ਸੋਚ-ਸਮਝ ਕੇ ਲਿਆ ਜਾਵੇ ਸਕੂਲ ਖੋਲ੍ਹਣ ਦਾ ਫੈਸਲਾ
ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਲਾਕਡਾਊਨ ਇਨ੍ਹੀਂ ਦਿਨੀਂ ਦੇਸ਼ ‘ਚ ਚੱਲ ਰਿਹਾ ਹੈ ਕਿਉਂਕਿ ਇਸ ਲਾਕਡਾਊਨ ‘ਚ ਕਾਫ਼ੀ ਰਿਆਇਤਾਂ ਦਿੱਤੀਆਂ ਗਈਆਂ ਹਨ ਇਸ ਲਈ ਇਸ ਨੂੰ ਅਨਲਾਕ-1 ਦਾ ਨਾਂਅ ਦਿੱਤਾ ਗਿਆ ਹੈ ਬਜ਼ਾਰ, ਮਾੱਲ ਅਤੇ ਧਾਰਮਿਕ ਸਥਾਨ ਖੁੱਲ੍ਹਣ ਤੋਂ ਬਾਅਦ ਸਕੂਲ-ਕਾਲਜ ਖੋਲ੍ਹਣ ਦੀ ਗੱਲ ਕਹੀ ਜਾਣ ਲੱਗੀ ਹੈ
ਲਾਕਡਾਊਨ ਦਾ ਸਿੱਧਾ ਅਸਰ ਸਿੱਖਿਆ ਸੰਸਥਾਨਾਂ ‘ਤੇ ਵੀ ਪਿਐ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵਿਚਾਲੇ ਛੁੱਟ ਗਈਆਂ ਉੱਥੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਦੇ ਦਰਵਾਜੇ ਬੰਦ ਹੋਣ ਨਾਲ ਸਿੱਖਿਆ ਸੈਸ਼ਨ ਪ੍ਰਭਾਵਿਤ ਹੋਇਆ ਇਸ ਦਰਮਿਆਨ ਦੇਸ਼ ‘ਚ ਜ਼ਿਆਦਾਤਰ ਸਕੂਲਾਂ ਨੇ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ ਹਾਲਾਂਕਿ, ਸਕੂਲ ਨਾ ਖੁੱਲ੍ਹਣ ਦੀ ਵਜ੍ਹਾ ਨਾਲ ਸਟੂਡੈਂਟਸ ਨੂੰ ਸਟੱਡੀ ਦਾ ਪਾਰੰਪਰਿਕ ਮਾਹੌਲ ਨਹੀਂ ਮਿਲ ਰਿਹਾ ਹੈ
ਅਜਿਹੇ ‘ਚ ਮਾਪਿਆਂ ਦੀ ਚਿੰਤਾ ਵਧਣ ਲੱਗੀ ਹੈ ਉੱਥੇ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਨਿਸ਼ੰਕ ਪੋਖਰਿਆਲ ਨੇ ਸਾਰੇ ਯਤਨਾਂ ‘ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਐਲਾਨ ਕੀਤਾ ਹੈ ਕਿ ਕੋਰੋਨਾ ਵਾਇਰਸ ਦੌਰਾਨ ਅਸੀਂ ਸਕੂਲ-ਕਾਲਜ ਖੋਲ੍ਹਣ ਦਾ ਰਿਸਕ ਨਹੀਂ ਲੈ ਸਕਦੇ ਹਾਂ ਇਸ ਲਈ ਹਾਲਾਤਾਂ ਨੂੰ ਦੇਖਦੇ ਹੋਏ 15 ਅਗਸਤ ਤੋਂ ਬਾਅਦ ਹੀ ਇਸ ਦਿਸ਼ਾ ‘ਚ ਕੋਈ ਫੈਸਲਾ ਲਿਆ ਜਾਵੇਗਾ ਨਾਲ ਹੀ ਉਨ੍ਹਾਂ ਨੇ ਉਮੀਦ ਵੀ ਪ੍ਰਗਟ ਕੀਤੀ ਕਿ 15 ਅਗਸਤ ਤੋਂ ਬਾਅਦ ਸਕੂਲ ਅਤੇ ਕਾਲਜ ਨਿਯਮਿਤ ਤੌਰ ‘ਤੇ ਖੁੱਲ੍ਹ ਸਕਣਗੇ
ਅਸਲ ਵਿਚ ਜਦੋਂ ਦੇਸ਼ ‘ਚ ਕੋਰੋਨਾ ਵਾਇਰਸ ਦਾ ਗ੍ਰਾਫ਼ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਮਾਪਿਆਂ ਦਾ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਹੋਣਾ ਸੁਭਾਵਿਕ ਹੈ ਇਨ੍ਹਾਂ ਹਾਲਾਤਾਂ ‘ਚ ਸਿੱਖਿਆ ਸੰਸਥਾਨ ਖੋਲ੍ਹੇ ਜਾਣ ਜਾਂ ਨਾ, ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਮੰਚ ‘ਤੇ ਸਮਾਜ ਦੋ ਹਿੱਸਿਆਂ ‘ਚ ਵੰਡਿਆ ਗਿਆ ਸੀ ਸੋਸ਼ਲ ਮੀਡੀਆ ‘ਤੇ ਤਾਂ ਬਕਾਇਦਾ ਇਸ ਬਾਰੇ ਮੁਹਿੰਮ ਵੀ ਚੱਲ ਪਈ ਅਸਲ ‘ਚ ਜਿਨ੍ਹਾਂ ਦੇ ਬੱਚੇ ਮੁੱਢਲੀ ਅਤੇ ਮਾਧਮਿਕ ਕਲਾਸਾਂ ‘ਚ ਪੜ੍ਹਦੇ ਹਨ, ਉਹ ਮਾਪੇ ਕਾਫ਼ੀ ਚਿੰਤਤ ਹਨ ਪੀਐਮ ਮੋਦੀ ਨੇ 25 ਮਾਰਚ ਨੂੰ ਦੇਸ਼ ਪੱਧਰੀ ਲਾਕਡਾਊਨ ਦਾ ਐਲਾਨ ਕੀਤਾ ਸੀ
ਉਦੋਂ ਤੋਂ ਸਾਰੇ ਸਕੂਲ, ਕਾਲਜ ਅਣਮਿੱਥੇ ਸਮੇਂ ਲਈ ਬੰਦ ਹਨ ਦੇਸ਼ ਭਰ ਦੇ ਲਗਭਗ 33 ਕਰੋੜ ਵਿਦਿਆਰਥੀ ਫ਼ਿਲਹਾਲ ਪੂਰੀ ਤਰ੍ਹਾਂ ਵਹਿਮ ‘ਚ ਹਨ ਅਤੇ ਇਸ ਨਾਲ ਸਬੰਧਿਤ ਸ਼ੱਕ ਨੂੰ ਦੂਰ ਕਰਨ ਲਈ ਸਕੂਲਾਂ ਦੇ ਫਿਰ ਤੋਂ ਖੁੱਲ੍ਹਣ ਦੀਆਂ ਖ਼ਬਰਾਂ ਦਾ ਇੰਤਜ਼ਾਰ ਕਰ ਰਹੇ ਸਨ ਕੇਂਦਰੀ ਮੰਤਰੀ ਦੇ ਬਿਆਨ ਤੋਂ ਬਾਅਦ ਤਮਾਮ ਤਰ੍ਹਾਂ ਦੇ ਯਤਨਾਂ ਅਤੇ ਸ਼ੰਕਾਵਾਂ ‘ਤੇ ਵਿਰਾਮ ਲੱਗਾ ਹੈ
ਉਂਜ ਤਾਂ ਦੇਸ਼ ਦੇ ਕਈ ਸਕੂਲ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ ਪਰ ਕਈ ਸਕੂਲ ਅਜਿਹੇ ਵੀ ਹਨ ਜਿੱਥੇ ਸੁਵਿਧਾ ਨਹੀਂ ਹੈ, ਅਜਿਹੇ ‘ਚ ਉਹ ਆਨਲਾਈਨ ਪੜ੍ਹਾਈ ਕਰਵਾ ਸਕਣ ‘ਚ ਅਸਮਰੱਥ ਹਨ ਉਂਜ ਵੀ ਆਨਲਾਈਨ ਪੜ੍ਹਾਈ ਲਈ ਬੱਚਿਆਂ ਕੋਲ ਵੀ ਤਾਂ ਮੋਬਾਇਲ ਅਤੇ ਲੈਪਟਾਪ ਦੀ ਵਿਵਸਥਾ ਹੋਣਾ ਜ਼ਰੂਰੀ ਹੈ
ਜਦੋਂਕਿ ਭਾਰਤ ‘ਚ ਸਿਰਫ਼ 24 ਫੀਸਦੀ ਘਰਾਂ ਤੱਕ ਹੀ ਇੰਟਰਨੈਟ ਮੁਹੱਈਆ ਹੈ ਤਾਂ ਲਾਕਡਾਊਨ ਸਿੱਖਿਆ ਦੀ ਸਾਰਥਿਕਤਾ ‘ਤੇ ਖੁਦ ਸਵਾਲ ਉੱਠ ਜਾਂਦੇ ਹਨ ਅਜਿਹੇ ‘ਚ ਆਨਲਾਈਨ ਸਿੱਖਿਆ ਤੋਂ ਵਾਂਝੇ ਵਿਦਿਆਰਥੀਆਂ ਦੇ ਮਾਪਿਆਂ ਦਾ ਚਿੰਤਤ ਹੋਣਾ ਸੁਭਾਵਿਕ ਹੈ ਅਸਲ ‘ਚ ਸਕੂਲ ਮੈਨੇਜ਼ਮੈਂਟ ਚਾਹੁੰਦੀ ਹੈ ਕਿ ਲਾਕਡਾਊਨ ਦੌਰਾਨ ਬੱਚੇ ਸਿੱਖਿਆ ਤੋਂ ਬੇਮੁੱਖ ਨਾ ਹੋਣ ਉਹ ਨਵੀਂ ਕਲਾਸ ਦੇ ਹਿਸਾਬ ਨਾਲ ਆਪਣਾ ਸਿਲੇਬਸ ਪੜ੍ਹਨ ਆਨਲਾਈਨ ਪੜ੍ਹਾਈ ‘ਚ ਕਈ ਵਿਵਹਾਰਿਕ ਦਿੱਕਤਾਂ ਵੀ ਹਨ, ਪਰ ਲਾਕਡਾਊਨ ‘ਚ ਜਦੋਂ ਸਕੂਲ ਖੋਲ੍ਹਣਾ ਖ਼ਤਰੇ ਤੋਂ ਖਾਲੀ ਨਹੀਂ ਹੈ, ਅਜਿਹੇ ‘ਚ ਆਨਲਾਈਨ ਕਲਾਸ ਹੀ ਵੱਡਾ ਸਹਾਰਾ ਹੈ
ਮਾਹਿਰਾਂ ਅਤੇ ਮੀਡੀਆ ਰਿਪੋਰਟਾਂ ਮੁਤਾਬਿਕ ਅਜਿਹੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਉਸ ਅਨੁਸਾਰ ਤਾਂ ਕੋਰੋਨਾ ਦਾ ਅਸਰ ਆਉਣ ਵਾਲੇ ਕੁਝ ਮਹੀਨਿਆਂ ਤੱਕ ਰਹਿਣ ਵਾਲਾ ਹੈ ਅਜਿਹੇ ‘ਚ ਜਦੋਂ ਤੱਕ ਇਹ ਯਕੀਨੀ ਨਹੀਂ ਹੋ ਜਾਂਦਾ ਕਿ ਵਾਇਰਸ ਦਾ ਪ੍ਰਸਾਰ ਰੁਕ ਗਿਆ ਹੈ ਉਦੋਂ ਤੱਕ ਛੋਟੇ ਬੱਚਿਆਂ ਨੂੰ ਘਰ ਤੋਂ ਬਾਹਰ ਭੇਜਣਾ ਖ਼ਤਰੇ ਤੋਂ ਖਾਲੀ ਨਹੀਂ ਹੋਵੇਗਾ
ਸਵਾਲ ਇਹ ਹੈ ਕਿ ਉਨ੍ਹਾਂ ਦੀ ਪੜ੍ਹਾਈ ਦਾ ਕੀ ਹੋਵੇਗਾ ਤਾਂ ਇਸ ਦਾ ਸਿੱਧਾ ਜਵਾਬ ਹੈ ਕਿ ਦੇਸ਼ ਦੇ ਭਵਿੱਖ ਨੂੰ ਸਹੀ-ਸਲਾਮਤ ਰੱਖਣਾ ਸਭ ਤੋਂ ਵੱਡੀ ਪਹਿਲ ਹੈ ਜਿੱਥੋਂ ਤੱਕ ਗੱਲ ਸਿਲੇਬਸ ਦੇ ਪੂਰੇ ਹੋਣ ਦੀ ਹੈ ਤਾਂ ਉਸ ਨੂੰ ਇਸ ਤਰ੍ਹਾਂ ਨਵੇਂ ਸਿਰੇ ਤੋਂ ਨਿਰਧਾਰਿਤ ਕੀਤਾ ਜਾਵੇ ਜਿਸ ‘ਚੋਂ ਕੁਝ ਹਿੱਸਾ ਅਗਲੇ ਸਾਲ ‘ਚ ਜੋੜਿਆ ਜਾ ਸਕੇ ਕਿਉਂਕਿ ਅਗਸਤ ‘ਚ ਵੀ ਜੇਕਰ ਸੈਸ਼ਨ ਸ਼ੁਰੂ ਨਾ ਹੋ ਸਕਿਆ ਤਾਂ ਸਿਲੇਬਸ ਪੂਰਾ ਕਰਨਾ ਸੰਭਵ ਨਹੀਂ ਹੋਵੇਗਾ ਜਿੱਥੋਂ ਤੱਕ ਗੱਲ ਜ਼ੀਰੋ ਸਾਲ ਮੰਨ ਕੇ ਪ੍ਰਾਇਮਰੀ ਅਤੇ ਮਾਧਮਿਕ ਪੱਧਰ ਤੱਕ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਅਗਲੀ ਕਲਾਸ ‘ਚ ਕਰਨ ਦੀ ਹੈ ਤਾਂ ਐਮਰਜੰਸੀ ਵਿਵਸਥਾ ਕਾਰਨ ਅਜਿਹਾ ਕਰਨਾ ਜ਼ਰੂਰੀ ਹੈ ਪਰੰਤੂ ਇਸ ਪੱਧਰ ‘ਤੇ ਬੱਚਿਆਂ ਦੀ ਬੁਨਿਆਦ ਕਮਜ਼ੋਰ ਨਾ ਹੋਵੇ ਇਸ ਦਾ ਧਿਆਨ ਵੀ ਰੱਖਣਾ ਹੋਵੇਗਾ
ਕੋਰੋਨਾ ਕਾਲ ‘ਚ ਕਿਉਂਕਿ ਸਭ ਕੁਝ ਉਥਲ-ਪੁਥਲ ਹੋ ਗਿਆ ਹੈ ਇਸ ਲਈ ਸਿੱਖਿਆ ਵਿਵਸਥਾ ਵੀ ਅਛੂਤੀ ਨਹੀਂ ਰਹਿ ਸਕਦੀ ਪਰ ਵਿਦਿਆਰਥੀਆਂ ਦੀ ਜੀਵਨ ਰੱਖਿਆ ਸਭ ਤੋਂ ਜ਼ਰੂਰੀ ਹੈ ਅਤੇ ਉਸ ਲਈ ਪੂਰਾ ਸਿੱਖਿਆ ਸੈਸ਼ਨ ਵੀ ਜੇਕਰ ਰੱਦ ਕਰਨਾ ਪਿਆ ਤਾਂ ਸੰਕੋਚ ਨਹੀਂ ਕਰਨਾ ਚਾਹੀਦਾ ਹਾਂ, ਇੱਕ ਗੱਲ ਜ਼ਰੂਰ ਹੈ ਕਿ ਨਿੱਜੀ ਸਿੱਖਿਆ ਸੰਸਥਾਨ ਮਾਪਿਆਂ ‘ਤੇ ਦਬਾਅ ਬਣਾ ਕੇ ਜੋ ਫ਼ੀਸ ਵਸੂਲ ਰਹੇ ਹਨ
ਉਸ ਬਾਰੇ ਜਰੂਰ ਕੋਈ ਹੱਲ ਕੱਢਣਾ ਹੋਵੇਗਾ ਨਿੱਜੀ ਸਕੂਲਾਂ ਨੇ ਮਾਪਿਆਂ ‘ਤੇ ਨਵੀਂਆਂ ਪੁਸਤਕਾਂ ਖਰੀਦਣ ਅਤੇ ਫ਼ੀਸ ਜਮ੍ਹਾ ਕਰਾਉਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ ਜਿਕਰਯੋਗ ਹੈ ਕਿ ਸੋਸ਼ਲ ਮੀਡੀਆ ਅਤੇ ਵਟਸਐਪ ‘ਤੇ ਵੀ ਮਾਪਿਆਂ ਵੱਲੋਂ ਫੀਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਨੂੰ ਇਹ ਵਿਸ਼ਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਇਹ ਗੱਲ ਸਹੀ ਹੈ ਕਿ ਸੰਸਥਾਨ ਦੀ ਮੈਨੇਜ਼ਮੈਂਟ ਨੂੰ ਵੀ ਤਨਖਾਹ ਸਮੇਤ ਹੋਰ ਖਰਚੇ ਦੇਣੇ ਪੈਂਦੇ ਹਨ ਪਰੰਤੂ ਸਕੂਲ ਜਾਂ ਯੂਨੀਵਰਸਿਟੀ ‘ਚ ਸਿੱਖਿਆ ਕਾਰਜ ਨਾ ਹੋਣ ਨਾਲ ਕਾਫ਼ੀ ਖਰਚ ਘਟੇ ਵੀ ਹੋਣਗੇ
ਸਕਰਾਰ ਨੂੰ ਤਾਲਮੇਲ ਸਥਾਪਿਤ ਕਰਦੇ ਹੋਏ ਦੋਵਾਂ ਪੱਖਾਂ ਦੇ ਆਰਥਿਕ ਹਿੱਤ ਸੁਰੱਖਿਅਤ ਰੱਖਣ ਸਬੰਧੀ ਪ੍ਰਬੰਧ ਕਰਨਾ ਚਾਹੀਦਾ ਹੈ ਅਸਲ ‘ਚ ਅਰਥਵਿਵਸਥਾ ਨਾਲ ਹੀ ਦੇਸ਼ ਦੇ ਸਿੱਖਿਆ ਕਲੰਡਰ ਦਾ ਵੀ ਵੱਡਾ ਮਹੱਤਵ ਹੈ ਕਿਉਂਕਿ ਭਵਿੱਖ ਦਾ ਪੂਰਾ ਨਿਯੋਜਨ ਸਿੱਖਿਆ ਸੰਸਥਾਨਾਂ ਤੋਂ ਨਿੱਕਲੇ ਨੌਜਵਾਨਾਂ ‘ਤੇ ਨਿਰਭਰ ਹੈ
ਮੀਡੀਆ ਰਿਪੋਰਟਾਂ ਅਨੁਸਾਰ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ ਫ਼ਿਲਹਾਲ ਸਕੂਲਾਂ ਨੂੰ ਖੋਲ੍ਹਣ ਦੀ ਜਲਦੀ ‘ਚ ਨਹੀਂ ਹੈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਮੁਤਾਬਿਕ ਫ਼ਿਲਹਾਲ 1 ਤੋਂ 15 ਜੁਲਾਈ ਵਿਚਕਾਰ 10ਵੀਂ ਅਤੇ 12ਵੀਂ ਜਮਾਤ ਦੀ ਬਾਕੀ ਰਹਿ ਗਈ ਬੋਰਡ ਦੀ ਪ੍ਰੀਖਿਆ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ
ਪ੍ਰੀਖਿਆਵਾਂ ਤੋਂ ਉਪਰੰਤ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨ ਕਰਨੇ ਹਨ ਇਸ ਤੋਂ ਬਾਅਦ ਹੀ ਸਕੂਲ ਕਾਲਜਾਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇਗੀ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਨੇ 15 ਅਗਸਤ ਤੋਂ ਬਾਅਦ ਦੀ ਤਾਰੀਕ ਦੱਸ ਕੇ ਭਰਮ ਤਾਂ ਫ਼ਿਲਹਾਲ ਦੂਰ ਕਰ ਦਿੱਤਾ ਪਰ ਸੈਸ਼ਨ ਜਦੋਂ ਵੀ ਸ਼ੁਰੂ ਹੋਵੇ ਉੋਦੋਂ ਅੱਗੇ ਦੀ ਵਿਵਸਥਾ ਸੁਚਾਰੂ ਢੰਗ ਨਾਲ ਚੱਲ ਸਕੇ ਇਸ ਗੱਲ ‘ਤੇ ਵੀ ਹੁਣੇ ਤੋਂ ਧਿਆਨ ਦਿੱਤੇ ਜਾਣ ਦੀ ਜਰੂਰਤ ਹੈ
ਸਕੂਲ ਖੁੱਲ੍ਹਣ ਤੋਂ ਬਾਅਦ ਸਕੂਲ ਅਤੇ ਕਾਲਜ ਪ੍ਰਸ਼ਾਸਨ ਦੇ ਸਾਹਮਣੇ ਸਭ ਤੋਂ ਵੱਡਾ ਜੋਖ਼ਿਮ ਸੋਸ਼ਲ ਡਿਸਟੈਂਸਿੰਗ ਨੂੰ ਮੈਨਟੇਨ ਰੱਖਣਾ ਹੋਵੇਗਾ, ਕਿਉਂਕਿ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਲਾਜ਼ਮੀ ਤੌਰ ‘ਤੇ ਕਰਨਾ ਹੋਵੇਗਾ ਭੀੜ ਨੂੰ ਘੱਟ ਕਰਨ ਲਈ ਜਮਾਤ ਦੇ ਸੰਚਾਲਨ ‘ਚ ਵੀ ਸਾਵਧਾਨੀ ਵਰਤਣੀ ਹੋਵੇਗੀ ਜਦੋਂ ਵੀ ਸਕੂਲ ਅਤੇ ਕਾਲਜ ਖੁੱਲ੍ਹ ਜਾਣਗੇ ਤਾਂ ਅਜਿਹੇ ‘ਚ ਅਧਿਆਪਕਾਂ ਲਈ ਦਸਤਾਨੇ ਅਤੇ ਮਾਸਕ ਪਹਿਨਣਾ ਜ਼ਰੂਰੀ ਹੋ ਜਾਵੇਗਾ
ਇਸ ਤੋਂ ਇਲਾਵਾ ਸਕੂਲਾਂ ‘ਚ ਸਕੈਨਰ ਲਾ ਦਿੱਤੇ ਜਾਣਗੇ ਨਾਲ ਹੀ ਸਾਰੀਆਂ ਜਮਾਤਾਂ ‘ਚ ਸੀਸੀਟੀਵੀ ਕੈਮਰੇ ਨਾਲ ਇਸ ਗੱਲ ਦੀ ਨਿਗਰਾਨੀ ਰੱਖੀ ਜਾਵੇਗੀ ਕਿ ਸਕੂਲਾਂ ‘ਚ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਹੋ ਰਿਹਾ ਹੈ ਜਾਂ ਨਹੀਂ ਜੇਕਰ ਸਕੂਲ ਜਾਂ ਕਾਲਜ ਪ੍ਰਸ਼ਾਸਨ ਵੱਲੋਂ ਇਨ੍ਹਾਂ ਦਾ ਧਿਆਨ ਨਾ ਰੱਖਿਆ ਗਿਆ ਤਾਂ ਬਹੁਤ ਵੱਡੀ ਮੁਸ਼ੀਬਤ ਖੜ੍ਹੀ ਹੋ ਸਕਦੀ ਹੈ
ਬਿਨਾਂ ਸ਼ੱਕ ਕੋਰੋਨਾ ਤੋਂ ਬਾਅਦ ਦੇ ਸਮੇਂ ‘ਚ ਸਿੱਖਿਆ ਦੇ ਤੌਰ-ਤਰੀਕੇ ਬਦਲਣ ਵਾਲੇ ਹਨ, ਜਿਸ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਤਿਆਰ ਰਹਿਣ ਦੀ ਜ਼ਰੂਰਤ ਹੈ ਉਹ ਵੀ ਉਦੋਂ ਜਦੋਂ ਕਿ ਬਦਲਵੀਆਂ ਯੋਜਨਾਵਾਂ ਵਿਵਹਾਰਿਕ ਸਾਬਤ ਨਾ ਹੋ ਰਹੀਆਂ ਹੋਣ ਉੱਥੇ ਸਕੂਲ ਖੋਲ੍ਹਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ, ਸਕੂਲਾਂ ‘ਚ ਸਫ਼ਾਈ ਨੂੰ ਲੈ ਕੇ ਵਿਸ਼ੇਸ਼ ਸਾਵਧਾਨੀ ਵਰਤਨ ਦੀ ਜਰੂਰਤ ਹੈ ਜਾਣਕਾਰਾਂ ਦੀ ਮੰਨੀਏ ਤਾਂ ਸਕੂਲ ਕਾਲਜ ਹਾਲੇ ਬੰਦ ਰੱਖਣੇ ਕਾਫ਼ੀ ਮੂਫ਼ੀਦ ਸਾਬਤ ਹੋਣਗੇ ਕਿਉਂਕਿ ਕਿੰਨੇ ਵੀ ਨਿਯਮ ਬਣਾ ਲਏ ਜਾਣ ਪਰ ਸਕੂਲ ਖੁੱਲ੍ਹਣ ਤੋਂ ਬਾਅਦ ਬੱਚਿਆਂ ਤੋਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਾ ਸਕਣਾ ਮੁਸ਼ਕਲ ਹੋਵੇਗਾ
ਰਾਜੇਸ਼ ਮਾਹੇਸ਼ਵਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।