ਸੀਰੀਆ ਤੋਂ ਖ਼ਤਰਨਾਕ ਪਾਕਿ

Dangerous, Pak, Syria

ਆਕਸਫੋਰਡ ਯੂਨੀਵਰਸਿਟੀ ਲੰਡਨ ਦੀ ਰਿਪੋਰਟ ‘ਚ ਪਾਕਿਸਤਾਨ ਨੂੰ ਸੀਰੀਆ ਤੋਂ ਤਿੰਨ ਗੁਣਾ ਖਤਰਨਾਕ ਐਲਾਨਿਆ ਗਿਆ ਹੈ ਇਹ ਰਿਪੋਰਟ ਜ਼ਮੀਨੀ ਹਕੀਕਤ ਨੂੰ ਹੀ ਬਿਆਨ ਕਰਦੀ ਹੈ ਜੰਮੂ-ਕਸ਼ਮੀਰ ‘ਚ ਰੋਜ਼ਾਨਾ ਹੋ ਰਹੇ ਅੱਤਵਾਦੀ ਹਮਲਿਆਂ ਨੂੰ ਵੇਖਿਆ ਜਾਵੇ ਤਾਂ ਰਿਪੋਰਟ ਸੌ ਫੀਸਦੀ ਸਹੀ ਨਜ਼ਰ ਆਉਂਦੀ ਹੈ ਪਿਛਲੇ ਸੱਤ ਦਿਨਾਂ ‘ਚ ਜੰਮੂ-ਕਸ਼ਮੀਰ ‘ਚ ਹੋਏ ਹਮਲਿਆਂ ‘ਚ ਤਿੰਨ ਜਵਾਨ ਸ਼ਹੀਦ ਹੋ ਚੁੱਕੇ ਹਨ ਪਠਾਨਕੋਟ ਤੇ ਦੀਨਾਨਗਰ ‘ਚ ਹੋਏ ਹਮਲਿਆਂ ਤੋਂ ਬਾਅਦ ਇਹ ਆਸ ਬੱਝੀ ਸੀ ਕਿ ਪਾਕਿਸਤਾਨ ਦੀਆਂ ਕਾਰਵਾਈਆਂ ਦਾ ਪਰਦਾਫਾਸ਼ ਹੋਣ ‘ਤੇ ਅਜਿਹੀਆਂ ਘਟਨਾਵਾਂ ਦੁਬਾਰਾ ਨਹੀਂ ਵਾਪਰਨਗੀਆਂ ਪਾਕਿ ਨੇ ਭਾਰਤ ਨੂੰ ਜਾਂਚ ‘ਚ ਸਹਿਯੋਗ ਦਾ ਡਰਾਮਾ ਕਰਕੇ ਉਲਟਾ ਕੌਮਾਂਤਰੀ ਭਾਈਚਾਰੇ ਦਾ ਧਿਆਨ ਇਸ ਮਾਮਲੇ ਤੋਂ ਹਟਾÀਣ ਦੀ ਕੋਸਿਸ਼ ਕੀਤੀ ਇਨ੍ਹਾਂ ਹਮਲਿਆਂ ਤੋਂ ਬਆਦ ਵੀ ਜੰਮੁ-ਕਸ਼ਮੀਰ ‘ਚ ਹਮਲੇ ਜਿਉਂ ਦੇ ਤਿਉਂ ਜਾਰੀ ਹਨ ਇੱਥੋਂ ਤੱਕ ਜਲੰਧਰ ‘ਚੋਂ ਤਿੰਨ ਅੱਤਵਾਦੀਆਂ ਦੀ ਅਸਲੇ ਸਮੇਤ ਗ੍ਰਿਫਤਾਰੀ ਵੀ ਇੱਕ ਵੱਡੀ ਘਟਨਾ ਹੈ ਜੇਕਰ ਇਹ ਅੱਤਵਾਦੀ ਨਾ ਫੜੇ ਜਾਂਦੇ ਤਾਂ ਸਿੱਖਿਆ ਸੰਸਥਾਵਾਂ ‘ਚ ਕਿਸੇ ਵੱਡੇ ਕਾਂਡ ਦਾ ਸਾਹਮਣਾ ਕਰਨਾ ਪੈ ਜਾਣਾ ਸੀ ਇਨ੍ਹਾਂ ਸਾਜਿਸ਼ਾਂ ਦੇ ਪ੍ਰਸੰਗ ‘ਚ ਆਕਸਫੋਰਡ ਦੀ ਰਿਪੋਰਟ 100 ਫੀਸਦ ਸੱਚ ਨਜ਼ਰ ਆਉਂਦੀ ਹੈ ਭਾਰਤ ਸਰਕਾਰ ਸਮੇਤ ਕੌਮਾਂਤਰੀ ਭਾਈਚਾਰੇ ਨੂੰ ਉਕਤ ਰਿਪੋਰਟ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਸਰਕਾਰਾਂ ਦਾ ਹਾਲ ਇਹ ਹੈ ਕਿ ਸੁਰੱਖਿਆ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਸੁਰੱਖਿਆ ਤੇ ਖੁਫੀਆ ਏਜੰਸੀਆਂ ਦਾ ਸਾਰਾ ਜ਼ੋਰ ਸਿਆਸੀ ਰੈਲੀਆਂ ਤੇ ਮੰਤਰੀਆਂ ਦੇ ਦੌਰਿਆਂ ਨੂੰ ਕਾਮਯਾਬ ਕਰਨ ‘ਚ ਲੱਗਾ ਰਹਿੰਦਾ ਹੈ ਜੇਕਰ ਜੰਮੂ-ਕਸ਼ਮੀਰ ਪੁਲਿਸ ਅੱਤਵਾਦੀਆਂ ਦਾ ਜਲੰਧਰ ਤੱਕ ਪਿੱਛਾ ਨਾ ਕਰਦੀ ਤਾਂ ਪੰਜਾਬ ਪੁਲਿਸ ਤਾਂ ਸੁੱਤੀ ਹੀ ਪਈ ਸੀ ਅੱਤਵਾਦੀ ਸਿਰਫ ਕਸ਼ਮੀਰ ਤੱਕ ਸੀਮਤ ਨਹੀਂ ਉਹ ਪੰਜਾਬ, ਦਿੱਲੀ ਸਮੇਤ ਹੋਰਨਾਂ ਰਾਜਾਂ ‘ਚ ਵੀ ਆਪਣੀਆਂ ਸਰਗਰਮੀਆਂ ਚਲਾਉਣ ਦੀ ਕੋਸ਼ਿਸ਼ ‘ਚ ਹਨ ਪਾਕਿਸਤਾਨ ਅੱਤਵਾਦ ਦੀ ਨਰਸਰੀ ਬਣ ਚੁੱਕਾ ਹੈ, ਜਿੱਥੇ ਪ੍ਰਧਾਨ ਮੰਤਰੀ ਤੇ ਸਰਕਾਰ ਦੇ ਹੋਰ ਅਹੁਦੇਦਾਰ ਅੱਤਵਾਦੀਆਂ ਦਾ ਸਮੱਰਥਨ ਕਰ ਰਹੇ ਹਨ ਅਮਰੀਕਾ ਵੱਲੋਂ ਅੱਤਵਾਦੀ ਐਲਾਨੇ ਗਏ ਹਾਫਿਜ਼ ਮੁਹੰਮਦ ਸਈਅਦ ਦੇ ਸੰਗਠਨ ਨੂੰ ਪਾਕਿਸਤਾਨ ‘ਚ ਪਾਬੰਦੀ ਮੁਕਤ ਕਰ ਦਿੱਤਾ ਗਿਆ ਹੈ ਪਾਕਿ ਦਾ ਫੌਜ ਮੁਖੀ ਸ਼ਰੇਆਮ ਭਾਰਤ ਨੂੰ ਧਮਕੀਆਂ ਦੇ ਰਿਹਾ ਹੈ ਅਜਿਹੇ ਹਾਲਾਤਾਂ ‘ਚ ਭਾਰਤ ਸਰਕਾਰ ਨੂੰ ਵਿਦੇਸ਼ੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਸਾਰੇ ਪ੍ਰਬੰਧ ਚੁਸਤ-ਦਰੁਸਤ ਕਰਨ ਲਈ ਕੋਈ ਕਸਰ ਨਹੀਂ ਛੱਡਣੀ ਚਾਹੀਦੀ ਦੇਸ਼ ਦੀ ਸੁਰੱਖਿਆ ਲਈ ਸਿਰਫ ਉੱਚੀ-ਉੱਚੀ ਨਾਅਰੇ ਲਾਉਣੇ ਹੀ ਗਨੀਮਤ ਨਹੀਂ ਸਗੋਂ ਅੱਤਵਾਦੀਆਂ ਦੇ ਇਰਾਦਿਆਂ ਨੂੰ ਭਾਪਣ ਤੇ ਸਮੇਂ ਸਿਰ ਕਾਰਵਾਈ ਦੀ ਸਖਤ ਜ਼ਰੂਰਤ ਹੈ.

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Dangerous, Pak, Syria

LEAVE A REPLY

Please enter your comment!
Please enter your name here