ਸਾਡੇ ਨਾਲ ਸ਼ਾਮਲ

Follow us

17.1 C
Chandigarh
Friday, February 13, 2026
More
    Home Breaking News ਇੱਕ ਮਹੀਨਾ ਪਹਿ...

    ਇੱਕ ਮਹੀਨਾ ਪਹਿਲਾਂ ਘੁੰਮਣ ਗਏ ਪਰਿਵਾਰ ਦੇ ਚਾਰ ਜਣਿਆਂ ਦੀਆਂ ਨਹਿਰ ’ਚੋਂ ਮਿਲਿਆਂ ਲਾਸ਼ਾਂ

    ਇੱਕ ਮਹੀਨਾ ਪਹਿਲਾਂ ਘੁੰਮਣ ਗਏ ਪਰਿਵਾਰ ਦੇ ਚਾਰ ਜਣਿਆਂ ਦੀਆਂ ਨਹਿਰ ’ਚੋਂ ਮਿਲਿਆਂ ਲਾਸ਼ਾਂ

    (ਸੱਚ ਕਹੂੰ ਨਿਊਜ਼) ਫਰੀਦਕੋਟ । ਲਗਭਗ ਮਹੀਨਾ ਪਹਿਲਾਂ ਘੁੰਮਣ ਗਏ ਫਰੀਦਕੋਟ ਦੇ ਇੱਕ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਕਾਰ ਸਮੇਤ ਨਹਿਰ ਵਿੱਚੋਂ ਮਿਲਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਫਰੀਦਕੋਟ ਦੇ ਇਕੋ ਪਰਿਵਾਰ ਦੇ ਚਾਰ ਜਣੇ ਕਾਰ ਤੇ ਸਵਾਰ ਹੋ ਕੇ ਕਰੀਬ ਇੱਕ ਮਹੀਨਾ ਪਹਿਲਾਂ ਘੁੰਮਣ ਗਏ ਸਨ ਪ੍ਰੰਤੂ ਉਹ ਵਾਪਸ ਨਹੀਂ ਆਏ ਜਿਨ੍ਹਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।

    ਕੱਲ ਸਰਹਿੰਦ ਫੀਡਰ ਦਾ ਪਾਣੀ ਬਾਰਸ਼ਾਂ ਕਰਕੇ ਬੰਦ ਕੀਤਾ ਗਿਆ ਸੀ, ਪਾਣੀ ਘਟਣ ਕਰਕੇ ਸ਼ਹਿਰ ਦੇ ਨੇੜੇ ਨਹਿਰ ਵਿੱਚੋਂ ਕਾਰ ਮਿਲੀ । ਪੁਲਿਸ ਨੇ ਅਜੇ ਤੱਕ ਲਾਸ਼ਾਂ ਦੀ ਸ਼ਨਾਖਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਪ੍ਰੰਤੂ ਪਰਿਵਾਰ ਵਾਲੇ ਕਹਿ ਰਹੇ ਨੇ ਲਾਸ਼ਾਂ ਉਹਨਾਂ ਦੇ ਜੀਆਂ ਦੀਆਂ ਹੀ ਹਨ ਜੋ ਮਹੀਨਾ ਪਹਿਲਾਂ ਭਾਨ ਸਿੰਘ ਕਲੋਨੀ ਤੋਂ ਗੁੰਮ ਹੋਇਆ ਸੀ ਅਤੇ ਕਾਰ ਵੀ ਉਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here