ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News ਨਹਿਰ ’ਚ ਨਹਾਉਣ...

    ਨਹਿਰ ’ਚ ਨਹਾਉਣ ਗਏ ਦੋਵਾਂ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ

    Malot News
    ਦੋਵਾਂ ਬੱਚਿਆਂ ਦੀਆਂ ਫਾਈਲ ਫੋਟੋਆਂ।

    ਮਲੋਟ (ਮਨੋਜ)। ਐਤਵਾਰ ਨੂੰ ਨਹਿਰ ’ਚ ਨਹਾਉਣ ਗਏ ਤਿੰਨ ਲੜਕਿਆਂ ’ਚੋਂ ਲਾਪਤਾ ਹੋਏ ਦੋਵਾਂ ਲੜਕਿਆਂ ਦੀਆਂ ਲਾਸ਼ਾਂ ਸੋਮਵਾਰ ਨੂੰ ਮਿਲਣ ਤੇ ਦੋਵਾਂ ਦਾ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਕਰਵਾਉਣ ਤੋ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਪਟੇਲ ਨਗਰ ਦੇ ਤਿੰਨ ਲੜਕੇ ਯਸ਼ਕਿਰਨ, ਤਰੁਣ ਅਤੇ ਊਦੇ, ਤਿੰਨੇ ਦੋਸਤ ਮੋਟਰਸਾਇਕਲ ’ਤੇ ਨਹਾਉਣ ਲਈ ਆਲਮਵਾਲਾ ਨਹਿਰ ਤੇ ਗਏ ਸਨ ਕਿ ਯਸ਼ਕਿਰਨ ਨੇ ਦੱਸਿਆ ਕਿ ਉਸ ਨੂੰ ਤੈਰਨਾ ਨਹੀ ਆਊਂਦਾ ਸੀ ਇਸ ਲਈ ਪਹਿਲਾਂ ਉਹ ਤਿੰਨੋਂ ਕਰੀਬ ਇੱਕ ਘੰਟਾ ਸੂਏ ’ਚ ਨਹਾਉਂਦੇ ਰਹੇ।

    ਇਹ ਵੀ ਪੜ੍ਹੋ : ਪੁਲਿਸ ਭਰਤੀ ਦੀ ਉਡੀਕ ‘ਚ ਬੈਠੀਆਂ ਕੁੜੀਆਂ ਮੁਬਾਇਲ ਟਾਵਰ ‘ਤੇ ਚੜ੍ਹੀਆਂ

    ਬਾਅਦ ’ਚ ਮੇਰੇ ਨਾਲ ਦੇ ਦੋਸਤ ਤਰੁਣ ਅਤੇ ਉਦੈ ਵੱਡੀ ਨਹਿਰ ਜੋ ਕਿ ਆਲਮਵਾਲਾ, ਅਸਪਾਲਾਂ ਤੋਂ ਹੋਰ ਪਿੰਡਾਂ ਨੂੰ ਜਾਂਦੀ ਹੈ, ’ਚ ਨਹਾਉਣ ਲਈ ਚਲੇ ਗਏ ਜਦਕਿ ਮੈਂ ਨਾਲ ਹੀ ਜਾਂਦੇ ਸੂਏ ’ਚ ਨਹਾਉਂਦਾ ਰਿਹਾ। ਇਸ ਦੌਰਾਨ ਖੇਤਾਂ ’ਚ ਕੰਮ ਕਰਦੇ ਮਜ਼ਦੂਰਾਂ ਨੇ ਰੌਲਾ ਪਾਉਣ ’ਤੇ ਆਸਪਾਸ ਦੇ ਕਰੀਬ 10-12 ਵਿਅਕਤੀ ਨਹਿਰ ’ਚ ਕੁੱਦ ਗਏ ਅਤੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਅਸਫ਼ਲ ਰਹੀ। ਸੋਮਵਾਰ ਨੂੰ ਸਵੇਰੇ ਦੋਵਾਂ ਦੀਆਂ ਲਾਸ਼ਾਂ ਮਿਲਣ ਤੋ ਬਾਅਦ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਕਰਾਉਣ ਤੋ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਪ ਦਿੱਤੀਆਂ।

    LEAVE A REPLY

    Please enter your comment!
    Please enter your name here