ਨਿਰਭੈਆ ਦੇ ਦਰਿੰਦਿਆਂ ਦੀ ਫਾਂਸੀ ਦਾ ਦਿਨ ਨੇੜੇ, ਜ਼ੇਲ੍ਹ ਪ੍ਰਸ਼ਾਸਨ ਨੇ ਪੁੱਛੀ ਆਖਰੀ ਇੱਛਾ

Nirbha case

ਨਿਰਭੈਆ ਦੇ ਦਰਿੰਦਿਆਂ ਦੀ ਫਾਂਸੀ ਦਾ ਦਿਨ ਨੇੜੇ, ਜ਼ੇਲ੍ਹ ਪ੍ਰਸ਼ਾਸਨ ਨੇ ਪੁੱਛੀ ਆਖਰੀ ਇੱਛਾ

ਨਵੀਂ ਦਿੱਲੀ (ਏਜੰਸੀ)। ਨਿਰਭੈਆ Nirbhaya ਗੈਂਗਰੇਪ ਦੇ ਚਾਰਾਂ ਦੋਸ਼ੀਆਂ ਨੂੰ 1 ਫਰਵਰੀ 2020 ਨੂੰ ਸਵੇਰੇ 6 ਵਜੇ ਫਾਂਸੀ ਦੇ ਦਿੱਤੀ ਜਾਣੀ ਹੈ। 7 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਨਿਰਭੈਆ ਨੂੰ ਆਖਰਕਾਰ ਇਨਸਾਫ ਮਿਲੇਗਾ। ਚਾਰੇ ਦੋਸ਼ੀ ਤਿਹਾੜ ਜੇਲ ‘ਚ ਬੰਦ ਹਨ। ਜ਼ੇਲ੍ਹ ਪ੍ਰਸ਼ਾਸਨ ਨੇ ਚਾਰਾਂ ਦੋਸ਼ੀਆਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਦੀ ਆਖਰੀ ਇੱਛਾ ਪੁੱਛੀ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ 1 ਫਰਵਰੀ ਨੂੰ ਤੈਅ ਉਨ੍ਹਾਂ ਦੀ ਫਾਂਸੀ ਦੇ ਦਿਨ ਤੋਂ ਪਹਿਲਾਂ ਉਹ ਆਪਣੀ ਆਖਰੀ ਮੁਲਾਕਾਤ ਕਿਸ ਨਾਲ ਕਰਨਾ ਚਾਹੁੰਦੇ ਹਨ? ਦੋਸ਼ੀਆਂ ਤੋਂ ਇਹ ਵੀ ਪੁੱਛਿਆ ਗਿਆ ਕਿ ਉਨ੍ਹਾਂ ਦੇ ਨਾਂਅ ਕੋਈ ਜਾਇਦਾਦ ਜਾਂ ਬੈਂਕ ‘ਚ ਜਮ੍ਹਾ ਰਕਮ ਹੈ ਤਾਂ ਉਸ ਨੂੰ ਕਿਸੇ ਦੇ ਨਾਂਅ ਟਰਾਂਸਫਰ ਕਰਨਾ ਚਾਹੁੰਦੇ ਹਨ? ਇਸ ਤੋਂ ਇਲਾਵਾ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੋਈ ਧਾਰਮਿਕ ਜਾਂ ਮਨਪਸੰਦ ਕਿਤਾਬ ਪੜ੍ਹਨ ਬਾਰੇ ਪੁੱਛਿਆ? ਜੇਕਰ ਉਹ ਚਾਹੁਣ ਤਾਂ ਇਨ੍ਹਾਂ ਸਾਰਿਆਂ ਨੂੰ 1 ਫਰਵਰੀ ਨੂੰ ਫਾਂਸੀ ਤੋਂ ਪਹਿਲਾਂ ਪੂਰਾ ਕਰ ਸਕਦੇ ਹਨ।

ਭੁੱਖ-ਤ੍ਰੇਹ ਭੁੱਲੇ ਚਾਰੇ ਦਰਿੰਦੇ

ਸੂਤਰਾਂ ਅਨੁਸਾਰ ਜਿਵੇਂ-ਜਿਵੇਂ ਫਾਂਸੀ ਦਾ ਸਮਾਂ ਨੇੜੇ ਆ ਰਿਹਾ ਹੈ, ਨਿਰਭਯਾ ਦੇ ਦਰਿੰਦਿਆਂ ਦੀ ਭੁੱਖ-ਪਿਆਸ ਵੀ ਘੱਟ ਹੁੰਦੀ ਜਾ ਰਹੀ ਹੈ। ਮਿਲੀਆਂ ਖ਼ਬਰਾਂ ਮੁਤਾਬਕ ਚਾਰੇ ਦੋਸ਼ੀਆਂ ਵਿੱਚੋਂ ਇੱਕ ਨੇ ਆਪਣੀ ਜ਼ਿੰਦਗੀ ਖਤਮ ਹੋਣ ਦੇ ਡਰ ਕਾਰਨ ਖਾਣਾ ਛੱਡ ਦਿੱਤਾ ਹੈ, ਜਦਕਿ ਕਿ ਦੂਜਿਆਂ ਨੇ ਖਾਣਾ ਘੱਟ ਕਰ ਦਿੱਤਾ ਹੈ।

  • ਜ਼ੇਲ੍ਹ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਚਾਰੇ ਦੋਸ਼ੀਆਂ ਵਿੱਚੋਂ ਇੱਕ ਵਿਨੇ ਨੇ ਦੋ ਦਿਨਾਂ ਤੋਂ ਖਾਣਾ ਨਹੀਂ ਖਾਧਾ ਸੀ
  • ਪਰ ਬੁੱਧਵਾਰ ਭਾਵ ਕੱਲ੍ਹ ਉਸ ਨੂੰ ਵਾਰ-ਵਾਰ ਖਾਣਾ ਖਾਣ ਲਈ ਕਿਹਾ ਗਿਆ
  • ਤਾਂ ਉਸ ਨੇ ਥੋੜ੍ਹਾ ਖਾਣਾ ਖਾਧਾ। ਪਵਨ ਨੇ ਵੀ ਅਚਾਨਕ ਖਾਣਾ ਘੱਟ ਕਰ ਦਿੱਤਾ ਹੈ।
  • ਹਾਲਾਂਕਿ ਮੁਕੇਸ਼ ਅਤੇ ਅਕਸ਼ੇ ‘ਤੇ ਖਾਣਾ ਘੱਟ ਖਾਉਣ ਜਾਂ ਖਾਣਾ ਛੱਡ ਦੇਣ ਦਾ ਕੋਈ ਅਸਰ ਨਹੀਂ ਦੇਖਿਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here