ਪਿੰਡ ਦੀ ਧੀ ਬਾਰ੍ਹਵੀਂ ਜਮਾਤ ‘ਚੋਂ ਮੱਲਾਂ ਮਾਰਨ ‘ਤੇ ਹੋਈ ਸਨਮਾਨਿਤ

Patiala News
ਵਿਦਿਆਰਥਨ ਦਮਨਪ੍ਰੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਮੁਲਾਜ਼ਮ ਸੰਸਥਾਵਾਂ ਦੇ ਮੈਂਬਰ।  ਤਸਵੀਰ ਤੇ ਵੇਰਵਾ : ਸੁਸ਼ੀਲ ਕੁਮਾਰ

 ਪੰਜਾਬ ਵਿੱਚੋਂ 14ਵਾਂ ਸਥਾਨ ਹਾਸਲ | Patiala News

ਭਾਦਸੋਂ (ਸੁਸ਼ੀਲ ਕੁਮਾਰ)। ਥਾਣਾ ਭਾਦਸੋਂ ਦੇ ਪਿੰਡ ਨੌਹਰਾ ਵਿਖੇ ਮਜ਼ਦੂਰ ਅਵਤਾਰ ਸਿੰਘ ਦੇ ਘਰ ਮਾਤਾ ਸੁਖਵੰਤ ਕੌਰ ਦੀ ਕੁੱਖੋਂ ਜਨਮੀ ਦਮਨਪ੍ਰੀਤ ਕੌਰ ਨੇ ਹਾਲ ਹੀ ਆਏ ਬਾਰ੍ਹਵੀਂ ਦੇ ਨਤੀਜਿਆਂ ਵਿੱਚੋਂ 97.20 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 14ਵਾਂ ਸਥਾਨ ਹਾਸਲ ਕਰਕੇ ਆਪਣਾ ਨਾਮ ਮੈਰਿਟ ਲਿਸਟ ਵਿਚ ਦਰਜ ਕਰਵਾਇਆ ਹੈ ਅਤੇ ਨਾਭਾ ਤਹਿਸੀਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ । ਦਮਨਪ੍ਰੀਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਬਰਪੁਰ ਵਿੱਚੋਂ ਬਾਰ੍ਹਵੀਂ ਕਲਾਸ ਪਾਸ ਕੀਤੀ ਹੈ। (Patiala News)

ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਇਲਾਕਿਆਂ ’ਚ ਹੋਵੇਗੀ ਤੂਫਾਨ ਨਾਲ ਮੀਂਹ ਦੀ ਸ਼ੁਰੂਆਤ, ਹੁਣੇ ਵੇਖੋ

ਇਹ ਪ੍ਰਾਪਤੀ ਦੇ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਬਲਾਕ ਪ੍ਰਾਇਮਰੀ ਅਫਸਰ ਭਾਦਸੋਂ -2 ਜਗਜੀਤ ਸਿੰਘ ਨੌਹਰਾ ਤੇ ਸਕੂਲ ਦੇ ਸਟਾਫ ਵੱਲੋਂ ਘਰ ਪਹੁੰਚ ਕੇ ਦਮਨਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ ਅਤੇ ਮਾਪਿਆਂ ਨਾਲ ਖੁਸ਼ੀ ਸਾਂਝੀ ਕੀਤੀ । ਇਸ ਪ੍ਰਾਪਤੀ ਦੇ ਮੌਕੇ ਪਿੰਡ ਨੌਹਰਾ ਦੇ ਸਮੂਹ ਮੁਲਾਜ਼ਮਾਂ ਵੱਲੋਂ ਬਣਾਈ ਸੰਸਥਾ ਨੇ ਸਮਾਗਮ ਕਰਦੇ ਦਮਨਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਇਕਵੰਜਾ ਸੌ ਰੁਪਏ ਦੀ ਨਗਦ ਰਾਸ਼ੀ ਦੇ ਕੇ ਆਰਥਿਕ ਮੱਦਦ ਵੀ ਕੀਤੀ।

Patiala News

ਇਸ ਮੌਕੇ ਵਿਦਿਆਰਥਨ ਦਮਨਪ੍ਰੀਤ ਕੌਰ ਨੇ ਆਪਣੇ ਅਧਿਆਪਕਾਂ ਅਤੇ ਪਿੰਡ ਵਾਸੀਆਂ ਵੱਲੋਂ ਕੀਤੇ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਰਾਜ ਸਿੰਘ ਨੌਹਰਾ , ਮੇਜਰ ਸਿੰਘ , ਗੁਰਮੇਲ ਸਿੰਘ, ਗੁਰਮੀਤ ਸਿੰਘ , ਸੁਖਦੇਵ ਸਿੰਘ, ਪਰਗਟ ਸਿੰਘ , ਸਾਬਕਾ ਸਰਪੰਚ ਰੁਲਦੂ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।