ਸ਼ਹੀਦ ਊਧਮ ਸਿੰਘ ਦਾ ਬੁੱਤ ਨਵੀਂ ਸੰਸਦ ਭਵਨ ‘ਚ ਲਾਉਣ ਲਈ ਸੌਂਪਿਆ ਮੰਗ ਪੱਤਰ

Sunam-News
ਸੁਨਾਮ: ਗੋਬਿੰਦ ਸਿੰਘ ਸੰਧੂ ਨੂੰ ਮੰਗ ਪੱਤਰ ਸੌਂਪਦੇ ਹੋਏ ਆਗੂ।

ਸ਼ਹੀਦ ਊਧਮ ਸਿੰਘ ਦੀਆਂ ਹੋਰ ਵੱਖ-ਵੱਖ ਮੰਗਾਂ ਸਬੰਧੀ ਕੀਤੀ ਵਿਚਾਰ ਚਰਚਾ | Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸ਼ਹੀਦ ਊਧਮ ਸਿੰਘ ਦੀਆਂ ਮੰਗਾਂ ਦੇ ਸਬੰਧ ਵਿੱਚ ਸੁਨਾਮ ਵਿਖੇ ਗੋਬਿੰਦ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਥੇਬੰਧਕ ਸਕੱਤਰ ਪਹੁੰਚੇ ਤੇ ਸ਼ਹੀਦ ਊਧਮ ਸਿੰਘ ਦੀਆਂ ਮੰਗਾਂ ਨੂੰ ਲੈ ਕੇ ਵਿਚਾਰ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਜੋ ਮਿਉਜ਼ਿਅਮ ਹੈ ਉਹ ਅਜੇ ਸਿਰਫ ਇੱਕ ਪਾਰਕ ਦੇ ਰੂਪ ਵਿੱਚ ਹੈ। ਇਥੇ ਇੱਕ ਵੱਡੇ ਹਾਲ ਦਾ ਨਿਰਮਾਣ ਕੀਤਾ ਜਾਵੇ ਤਾਂ ਜ਼ੋ ਸ਼ਹੀਦ ਨਾਲ ਸਬੰਧਤ ਸਾਮਾਨ ਅਤੇ ਸ਼ਹੀਦ ਨਾਲ ਸਬੰਧਤ ਪ੍ਰੋਗਰਾਮ ਇਸ ਹਾਲ ਵਿਚ ਕੀਤੇ ਜਾਣ ਅਤੇ ਸ਼ਹੀਦ ਊਧਮ ਸਿੰਘ ਦਾ ਬੁੱਤ ਨਵੀਂ ਸੰਸਦ ਭਵਨ ਵਿਚ ਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਮਰਜੀਤ ਸਿੰਘ ਮਾਨ ਰਾਹੀਂ ਮੰਗ ਪੱਤਰ ਸੌਂਪਿਆ ਅਤੇ ਪ੍ਰਧਾਨ ਮੰਤਰੀ ਕੋਟੇ ਵਿਚੋਂ ਸ਼ਹੀਦ ਊਧਮ ਸਿੰਘ ਦੇ ਮਿਉਜ਼ਿਅਮ ਲਈ ਕਰੀਬ ਇਕ ਕਰੋੜ ਗਰਾਂਟ ਦੀ ਮੰਗ ਰੱਖੀ। (Sunam News)

ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ਹੀਦ ਊਧਮ ਦੀ ਜਨਮ ਭੂਮੀ ਤੋਂ ਵਿੱਢਣ ਦਾ ਐਲਾਨ

ਸ਼ਹੀਦ ਦੀਆਂ ਹੋਰ ਮੰਗਾਂ ਜਿਵੇਂ ਕਿ ਕੌਮੀ ਸ਼ਹੀਦ ਦਾ ਦਰਜਾ ਅਤੇ ਇੰਗਲੈਂਡ ਸਰਕਾਰ ਕੋਲ ਪਿਆ ਸ਼ਹੀਦ ਦਾ ਸਾਮਾਨ ਇਹ ਮਸਲੇ ਹੱਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੁੰ ਮਿਲਣ ਲਈ ਐੱਮਪੀ ਮਾਨ ਰਾਹੀ ਟਾਇਮ ਲੈਣ ਲਈ ਬੇਨਤੀ ਕੀਤੀ ਅਤੇ ਮੌਜੂਦਾ ਪੰਜਾਬ ਵਿੱਚ ਨਸ਼ਿਆਂ ਸਬੰਧੀ ਗੱਲਬਾਤ ਕਰਦਿਆਂ ਗੋਬਿੰਦ ਸਿੰਘ ਮਾਨ ਵਲੋਂ ਨਸ਼ਿਆਂ ਦੇ ਖ਼ਿਲਾਫ਼ ਇਹ ਮੁਹਿੰਮ ਸ਼ਹੀਦ ਊਧਮ ਦੀ ਜਨਮ ਭੂਮੀ ਤੋਂ ਵਿੱਢਣ ਦਾ ਐਲਾਨ ਕੀਤਾ। ਇਸ ਮੌਕੇ ਹਰਦਿਆਲ ਸਿੰਘ, ਜੰਗੀਰ ਸਿੰਘ ਰਤਨ, ਤਰਸੇਮ ਸਿੰਘ, ਦੇਵ ਸਿੰਘ, ਅਵਤਾਰ ਸਿੰਘ ਤਾਰੀ, ਮਨਜੀਤ ਸਿੰਘ, ਹਰਵੈਲ ਸਿੰਘ, ਬਲਜੀਤ ਸਿੰਘ, ਡਾ਼ ਲਖਵਿੰਦਰ ਸਿੰਘ, ਮੱਖਣ ਸਿੰਘ, ਸਤਿਨਾਮ ਸਿੰਘ ਰੱਤੌਕੇ ਮੀਡੀਆ ਇੰਚਾਰਜ ਮੌਜੂਦ ਸਨ।

ਇਹ ਵੀ ਪੜ੍ਹੋ: ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦਾ ਸਲਾਬਤਪੁਰਾ ’ਚ ਭੰਡਾਰਾ, ਤਿਆਰੀਆਂ ਮੁਕੰਮਲ