ਨਿਰਯਾਤ ਤੋਂ ਪਹਿਲਾਂ ਦੇਸ਼ ਦੀ ਜ਼ਰੂਰਤ ਹੋਵੇ ਪੂਰੀ

mandi

ਨਿਰਯਾਤ ਤੋਂ ਪਹਿਲਾਂ ਦੇਸ਼ ਦੀ ਜ਼ਰੂਰਤ ਹੋਵੇ ਪੂਰੀ

ਸੰਸਾਰਕ ਸੰਕਟ ਦੇ ਦੌਰ ’ਚ ਭਾਰਤ ਦੀ ਖੇਤੀ ਅਤੇ ਕਿਸਾਨੀ ਰਿਕਾਰਡ ਦਰਜ ਕਰਾਉਣ ਵੱਲ ਵਧ ਰਹੀਆਂ ਹਨ ਦੇਸ਼ ਦੇ ਕਿਸਾਨਾਂ ਦੀ ਮਿਹਨਤ, ਖੇਤੀ ਵਿਗਿਆਨੀਆਂ ਦਾ ਮਾਰਗ-ਦਰਸ਼ਨ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਚੱਲਦਿਆਂ ਅਜਿਹਾ ਸੰਭਵ ਹੋ ਰਿਹਾ ਹੈ। ਖੁਰਾਕ ਪਦਾਰਥਾਂ ਤੋਂ ਲੈ ਕੇ ਤਿਲ, ਦਾਲਾਂ, ਗੰਨਾ ਆਦਿ ਦੇ ਉਤਪਾਦਨ ’ਚ ਰਿਕਾਰਡ ਵਾਧਾ ਹੋਣ ਦਾ ਅੰਦਾਜ਼ਾ ਹੈ। ਭਾਰਤ ’ਚ ਖੁਰਾਕਾਂ ਦੇ ਭੰਡਾਰ ਅਤੇ ਰਿਕਾਰਡ ਉਤਪਾਦਨ ਨੂੰ ਦੇਖਦਿਆਂ ਸੰਸਾਰਕ ਪੱਧਰ ’ਤੇ ਖੁਰਾਕ ਪਦਾਰਥ ਨਿਰਯਾਤ ਵਧਾਉਣ ਦਾ ਵੀ ਚੰਗਾ ਮੌਕਾ ਹੈ। ਭਾਰਤ ਇਸ ਮੌਕੇ ਦਾ ਲਾਭ ਉਠਾ ਕੇ ਕਣਕ ਦੀਆਂ ਚੰਗੀਆਂ ਕੀਮਤਾਂ ਦਾ ਲਾਭ ਕਿਸਾਨਾਂ ਨੂੰ ਦੇ ਸਕਦਾ ਹੈ ਸੰਸਾਰਕ ਪੱਧਰ ’ਤੇ ਕੋਰੋਨਾ ਨਾਲ ਹੀ ਰੂਸ ਅਤੇ ਯੂਕਰੇਨ ਜੰਗ ਦੇ ਚੱਲਦਿਆਂ ਖੁਰਾਕ ਦੀ ਮੰਗ ’ਚ ਵਾਧਾ ਹੋਇਆ ਹੈ।

ਉੱਥੇ ਦੂਜੇ ਪਾਸੇ ਵਿਸ਼ਵ ਦੇ ਕਈ ਸਥਾਨਾਂ ’ਤੇ ਸੋਕੇ ਨੇ ਸੰਸਾਰਕ ਉਤਪਾਦਨ ਨੂੰ ਘੱਟ ਕਰ ਦਿੱਤਾ ਹੈ, ਜਿਸ ਨਾਲ ਮੰਗ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ । ਇਹੀ ਵਜ੍ਹਾ ਹੈ ਕਿ ਵਿਸ਼ਵ ਖੁਰਾਕ ਲਾਗਤ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਦਰਅਸਲ, ਦੁਨੀਆ ਦੇ ਦੋ ਵੱਡੇ ਕਣਕ ਉਤਪਾਦਕ ਰੂਸ ਅਤੇ ਯੂਕਰੇਨ ਕਰੀਬ ਤੀਹ ਫੀਸਦੀ ਕਣਕ ਦੀ ਸਪਲਾਈ ਵਿਸ਼ਵ ਬਜਾਰ ’ਚ ਕਰਦੇ ਰਹੇ ਹਨ, ਦੋਵਾਂ ਦੇ ਜੰਗ ’ਚ ਉਲਝਣ ਨਾਲ ਸਪਲਾਈ ਲੜੀ ’ਚ ਅੜਿੱਕਾ ਪੈਦਾ ਹੋਇਆ ਹੈ। ਨਤੀਜੇ ਵਜੋਂ ਅੰਤਰਰਾਸ਼ਟਰੀ ਬਜ਼ਾਰ ’ਚ ਭਾਰਤੀ ਕਣਕ ਦੀ ਮੰਗ ਵਧੀ ਹੈ ਇਹ ਸਥਿਤੀ ਕਿਸਾਨਾਂ ਨਾਲ ਵਪਾਰੀਆਂ ਲਈ ਵੀ ਫਾਇਦੇਮੰਦ ਹੈ ਅਜਿਹੇ ’ਚ ਜੇਕਰ ਖੁੱਲ੍ਹੇ ਬਜ਼ਾਰ ’ਚ ਕਣਕ ਦੀ ਜਮ੍ਹਾਖੋਰੀ ਵਧਦੀ ਹੈ ਤਾਂ ਇਸ ’ਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਐਮਐਸਪੀ ਤੋਂ ਜ਼ਿਆਦਾ ਕੀਮਤ ਮਿਲਣ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਤਾਂ ਮੁਸਕਾਨ ਹੈ ਪਰ ਆਮ ਖ਼ਪਤਕਾਰਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।

ਮਹਿੰਗਾਈ ਦੇ ਦੌਰ ’ਚ

ਬਿਨਾਂ ਸ਼ੱਕ ਮਹਿੰਗਾਈ ਦੇ ਦੌਰ ’ਚ ਲੰਮੇ ਸਮੇਂ ਤੱਕ ਇਸ ਸਥਿਤੀ ਦਾ ਬਣਿਆ ਰਹਿਣਾ ਚਿੰਤਾ ਦੀ ਗੱਲ ਹੋਵੇਗੀ ਖੁਦਰਾ ਬਜ਼ਾਰ ’ਚ ਆਟੇ ਦੀ ਕੀਮਤ 33 ਰੁਪਏ ਪਹੁੰਚਣਾ ਲੋਕਾਂ ਦੀ ਮੁਸ਼ਕਲ ਵਧਾਉਣ ਵਾਲਾ ਹੈ ਕਿਉਂਕਿ ਇੱਕ ਸਾਲ ਦੀ ਮਿਆਦ ’ਚ ਇਹ ਵਾਧਾ ਕਰੀਬ ਤੇਰ੍ਹਾਂ ਫੀਸਦੀ ਦੇ ਕਰੀਬ ਹੈ ਐਨਾ ਹੀ ਨਹੀਂ ਮਹਿੰਗੀ ਕਣਕ ਨਾਲ ਬੇਕਰੀ ਉਤਪਾਦਾਂ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ । ਬਿਨਾਂ ਸ਼ੱਕ, ਕਣਕ ਨਿਰਯਾਤ ’ਚ ਵਾਧੇ ਦੇ ਘੱਟ ਮਿਆਦੀ ਲਾਭ ਤਾਂ ਹੋ ਸਕਦੇ ਹਨ ਪਰ ਸਰਕਾਰ ਨੂੰ ਆਪਣੀਆਂ ਘਰੇਲੂ ਜ਼ਰੂਰਤਾਂ ਦਾ ਫ਼ਿਰ ਤੋਂ ਮੁਲਾਂਕਣ ਕਰਨਾ ਹੋਵੇਗਾ। ਅਜਿਹਾ ਨਾ ਹੋਵੇ ਕਿ ਦੇਸ਼ ’ਚ ਖੁਰਾਕੀ ਕੀਮਤਾਂ ਬੇਕਾਬੂ ਹੋ ਜਾਣ ਉਹ ਸਥਿਤੀ ਬੇਹੱਦ ਖਰਾਬ ਹੋਵੇਗੀ ਕਿ ਸਾਨੂੰ ਫ਼ਿਰ ਤੋਂ ਵੱਧ?ਕੀਮਤ ’ਤੇ ਕਣਕ ਦਾ ਆਯਾਤ ਕਰਨਾ ਪਵੇ । ਇਸ ਸਥਿਤੀ ਨੂੰ ਹਰ ਹਾਲਤ ’ਚ ਟਾਲਣ ਦੇ ਯਤਨ ਜ਼ਰੂਰੀ ਹਨ ਸਵਾ ਅਰਬ ਤੋਂ ਜ਼ਿਆਦਾ ਲੋਕਾਂ ਦੀਆਂ ਖੁਰਾਕੀ ਜ਼ਰੂਰਤਾਂ ਨੂੰ ਪੂਰਾ ਕਰਨਾ ਸੌਖਾ ਕੰਮ ਨਹੀਂ ਹੈ।

ਗਲੋਬਲ ਵਾਰਮਿੰਗ ਦਾ ਅਸਰ ਖੇਤੀ ’ਤੇ ਨਜ਼ਰ ਆਉਣ ਲੱਗਾ

ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਗਲੋਬਲ ਵਾਰਮਿੰਗ ਦਾ ਅਸਰ ਖੇਤੀ ’ਤੇ ਨਜ਼ਰ ਆਉਣ ਲੱਗਾ ਹੈ ਲੰਮੇ ਸਮੇਂ ਤੋਂ ਬਾਅਦ ਇਹ ਸਥਿਤੀ ਦੇਖਣ ਨੂੰ ਮਿਲ ਰਹੀ ਹੈ, ਜਦੋਂ ਕਣਕ ਦੀ ਕੀਮਤ ਸ਼ੁਰੂਆਤੀ ਸੀਜ਼ਨ ’ਚ ਹੀ ਸਰਕਾਰੀ ਕੀਮਤ ਤੋਂ ਜ਼ਿਆਦਾ ਹੈ ਸਪਲਾਈ ’ਚ ਕਮੀ ਅਤੇ ਮੁੱਖ ਨਿਰਯਾਤ ਦੇਸ਼ਾਂ ਤੋਂ ਅਨਾਜ ਦੀਆਂ ਵਧਦੀਆਂ ਕੀਮਤਾਂ ਨੇ ਭਾਰਤੀ ਕਣਕ ਨੂੰ ਸਾਲਾਂ ’ਚ ਪਹਿਲੀ ਵਾਰ ਮੁਕਾਬਲੇ ’ਚ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਕੋਲ ਇੱਕ ਵੱਡਾ ਨਿਰਯਾਤ ਯੋਗ ਅਨਾਜ ਸਟਾਕ ’ਚ ਹੈ। ਯੂਕਰੇਨ ਸੰਕਟ ਤੋਂ ਪਹਿਲਾਂ ਗਲੋਬਲ ਮਾਰਕਿਟ ’ਚ ਭਾਰਤੀ ਕਣਕ ਦੀ ਕੀਮਤ 300-310 ਡਾਲਰ ਪ੍ਰਤੀ ਟਨ ਸੀ ਜੋ ਕੁਝ ਦਿਨਾਂ ’ਚ ਹੀ ਵਧ ਕੇ 360 ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ ਹੈ।

ਜੇਕਰ ਇਹੀ ਹਾਲਾਤ ਰਹੇ ਤਾਂ ਅਗਲੇ ਕੁਝ ਦਿਨਾਂ ’ਚ ਇਹ 400 ਡਾਲਰ ਪ੍ਰਤੀ ਟਨ ਪਹੁੰਚ ਜਾਵੇਗੀ। ਇਹ ਕਿਸਾਨ ਅਤੇ ਭਾਰਤ ਦੋਵਾਂ ਲਈ ਚੰਗਾ ਹੈ ਧਿਆਨ ਰਹੇ ਕਿ ਭਾਰਤ ’ਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਰਹਿੰਦੀ ਹੈ, ਜਿਸ ਦੀਆਂ ਖੁਰਾਕ ਜ਼ਰੂਰਤਾਂ ਨੂੰ ਪੂਰਾ ਕਰਨਾ ਹਰ ਸਰਕਾਰ ਦਾ ਪਹਿਲਾ ਫਰਜ਼ ਹੈ। ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਸਾਨੂੰ ਨਿਰਯਾਤ ਨੂੰ ਆਪਣੀ ਪਹਿਲ ਬਣਾਉਣਾ ਹੋਵੇਗਾ ਸਰਕਾਰ ਨੂੰ ਯਾਦ ਰੱਖਣਾ ਹੋਵੇਗਾ ਕਿ ਦੇਸ਼ ’ਚ ਕੋਰੋਨਾ ਸੰਕਟ ਦੇ ਚੱਲਦਿਆਂ ਸਰਕਾਰੀ ਸਟਾਕ ’ਚ ਪਹਿਲਾਂ ਦੇ ਮੁਕਾਬਲੇ ਘੱਟ ਕਣਕ ਹੈ, ਇਸ ਵਾਰ ਪੈਦਾਵਰ ’ਚ ਗਿਰਾਵਟ ਆਈ ਹੈ ਅਤੇ ਸਰਕਾਰੀ ਖਰੀਦ ’ਚ ਵੀ ਹਲਾਤਾਂ ਅਨੁਸਾਰ ਘਾਟ ਆਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ