ਡੇਰਾ ਸ਼ਰਧਾਲੂ ਨੇ ਵਾਪਸ ਕੀਤੀ 9 ਹਜ਼ਾਰ ਰੁਪਏ ਦੀ ਰਕਮ

ਮਨਮੋਨ ਸਿੰਘ ਵੱਲੋਂ ਰਿਸ਼ਤੇਦਾਰ ਨੂੰ ਟਰਾਸਫਰ ਕਰਨ ਲੱਗਿਆਂ ਗਲਤੀ ਨਾਲ ਦਵਿੰਦਰ ਪਾਲ ਦੇ ਪੇਟੀਐਮ ਅਕਾਊਂਟ ’ਚ ਪਾ ਦਿੱਤੇ ਸਨ ਰੁਪਏ

ਮੋਹਤਬਰਾਂ ਦੀ ਹਾਜ਼ਰੀ ’ਚ ਪੈਸੇ ਵਾਪਸ ਕਰਕੇ ਦਿੱਤਾ ਇਮਾਨਦਾਰੀ ਦਾ ਸਬੂਤ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪੇ੍ਰਰਨਾ ’ਤੇ ਚੱਲਦਿਆਂ ਬਲਾਕ ਬਹਾਦਰਗੜ੍ਹ ਦੇ 15 ਮੈਂਬਰ ਦਵਿੰਦਰ ਪਾਲ ਸ਼ਰਮਾ ਸਾਬਕਾ ਸਰਪੰਚ ਨਿਊ ਸ਼ਰਮਾ ਸਵੀਟਸ ਐਡ ਡਾਇਰੀ ਵਾਲੇ ਨੇ ਪੇਟੀਐਮ ਰਾਹੀਂ ਗਲਤੀ ਨਾਲ ਆਏ 9 ਹਜ਼ਾਰ ਰੁਪਏ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਪੇਸ਼ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ 15 ਮੈਂਬਰ ਦਵਿੰਦਰ ਪਾਲ ਨੇ ਦੱਸਿਆ ਕਿ ਮਨਮੋਨ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਮੁਰਾਦਪੁਰ ਜੋ ਕਿ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਪਾਠੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਉਸ ਵੱਲੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਪੈਸੇ ਟਰਾਂਸਫਰ ਕੀਤੇ ਜਾ ਰਹੇ ਸੀ ਤਾਂ ਗਲਤੀ ਨਾਲ ਉਸ ਵੱਲੋਂ ਮੇਰੇ ਪੇਟੀਐਮ ਅਕਾਊਟ ਵਿੱਚ ਇਹ ਰਕਮ ਪਾ ਦਿੱਤੀ ਗਈ।

ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਵੱਲੋਂ ਮੇਰਾ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਮੋਹਤਬਰਾਂ ਦੀ ਮੌਜ਼ੂਦਗੀ ਵਿੱਚ ਉੱਕਤ 9 ਹਜ਼ਾਰ ਰੁਪਏ ਦੀ ਰਕਮ ਮਨਮੋਨ ਸਿੰਘ ਨੂੰ ਵਾਪਸ ਕਰ ਦਿੱਤੀ ਗਈ। ਰਕਮ ਪ੍ਰਾਪਤ ਕਰਨ ’ਤੇ ਮਨਮੋਨ ਸਿੰਘ ਨੇ ਉੱਕਤ ਡੇਰਾ ਸ਼ਰਧਾਲੂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਧੰਨ ਹਨ ਇਨ੍ਹਾਂ ਦੇ ਗੁਰੂ ਜੀ ਜੋ ਇਨ੍ਹਾਂ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਦੇ ਹਨ। ਇਸ ਮੌਕੇ ਮਲੂਕ ਸਿੰਘ, ਟੇਲਰ ਮਾਸਟਰ, ਸਤੀਸ਼ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ