ਬਿਰਧ ਦੀ ਇੱਛਾ
ਇੱਕ ਬਿਰਧ ਔਰਤ ਸੀ ਸਦਾ ਪਰਮਾਤਮਾ ਦੇ ਧਿਆਨ ’ਚ ਲੱਗੀ ਰਹਿੰਦੀ ਹੱਥੀਂ ਬਣਾਇਆ ਖਾਣਾ ਪਰਮਾਤਮਾ ਨੂੰ ਖਵਾਉਣ ਦੀ ਉਸ ਦੀ ਬੜੀ ਇੱਛਾ ਸੀ ਇੱਕ ਵਾਰ ਪਰਮਾਤਮਾ ਨੇ ਉਸ ਦੇ ਸੁਪਨੇ ’ਚ ਆ ਕੇ ਕਿਹਾ, ‘‘ਮੈਂ ਕੱਲ੍ਹ ਜ਼ਰੂਰ ਤੇਰੇ ਹੱਥਾਂ ਦਾ ਖਾਣਾ ਖਾਵਾਂਗਾ’’ ਬਿਰਧ ਖੁਸ਼ ਹੋਈ ਵਧੀਆ ਖਾਣਾ ਬਣਾਉਣ ਦੀ ਸੋਚ ਉਸ ਦੇ ਦਿਲ ’ਚ ਪ੍ਰਬਲ ਸੀ ਦੁਕਾਨ ਤੋਂ ਰਸੋਈ ਦਾ ਸਾਮਾਨ ਲੈ ਕੇ ਪਰਤੀ ਤਾਂ ਘਰ ਦੇ ਚਬੂਤਰੇ ’ਤੇ ਇੱਕ ਬਜ਼ੁਰਗ ਦਿਖਾਈ ਦਿੱਤਾ ਸਰਦੀ ਨਾਲ ਕੰਬਦੇ ਹੋਏ ਨੇ ਕਿਹਾ ਕਿਹਾ, ‘‘ਮਾਤਾ! ਦੋ ਦਿਨਾਂ ਤੋਂ ਭੁੱਖਾ ਹਾਂ ਥੋੜ੍ਹਾ ਖਾਣਾ ਦੇ ਦਿਓ!’’ ਬਿਰਧ ਔਰਤ ਦਾ ਮਨ ਵਿਆਕੁਲ ਹੋਇਆ ਇਹ ਚੀਜ਼ਾਂ ਪਰਮਾਤਮਾ ਲਈ ਹਨ ਕੀ ਕੀਤਾ ਜਾਵੇ?
ਸੋਚਿਆ, ‘‘ਪਰਮਾਤਮਾ ਆਏ ਤਾਂ ਕਦੇ ਫੇਰ ਆਉਣ ਨੂੰ ਕਹਾਂਗੀ ਆਖ਼ਰ ਪਰਮਾਤਮਾ ਤਾਂ ਇਨ੍ਹਾਂ ਵਰਗੇ ਭੁੱਖੇ ਨਹੀਂ ਹੋਣਗੇ ਨਾ’’ ਬੱਸ ਬਿਰਧ ਔਰਤ ਨੇ ਜਲਦੀ ਖਾਣਾ ਬਣਾਇਆ, ਉਸ ਨੂੰ ਪਿਆਰ ਨਾਲ ਖਵਾਇਆ ਹੁਣ ਉਸ ਦੇ ਮਨ ’ਚ ਸ਼ਾਂਤੀ ਤੇ ਅਪਾਰ ਸੰਤੋਸ਼ ਸੀ ਪਰਮਾਤਮਾ ਤਾਂ ਨਹੀਂ ਆਏ ਰਾਤ ਨੂੰ ਫਿਰ ਪਰਮਾਤਮਾ ਨੇ ਦਰਸ਼ਨ ਦਿੱਤੇ ਤਾਂ ਬਿਰਧ ਔਰਤ ਨੇ ਪੁੱਛਿਆ, ‘‘ਤੁਸੀਂ ਵਾਅਦਾ ਨਹੀਂ ਨਿਭਾਇਆ, ਤੁਸੀਂ ਨਹੀਂ ਆਏ ਤੁਸੀਂ ਚੰਗਾ ਕੀਤਾ, ਜੇਕਰ ਤੁਸੀਂ ਆਉਂਦੇ ਤਾਂ ਵੀ ਖਵਾਉਣ ਨੂੰ ਮੇਰੇ ਘਰ ’ਚ ਅੱਜ ਕੁਝ ਨਹੀਂ ਸੀ’’ ਪਰਮਾਤਮਾ ਨੇ ਮੁਸਕੁਰਾ ਕੇ ਕਿਹਾ, ‘‘ਪੁੱਤਰੀ ਮੈਂ ਵਾਅਦਾ ਨਿਭਾਇਆ, ਤੂੰ ਬਜ਼ੁਰਗ ਰੂਪ ’ਚ ਮੈਨੂੰ ਹੀ ਖਾਣਾ ਖਵਾਇਆ ਹੈ’’ ਇੰਨਾ ਕਹਿ ਕੇ ਪਰਮਾਤਮਾ ਅਲੋਪ ਹੋ ਗਏ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ