ਨਿਹਾਲ ਸਿੰਘ ਵਾਲਾ (ਗੁਰਮੇਲ ਗੋਗੀ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਮਾਨਵਤਾ ਦੀ ਭਲਾਈ ਲਈ ਚਲਾਏ (Warriors of Humanity) 159 ਕਾਰਜਾਂ ਤਹਿਤ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਵਿਖੇ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਢਿੱਲੋਂ, ਜਸਬੀਰ ਸਿੰਘ ਜੱਸੂ , ਜਸਵੀਰ ਸਿੰਘ ,ਕੁਲਦੀਪ ਸਿੰਘ ਨੇ ਦੱਸਿਆ ਕਿ ਅਣਥੱਕ ਸੇਵਾਦਾਰ ਪ੍ਰਗਟ ਸਿੰਘ ਇੰਸਾਂ ਪੁਰਾਣੇ ਮਕਾਨ ਵਿੱਚ ਰਹਿੰਦੀ ਸੀ, ਜੋ ਕਿ ਗਲੀ ਨਾਲੋਂ 5 ਫੁੱਟ ਡੂੰਘਾ ਸੀ।
ਮੀਂਹ ਆਉਣ ’ਤੇ ਸਾਰਾ ਪਾਣੀ ਉਸ ਦੇ ਘਰ ਅੰਦਰ ਵੜ ਜਾਂਦਾ ਸੀ ਅਤੇ ਮਕਾਨ ਖਸਤਾ ਹਾਲਤ ਹੋਣ ਕਾਰਨ ਕਿਸੇ ਵੀ ਵੇਲੇ ਡਿੱਗ ਸਕਦਾ ਸੀ। ਇਸ ਦਾ ਪਤਾ ਜਦੋਂ ਸਾਧ-ਸੰਗਤ ਨੂੰ ਲੱਗਿਆ ਤਾਂ ਉਨ੍ਹਾਂ ਜਿੰਮੇਵਾਰਾਂ ਅਤੇ 85 ਮੈਂਬਰਾਂ ਨਾਲ ਗੱਲ ਕੀਤੀ ਅਤੇ ਮਕਾਨ ਬਣਾਉਣ ਦਾ ਫੈਸਲਾ ਕੀਤਾ। ਇਹ ਮਕਾਨ ਜਿਸ ਵਿੱਚ ਦੋ ਕਮਰੇ, ਇੱਕ ਰਸੋਈ ਤੇ ਫਲੱਸ਼ ਤੇ ਬਾਥਰੂਮ ਦੀ ਉਸਾਰੀ ਸਿਰਫ ਇੱਕ ਦਿਨ ਵਿੱਚ ਹੀ ਤਿਆਰ ਕਰਕੇ ਦੇ ਦਿੱਤੀ ਗਈ। ਪਿੰਡ ਹਿੰਮਤਪੁਰਾ ਵਿਖੇ ਸਾਧ ਸੰਗਤ ਦਾ ਇਹ ਏ 20 ਵਾ ਮਕਾਨ ਹੈ।
ਇਸ ਕਾਰਜ ਦੇ ਵਿੱਚ ਪਿੰਡ ਦੇ ਐਨ ਆਰ ਆਈ ਵੀਰਾਂ ਮਹਿੰਦਰ ਸਿੰਘ ਭਿੰਦਾ ਆਸਟਰੇਲੀਆ , ਅਵਤਾਰ ਸਿੰਘ ਢਿੱਲੋਂ, ਦਰਸਨ ਸਿੰਘ ਜੰਡੂ ਐਗਰੀਕਲਚਰ ਵਰਕਸ ਪਿੰਡ ਰਾਮਾ , ਬਲਦੇਵ ਸਿੰਘ ਪੋਜੂਕੇ ਮਾਸਟਰ ਅੰਗਰੇਜ ਸਿੰਘ,ਗੁਰਮੇਲ ਸਿੰਘ ਰੌਤਾ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ।
ਇਨ੍ਹਾਂ ਨੇ ਨਿਭਾਈ ਸੇਵਾ | Warriors of Humanity
ਇਸ ਮੌਕੇ 85 ਮੈਂਬਰ ਰਾਕੇਸ ਕੁਮਾਰ ਇੰਸਾਂ , ਬਲਾਕ ਪ੍ਰੇਮੀ ਸੇਵਕ ਬਲਜਿੰਦਰ ਸਿੰਘ ਇੰਸਾਂ, ਠੇਕੇਦਾਰ ਮਲਕੀਤ ਸਿੰਘ ਇੰਸਾਂ, ਠੇਕੇਦਾਰ ਜਸਵੀਰ ਸਿੰਘ ਇੰਸਾਂ, ਕੁਲਦੀਪ ਸਿੰਘ ਇੰਸਾਂ, ਮਿਸਤਰੀ ਕਾਲਾ ਸਿੰਘ ਇੰਸਾਂ, ਸੋਭਾ ਸਿੰਘ ਇੰਸਾਂ, ਕਿ੍ਰਸਨ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਜਸਬੀਰ ਸਿੰਘ ਜੱਸੂ , ਕਰਮ ਸਿੰਘ ਇੰਸਾਂ, ਪੀਤਾ ਸਿੰਘ ਇੰਸਾਂ, ਸਰਵਣ ਸਿੰਘ ਇੰਸਾਂ, ਬਲਦੇਵ ਸਿੰਘ ਭੰਗੂ, ਬਲਵੀਰ ਸਿੰਘ ਰਾਜਪੂਤ, ਬੇਅੰਤ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ , ਰਣਜੀਤ ਸਿੰਘ ਇੰਸਾਂ ਯੂਏਈ, ਰੂਪ ਸਿੰਘ ਇੰਸਾਂ, ਕੇਵਲ ਮੁਨੀਮ , ਬਲਵੀਰ ਚੰਦ , ਡਾਕਟਰ ਸੁਖਮੰਦਰ ਸਿੰਘ ਸਰਵਣ ਸਿੰਘ 15 ਮੈਂਬਰ , ਗੁਰਮੇਲ ਸਿੰਘ, ਰਾਜਪੂਤ ਪਿਕਅਪ ਵਾਲਾ, ਕੁਲਵਿੰਦਰ ਸਿੰਘ ਇੰਸਾਂ,ਚਮਕੌਰ ਸਿੰਘ, ਪਿੰਡਾਂ ਦੇ ਪ੍ਰੇਮੀ ਸੇਵਕ, ਪਿੰਡਾਂ ਦੇ 15 ਮੈਂਬਰ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋਂ ਇਲਾਵਾ ਹੋਰ ਵੀ ਸਾਧ-ਸੰਗਤ ਅਤੇ ਭੈਣਾਂ ਦਾ ਵੀ ਵੱਡਾ ਯੋਗਦਾਨ ਰਿਹਾ।