ਪਿੰਡ ਤੋਗਾਵਾਲ ਦੀ ਪੰਚਾਇਤ ਨੇ ਦੁਕਾਨਾਂ ’ਤੇ ਨਸ਼ਾ ਵੇਚਣ ਵਾਲਿਆਂ ’ਤੇ ਲਾਈ ਪਾਬੰਦੀ
ਲੌਂਗੋਵਾਲ (ਹਰਪਾਲ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਿਆਂ ਖਿਲ਼ਾਫ ਚਲਾਈ ਡੈਪਥ ਮੁਹਿੰਮ (Depth Campaign) ਨੇ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿੰਡ ਤੋਗਾਵਾਲ ਦੀ ਗਰਾਮ ਪੰਚਾਇਤ ਨੇ ਇੱਕ ਮਤਾ ਪਾ ਕੇ ਦੁਕਾਨਾਂ ਤੇ ਵਿਕ ਰਿਹਾ ਤੰਬਾਕੂ, ਬੀੜੀ, ਸਿਗਰਟ,ਜਰਦਾ ਆਦਿ ਵੇਚਣ ਤੇ ਨਵੇਂ ਸਾਲ ਤੋਂ ਵੇਚਣ ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਸਰਬਜੀਤ ਕੌਰ , ਮੈਂਬਰ ਪੰਚਾਇਤ ਬੱਬੂ ਸਿੰਘ, ਮੈਂਬਰ ਪੰਚਾਇਤ ਮਨਦੀਪ ਕੌਰ, ਮੈਂਬਰ ਪੰਚਾਇਤ ਪਰਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਵਾਸੀਆ ਤੇ ਦੁਕਾਨਦਾਰਾ ਨੂੰ ਤੰਬਾਕੂ, ਬੀੜੀ, ਸਿਗਰਟ,ਜਰਦਾ ਆਦਿ ਨਸ਼ੀਲੀਆਂ ਵਸਤੂਆਂ ਵੇਚਣ ਸਬੰਧੀ ਸੂਚਿਤ ਕੀਤਾ ਗਿਆ ਹੈ ਕਿ ਨਵੇਂ ਸਾਲ ਤੋਂ ਇਹ ਨਸ਼ੀਲੀਆਂ ਵਸਤਾਂ ਦੁਕਾਨਦਾਰ ਬੰਦ ਕਰ ਦੇਣ।ਇਸ ਸਬੰਧੀ ਸਾਡੀ ਪੰਚਾਇਤ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਆਪਣੇ ਪਿੰਡ ਦੀਆਂ ਦੁਕਾਨਾ ਤੋਂ ਤੰਬਾਕੂ, ਬੀੜੀ, ਸਿਗਰਟ,ਜਰਦਾ, ਆਦਿ 1 ਜਨਵਰੀ 2023 ਤੋ ਬੰਦ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਇਸ ਫੈਸਲੇ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰ ਨੂੰ ਨਵੇ ਸਾਲ ਤੋਂ 5,000 ਰੁਪਏ ਜੁਰਮਾਨਾ ਅਤੇ 7 ਦਿਨਾ ਤੱਕ ਦੁਕਾਨ ਬੰਦ ਕਰਵਾਈ ਜਾਵੇਗੀ, ਉਨ੍ਹਾਂ ਦੱਸਿਆ ਕਿ ਪਿੰਡ ਦੀ ਸੱਥ,ਬੱਸ ਸਟੈਂਡ,ਸਕੂਲ,ਅਤੇ ਸਾਝੀ ਜਗ੍ਹਾ ਉੱਤੇ ਬੀੜੀ,ਸਿਗਰਟ ਪੀਣ ਵਾਲੇ ਉੱਤੇ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪਿੰਡ ਵਾਸੀਆ ਅਤੇ ਦੁਕਾਨਦਾਰਾ ਨੂੰ ਅਪੀਲ ਕੀਤੀ ਹੈ ਕਿ ਗਰਾਮ ਪੰਚਾਇਤ ਦੇ ਇਸ ਫੈਸਲੇ ਨੂੰ ਇੰਨ-ਬਿੰਨ ਪ੍ਰਵਾਨ ਕੀਤਾ ਜਾਵੇ।
ਕੀ ਹੈ ਡੈਪਥ ਮੁਹਿੰਮ (Depth Campaign)
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਸ਼ੇ ਰੂਪੀ ਦੈਂਤ ਤੋਂ ਦੇਸ਼ ਨੂੰ ਬਚਾਉਣ ਲਈ ਧਿਆਨ, ਯੋਗਾ ਤੇ ਸਿਹਤ ਨਾਲ ਸਰਵ ਭਾਰਤੀ ਨਸ਼ਾ ਮੁਕਤੀ ਮੁਹਿੰਮ (ਡੈਪਥ ਮੁਹਿੰਮ) (Depth Campaign) ਦੀ ਸ਼ੁਰੂਆਤ ਕੀਤੀ । ਡੈਪਥ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਿੰਡਾਂ, ਸ਼ਹਿਰਾਂ ’ਚ ਨਸ਼ੇ ਦੀ ਗ੍ਰਿਫਤ ’ਚ ਫਸੇ ਨੌਜਵਾਨਾਂ ਨੂੰ ਇਸ ਚੋਂ ਬਾਹਰ ਕੱਢ ਕੇ ਉਨ੍ਹਾਂ ਦੇ ਜੀਵਨ ਨੂੰ ਸੁਧਾਰੇਗੀ ਨਾਲ ਹੀ ਅਜਿਹੇ ਨੌਜਵਾਨਾਂ ਦਾ ਇਲਾਜ ਵੀ ਕੀਤਾ ਜਾਵੇਗਾ।
ਇਸ ਦੇ ਤਹਿਤ ਨੌਜਵਾਨਾਂ ਨੂੰ ਰਾਮ-ਨਾਮ, ਪ੍ਰਭੂ ਦੀ ਭਗਤੀ ਨਾਲ ਜੋੜਿਆ ਜਾਵੇਗਾ, ਤਾਂ ਕਿ ‘ਧਿਆਨ’ ਨਾਲ ਉਸ ਦਾ ਆਤਮਬਲ ਮਜਬੂਤ ਹੋਵੇ ਅਤੇ ਉਹ ਨਸ਼ਿਆਂ ਦੇ ਜਾਲ ਚੋਂ ਨਿਕਲ ਸਕੇ। ਨਾਲ ਹੀ ਯੋਗਾ ਅਭਿਆਸ ਰਾਹੀਂ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਨਲਾਈਨ ਗੁਰੂਕੁਲ ਰਾਹੀਂ ਪੰਚਾਂ, ਸਰਪੰਚਾਂ, ਕੌਂਸਲਰ, ਚੇਅਰਮੈਨ, ਵਿਧਾਇਕਾਂ ਸਮੇਤ ਪਤਵੰਤੇ ਸੱਜਣਾਂ ਨੂੰ ਸੱਦਾ ਦੇ ਰਹੇ ਹਨ ਕਿ ਉਹ ਨਸ਼ੇ ਰੂਪੀ ਦੈਂਤ ਤੋਂ ਦੇਸ਼ ਦੇ ਨੌਜਵਾਨਾਂ ਨੂੰ ਬਚਾਉਣ ਲਈ ਅੱਗੇ ਆਉਣ, ਤਾਂ ਕਿ ਨੌਜਵਾਨ ਪੀੜ੍ਹੀ ਇਸ ’ਚੋਂ ਬਾਹਰ ਨਿਕਲ ਕੇ ਖੁਸ਼ਹਾਲ ਜੀਵਨ ਗੁਜ਼ਾਰ ਸਕੇ।
ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਨੇ ਕੀਤਾ ਕੇਂਦਰ ਸਰਕਰ ਦੇ ’ਨਸ਼ਾ ਮੁਕਤ ਭਾਰਤ ਅਭਿਆਨ’ ਦਾ ਤਹਿਦਿਲੋਂ ਸਵਾਗਤ
ਪੰਜਾਬ ’ਚ ਨਸ਼ੇ ਦੀ ਨਹੀਂ ਪਵਿੱਤਰ ਗੁਰਬਾਣੀ ਅਤੇ ਧਰਮਾਂ ਦੀ ਗੂੰਜ ਆਉਣੀ ਚਾਹੀਦੀ ਹੈ
ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਤੇ ਸਮਾਜ ਨੁੁਮਾਇੰਦਿਆਂ ਨੂੰ ਨਸ਼ੇ ਖਿਲਾਫ ਜ਼ੋਰਦਾਰ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ। ਆਪ ਜੀ ਨੇ ਫ਼ਰਮਾਇਆ ਕਿ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਹੈ ਜਿੱਥੇ ਗੁਰੂ ਸਾਹਿਬਾਨਾਂ ਦੀ ਪਵਿੱਤਰ ਗੁਰਬਾਣੀ ਦੀ ਰਚਨਾ ਕੀਤੀ। ਇਸ ਧਰਤੀ ਤੋਂ ਗੁਰਬਾਣੀ ਅਤੇ ਧਰਮਾਂ ਦੀ ਗੂੰਜ ਆਉਣੀ ਚਾਹੀਦੀ ਸੀ। ਇੱਥੇ ਪਰਮਾਤਮਾ ਦਾ ਨੂਰ ਵਰਸਣਾ ਚਾਹੀਦਾ ਸੀ ਪਰ ਇੱਥੇ ਚਿੱਟਾ (ਡਰੱਗ, ਨਸ਼ਾ) ਵਰਸ ਰਿਹਾ ਹੈ। ਸਾਧ-ਸੰਗਤ ਤੇ ਪੰਚਾਇਤਾਂ ਦੇ ਨੁਮਾਇੰਦੇ ਰਲ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਅੱਗੇ ਆਓ ਤਾਂ ਕਿ ਸਮਾਜ ਧਰਮਾਂ ਦੀ ਪਵਿੱਤਰ ਸਿੱਖਿਆ ਨਾਲ ਮਹਿਕ ਉੱਠੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ