇ ਬਹੁਤ ਵਧੀਆ ਆਗਿਆ ਦਿੱਤੀ, ਪਰੰਤੂ ਭੁੱਖ ਤਾਂ ਸਾਨੂੰ ਵੀ ਲੱਗਦੀ ਹੈ ਸਾਡੇ ਲਈ ਕੀ ਨਿਯਮ ਹੈ?’’

ਪਰਜਾਪਤੀ ਬੋਲੇ, ‘‘ਤੁਸੀਂ ਮਨੁੱਖ ਹੋ ਤੁਹਾਡੇ ਲਈ ਇਹ ਨਿਯਮ ਹੈ ਕਿ ਤੁਸੀਂ ਦਿਨ-ਰਾਤ ’ਚ ਸਿਰਫ਼ ਦੋ ਵਾਰ ਖਾਓ’’ ਮਨੁੱਖ ਨੇ ਸੋਚਿਆ, ਇਹ ਚੰਗਾ ਪਰਜਾਪਤੀ ਹੈ ਪਸ਼ੂਆਂ ਨੂੰ ਤਾਂ ਚੌਵੀ ਘੰਟੇ ਖਾਣ ਦੀ ਆਗਿਆ ਦੇ ਦਿੱਤੀ ਹੈ, ਸਾਨੂੰ ਸਿਰਫ਼ ਦੋ ਵਾਰ ਖਾਣ ਲਈ ਕਿਹਾ ਹੈ ਸਾਥੋਂ ਤਾਂ ਪਸ਼ੂ ਹੀ ਚੰਗੇ ਹਨ ਅਜਿਹਾ ਸੋਚ ਕੇ ਉਹ ਚਲੇ ਆਏ ਉਦੋਂ ਤੋਂ ਮਨੁੱਖ ’ਚ ਵਾਰ-ਵਾਰ ਉਹ ਪਸ਼ੂਪੁਣਾ ਜਾਗ ਉੱਠਦਾ ਹੈ ਅੱਜ-ਕੱਲ੍ਹ ਵੀ ਜਾਗ ਰਿਹਾ ਹੈ ਸਵੇਰ ਤੋਂ ਸ਼ਾਮ ਤੱਕ ਸਾਨੂੰ ਖਾਣ ਤੋਂ ਹੀ ਵਿਹਲ ਨਹੀਂ ਮਿਲਦੀ ਹਰ ਸਮੇਂ ਖਾਣਾ ਤੇ ਬਹੁਤ ਜ਼ਿਆਦਾ ਖਾਣਾ ਮਾਨਵਤਾ ਨਹੀਂ ਹੈ ਇਸ ਲਈ ਬੁੱਧੀਮਤਾ ਦੇ ਰਾਹ ’ਤੇ ਚੱਲਦੇ ਹੋਏ ਸਮੇਂ ’ਤੇ ਅਤੇ ਲੋੜ ਮੁਤਾਬਕ ਹੀ ਭੋਜਨ ਖਾਣਾ ਚਾਹੀਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ