ਮੈਲਬੋਰਨ | ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰੀ ਐਂਜੇਲਿਕ ਕਰਬਰ ਨੂੰ ਇੱਥੇ ਪਹਿਲੇ ਵਾਰੀ ਅਸਟਰੇਲੀਆਈ ਓਪਨ ‘ਚ ਖੇਡ ਰਹੀ ਖਿਡਾਰੀ ਤੋਂ ਹਾਰ ਕੇ ਬਾਹਰ ਹੋ ਗਈ ਜਦੋਂਕਿ ਏਸ਼ਲੀਗ ਬਾਰਟੀ ਨੇ ਮਾਰੀਆ ਸ਼ਾਰਾਪੋਵਾ ਨੂੰ ਹਰਾ ਕੇ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਮਾਰਗ੍ਰੇਟ ਕੋਰਟ ‘ਤੇ ਬੇਹੱਦ ਗਰਮੀ ਦਰਮਿਆਨ ਜਰਮਨੀ ਦੀ ਵਿੰਬਲਡਨ ਚੈਂਪੀਅਨ ਕਰਬਰ ਨੂੰ ਅਮਰੀਕਾ ਦੀ ਡੇਨਿਲੀ ਕੋਲਿੰਸ ਨੇ ਇੱਕ ਘੰਟੇ ਤੋਂ ਵੀ ਘੱਟ ਸਮੇਂ ‘ਚ 6-0, 6-2 ਨਾਲ ਕਰਾਰੀ ਹਾਰ ਦਿੱਤੀ ਵਿਸ਼ਵ ‘ਚ 35ਵੇਂ ਨੰਬਰ ਦੀ ਕੋਲਿੰਸ ਨੇ ਆਪਣੇ ਜਿਆਦਾਤਰ ਮੈਚ ਅਮਰੀਕੀ ਕਾਲੇਜ ਵਿਵਸਥਾ ‘ਚ ਖੇਡੇ ਹਨ ਤੇ ਉਹ ਪਹਿਲੀ ਵਾਰ ਮੈਨਬੋਰਨ ਪਾਰਕ ‘ਚ ਖੇਡਣ ਲਈ ਉੱਤਰੀ ਹੈ ਇਸ ਸਾਲ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਗ੍ਰੈਂਡਸਲੈਮ ਮੈਚ ਨਹੀਂ ਜਿੱਤਿਆ ਸੀ ਕੋਲਿੰਸ ਆਖਰੀ ਅੱਠ ‘ਚ ਪੰਜਵੀਂ ਰੈਂਕਿੰਗ ਪ੍ਰਪਾਤ ਸਲੋਨੀ ਸਟੀਫੰਸ ਜਾਂ ਰੂਸ ਦੀ ਹੇਲੇਸਤੇਸੀਆ ਪਾਵਲਿਚੇਨਕੋਵਾ ਨਾਲ ਟਕਰਾਏਗੀ
ਬਾਰਟੀ ਵੀ ਕੁਆਰਟਰ ਫਾਈਨਲ ‘ਚ ਪਹੁੰਚਣ ‘ਚ ਸਫਲ ਰਹੀ ਉਨ੍ਹਾ ਨੇ ਸ਼ਾਰਾਪੋਵਾ ਨੂੰ 4-6, 6-1, 6-4 ਨਾਲ ਹਰਾ ਕੇ ਇਸ ਰੂਸੀ ਖਿਡਾਰੀ ਦਾ 2014 ਫ੍ਰੈਂਚ ਓਪਨ ਤੋਂ ਬਾਦ ਪਹਿਲਾ ਗ੍ਰੈਂਡਸਲੈਮ ਖਿਤਾਬ ਜਿੰੱਤਣ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ
ਅਸਟਰੇਲੀਆਈ ਦੀ ਇਹ 15ਵੀਂ ਰੈਂਕਿੰਗ ਪ੍ਰਾਪਤ ਖਿਡਾਰੀ ਹੁਣ ਚੈੱਕ ਗਣਰਾਜ ਦੀ ਅੱਠਵੀਂ ਰੈਂਕਿੰਗ ਪੇਤਰਾ ਕਵੀਤੋਵਾ ਨਾਲ ਟਕਰਾਏਗੀ ਜਿਨ੍ਹਾਂ ਨੇ ਅਮਰੀਕਾ ਦੀ 17 ਸਾਲਾ ਅਮਾਂਡਾ ਅਨਿਸੀਮੋਵਾ ਨੂੰ 6-2, 6-1 ਨਾਲ ਹਰਾ ਦਿੱਤਾ ਪੁਰਸ਼ ਵਰਗ ‘ਚ ਅਮਰੀਕਾ ਦੇ ਫ੍ਰਾਂਸਿਸ ਟਿਫੋਓ ਨੇ ਬੁਲਗਾਰੀਆ ਦੇ 20ਵੇਂ ਰੇਂਕਿੰਗ ਗ੍ਰਿਗੋਰ ਦਿਮਿਤਰੋਵ ਨੂੰ ਚਾਰ ਸੈਟਾਂ ‘ਚ ਸਖਤ ਮੁਕਾਬਲੇ ‘ਚ 7-5, 7-6 (8/6), 6-7 (1/7), 7-5 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।