ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News ਕੋਰਟ ਨੇ ਸੁਖਪਾ...

    ਕੋਰਟ ਨੇ ਸੁਖਪਾਲ ਖਹਿਰਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

    Sukhpal Khaira

    (ਸੱਚ ਕਹੂੰ ਨਿਊਜ਼) ਜਲਾਲਾਬਾਦ।  ਸੀਨੀਅਰ ਕਾਂਗਰਸੀ ਆਗੂ ਐਮਐਲਏ ਸੁਖਪਾਲ ਸਿੰਘ ਖਹਿਰਾ (Sukhpal Khaira) ਨੂੰ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਕੋਰਟ ’ਚ ਪੇਸ਼ ਕੀਤਾ। ਕੋਰਟ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਵਿਧਾਇਕ ਖਹਿਰਾ ਨੂੰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਉਥੇ ਨਾਅਰੇਬਾਜ਼ੀ ਵੀ ਕੀਤੀ। (Sukhpal Khaira)

     ਦੱਸ ਦਈਏ ਕਿ ਸੀਨੀਅਰ ਕਾਂਗਰਸੀ ਆਗੂ ਐਮਐਲਏ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ ਅੱਜ ਸਵੇਰੇ ਚੰਡੀਗੜ੍ਹ ਤੋਂ ਗਿ੍ਰਫਤਾਰ ਕੀਤਾ ਗਿਆ ਸੀ। 2015 ਦੇ ਕੇਸ ਵਿੱਚ ਉਹਨਾਂ ਦੀ ਗਿ੍ਰਫਤਾਰੀ ਹੋਈ। ਜਲਾਲਾਬਾਦ ਪਹੁੰਚਣ ’ਤੇ ਉਹਨਾਂ ਨੂੰ ਸਿਵਲ ਹਸਪਤਾਲ ਵਿਖੇ ਮੈਡੀਕਲ ਲਈ ਲਿਜਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਸਾਬਕਾ ਐਮਪੀ ਸ਼ੇਰ ਸਿੰਘ ਘੁਬਾਇਆ ਕਾਂਗਰਸ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਓਬੀਸੀ ਸੈਲ ਦੇ ਚੇਅਰਮੈਨ ਰਾਜ ਬਖਸ਼ ਕੰਬੋਜ ਸਾਬਕਾ ਐਮਐਲਏ ਰਮਿੰਦਰ ਆਵਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕਾਗਰਸੀ ਆਗੂ ਅੱਜ ਸਵੇਰ ਤੋਂ ਹੀ ਥਾਣਾ ਸਦਰ ਦੇ ਅਗੇ ਇੱਕਠੇ ਹੋਏ ਮੌਜ਼ੂਦ ਸਨ ।

    ਇਹ ਵੀ ਪੜ੍ਹੋ : ਸੁਖਪਾਲ ਸਿੰਘ ਖਹਿਰਾ ਨੂੰ ਗਿ੍ਫ਼ਤਾਰ ਕਰਕੇ ਜਲਾਲਾਬਾਦ ਲਿਆਂਦਾ, ਕਰਵਾਇਆ ਮੈਡੀਕਲ

    ਇਸ ਮੌਕੇ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸਿਵਲ ਹਸਪਤਾਲ ਵਿਖੇ ਮੈਡੀਕਲ ਤੋਂ ਬਆਦ ਮੀਡੀਆ ਨੂੰ ਸਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਬਦਲਾਖੋਰੀ ਨੀਤੀ ਰਾਹੀਂ ਉਸ ਦੀ ਅਵਾਜ ਬੰਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਝੂਠਾ ਕੇਸ ਕਾਗਰਸ ਸਰਕਾਰ ਵੇਲੇ ਦਰਜ ਹੋਇਆ ਸੀ ਅਤੇ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਰਾਹਤ ਮਿਲੀ ਹੋਈ ਹੈ । ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਕੇਸ ਦੇ ਸਬੰਧ ਵਿੱਚ ਆਮ ਆਦਮੀ ਦੇ ਆਗੂ ਅਮਨ ਅਰੋੜਾ ਕੁਲਤਾਰ ਸੰਧਵਾਂ ਅਤੇ ਹੋਰ ਮੇਰੇ ਹੱਕ ਵਿੱਚ ਅਵਾਜ ਚੁੱਕਦੇ ਰਹੇ ਹਨ ਅਤੇ ਉਸੇ ਕੇਸ ਵਿੱਚ ਮੇਰੀ ਗਿ੍ਰਫਤਾਰੀ ਹੋ ਰਹੀ ਹੈ। (Sukhpal Singh Khaira)

    LEAVE A REPLY

    Please enter your comment!
    Please enter your name here