Budharwali News: ਰਾਜਸਥਾਨ ਦੀ ਸਾਧ-ਸੰਗਤ ਭਲਕੇ ਬੁੱਧਰ ਵਾਲੀ ’ਚ ਮਨਾਏਗੀ ਨਾਮ ਚਰਚਾ ਸਤਿਸੰਗ ਭੰਡਾਰਾ

Budharwali News
Budharwali News: ਰਾਜਸਥਾਨ ਦੀ ਸਾਧ-ਸੰਗਤ ਭਲਕੇ ਬੁੱਧਰ ਵਾਲੀ ’ਚ ਮਨਾਏਗੀ ਨਾਮ ਚਰਚਾ ਸਤਿਸੰਗ ਭੰਡਾਰਾ

Budharwali News: ਬੁੱਧਰ ਵਾਲੀ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਰਾਜਸਥਾਨ ਦੀ ਸਾਧ-ਸੰਗਤ ਪਵਿੱਤਰ ਨਾਮ ਚਰਚਾ ਸਤਿਸੰਗ ਭੰਡਾਰਾ 19 ਜਨਵਰੀ (ਐਤਵਾਰ) ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ ਬੁੱਧਰ ਵਾਲੀ ਜ਼ਿਲ੍ਹਾ ਸ਼੍ਰੀਗੰਗਾਨਗਰ ’ਚ ਧੂਮਧਾਮ ਨਾਲ ਮਨਾ ਰਹੀ ਹੈ ਇਸ ਸਬੰਧੀ ਜ਼ਿੰਮੇਵਾਰ ਸੇਵਾਦਾਰ ਤਿਆਰੀਆਂ ’ਚ ਜੁਟ ਗਏ ਹਨ।

ਇਹ ਖਬਰ ਵੀ ਪੜ੍ਹੋ : Free Ration Card: ਹੁਣ ਮੁਫ਼ਤ ਰਾਸ਼ਨ ਲੈਣਾ ਨਹੀਂ ਰਿਹਾ ਸੌਖਾ, ਧਾਂਦਲੀ ਰੋਕਣ ਲਈ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਕਰਨਾ ਹੋ…

85 ਮੈਂਬਰ ਸੰਪੂਰਨ ਸਿੰਘ ਇੰਸਾਂ ਨੇ ਦੱਸਿਆ ਕਿ ਐਤਵਾਰ, 19 ਜਨਵਰੀ ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਜਸਥਾਨ ਦੀ ਸਾਧ-ਸੰਗਤ ਵੱਲੋਂ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਪਵਿੱਤਰ ਨਾਮ ਚਰਚਾ ਸਤਿਸੰਗ ਭੰਡਾਰਾ ਬੁੱਧਰ ਵਾਲੀ ਜ਼ਿਲ੍ਹਾ ਸ਼੍ਰੀਗੰਗਾਨਗਰ ਦਰਬਾਰ ’ਚ ਮਨਾਇਆ ਜਾ ਰਿਹਾ ਹੈਭੰਡਾਰੇ ਸਬੰਧੀ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ’ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਸਾਧ-ਸੰਗਤ ਦੀ ਸਹੂਲਤ ਲਈ ਇਸ ਵਾਰ ਵੱਖ ਤੋਂ ਪ੍ਰਬੰਧ ਕੀਤੇ ਜਾ ਰਹੇ ਹਨ।

Budharwali News

ਇਸ ਮੌਕੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਮਨੁਮਾਈ ’ਚ ਚਲਾਏ ਗਏ ਮਾਨਵਤਾ ਭਲਾਈ ਦੇ ਕਾਰਜ ਵੀ ਕੀਤੇ ਜਾਣਗੇ ਨਾਮ ਚਰਚਾ ਸਤਿਸੰਗ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਈ: ਨੂੰ ਸ੍ਰੀ ਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ ਦੀ ਪਵਿੱਤਰ ਧਰਤੀ ’ਤੇ ਅਵਤਾਰ ਧਾਰਨ ਕੀਤਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਮਾਨਵਤਾ ਭਲਾਈ ਦੇ 167 ਕਾਰਜ ਕਰਕੇ ਪੂਰੇ ਉਤਸ਼ਾਹ ਨਾਲ ਮਨਾਉਂਦੀ ਹੈ। Budharwali News

LEAVE A REPLY

Please enter your comment!
Please enter your name here