ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

Road-Accident
ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

(ਅਜੈ ਮਨਚੰਦਾ) ਕੋਟਕਪੂਰਾ। ਕੋਟਕਪੂਰਾ ਦੇ ਬਠਿੰਡਾ ਰੋਡ ’ਤੇ ਆ ਰਹੀ ਪੀ.ਆਰ.ਟੀ.ਸੀ ਦੀ ਇੱਕ ਬੱਸ ਜੋ ਸ੍ਰੀ ਪਾਉਂਟਾ ਸਾਹਿਬ ਤੋਂ ਕੇ ਫਰੀਦਕੋਟ ਜਾ ਰਹੀ ਸੀ ਅਤੇ ਇਹ ਬੱਸ ਜਦੋਂ ਕੋਟਕਪੂਰਾ ਦੇ ਬਠਿੰਡਾ ਰੋਡ ’ਤੇ ਬਾਈਪਾਸ ਦੇ ਨੇੜੇ ਸਰਵਿਸ ਸਟੇਸ਼ਨ ਦੇ ਕੋਲ ਪੁੱਜੀ ਤਾਂ ਇਸ ਦੌਰਾਨ ਇੱਕ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਸਕਟੂਰ ਸਵਾਰ ਦੀ ਮੌਤ ਹੋ ਗਈ। ਸਕੂਟਰ ਸਵਾਰ ਦੀ ਪਛਾਣ ਨੇੜਲੇ ਪਿੰਡ ਢਿਲਵਾਂ ਕਲਾਂ ਦਾ ਰਹਿਣ ਵਾਲਾ 25 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਜੋਂ ਹੋਈ ਹੈ। Road Accident

ਇਹ ਵੀ ਪੜ੍ਹੋ: ਡੂੰਮਵਾਲੀ ਮਾਈਨਰ ’ਚ ਪਿਆ ਪਾੜ, 100 ਏੇਕੜ ਝੋਨਾ ਡੁੱਬਿਆ

ਜਾਣਕਾਰੀ ਅਨੁਸਾਰ ਜਦੋਂ ਬੱਸ ਕੋਟਕਪੂਰਾ ਦੇ ਬਠਿੰਡਾ ਰੋਡ ’ਤੇ ਬਾਈਪਾਸ ਦੇ ਨੇੜੇ ਸਰਵਿਸ ਸਟੇਸ਼ਨ ਕੋਲ ਪੁੱਜੀ ਤਾਂ ਇਸ ਦੌਰਾਨ ਸਕੂਟਰ ਬੱਸ ਥੱਲੇ ਆ ਗਿਆ, ਜਦੋਂਕਿ ਬੱਸ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ ਭਾਰੀ ਜਦੋਂ ਜ਼ਹਿਦ ਤੋਂ ਬਾਅਦ ਉਕਤ ਨੌਜਵਾਨ ਨੂੰ ਬੱਸ ਦੇ ਹੇਠੋਂ ਕੱਢਿਆ ਗਿਆ ਅਤੇ ਕੋਟਕਪੂਰਾ ਦੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸੁਰੂ ਕਰ ਦਿੱਤੀ ।

LEAVE A REPLY

Please enter your comment!
Please enter your name here