Airports Reopened: ਜੰਗਬੰਦੀ ਮਗਰੋਂ ਮੁੜ ਖੁੱਲ੍ਹੇ ਦੇਸ਼ ਦੇ ਹਵਾਈ ਅੱਡੇ, ਚੰਡੀਗੜ੍ਹ ਤੇ ਅੰਮ੍ਰਿਤਸਰ ਸਮੇਤ 32 ਅੱਡਿਆਂ ਦੀ ਰਿਪੋਰਟ

Airports Reopened
Airports Reopened: ਜੰਗਬੰਦੀ ਮਗਰੋਂ ਮੁੜ ਖੁੱਲ੍ਹੇ ਦੇਸ਼ ਦੇ ਹਵਾਈ ਅੱਡੇ, ਚੰਡੀਗੜ੍ਹ ਤੇ ਅੰਮ੍ਰਿਤਸਰ ਸਮੇਤ 32 ਅੱਡਿਆਂ ਦੀ ਰਿਪੋਰਟ

Airports Reopened: ਚੰਡੀਗੜ੍ਹ (ਅਸ਼ਵਨੀ ਚਾਵਲਾ)। ਭਾਰਤ-ਪਾਕਿਸਤਾਨ ਵਿਚਕਾਰ ਬਣੀ ਹੋਈ ਤਣਾਅਪੂਰਨ ਸਥਿਤੀ ਕਾਰਨ 7 ਮਈ ਤੋਂ ਬਾਅਦ ਦੇਸ਼ ਦੇ 32 ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ 10 ਮਈ ਨੂੰ ਦੋਵਾਂ ਦੇਸ਼ਾਂ ਵਿਚਾਲੇ ਹੋਈ ਜੰਗਬੰਦੀ ਮਗਰੋਂ ਸਿਵਲ ਏਵੀਏਸ਼ਨ ਅਧਿਕਾਰੀਆਂ ਨੇ 32 ਹਵਾਈ ਅੱਡਿਆਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਹਵਾਈ ਅੱਡਿਆਂ ’ਤੇ ਸੰਚਾਲਨ ਮੁੜ ਸ਼ੁਰੂ ਕਰਨ ਬਾਰੇ ਰਸਮੀ ਐਲਾਨ ਜਲਦੀ ਹੀ ਹੋਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਕਾਰਨ ਸ੍ਰੀਨਗਰ, ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਉੱਤਰੀ ਅਤੇ ਪੱਛਮੀ ਭਾਰਤ ਦੇ 32 ਹਵਾਈ ਅੱਡਿਆਂ ਤੋਂ ਸਿਵਲ ਉਡਾਣ ਸੰਚਾਲਨ 9 ਮਈ ਤੋਂ 15 ਮਈ ਤੱਕ ਮੁਅੱਤਲ ਕਰ ਦਿੱਤੇ ਗਏ ਸਨ। Airports Reopened

ਭਾਰਤੀ ਏਅਰਪੋਰਟ ਅਥਾਰਟੀ (119) ਹੋਰ ਏਵੀਏਸ਼ਨ ਅਧਿਕਾਰੀਆਂ ਦੇ ਨਾਲ ਏਅਰਮੈਨਾਂ ਨੂੰ ਨੋਟਿਸਾਂ ਦੀ ਇੱਕ ਲੜੀ ਜਾਰੀ ਕੀਤੀ, ਜਿਸ ਵਿੱਚ ਸਾਰੇ ਨਾਗਰਿਕ ਉਡਾਣ ਸੰਚਾਲਨ ਲਈ ਉੱਤਰੀ ਅਤੇ ਪੱਛਮੀ ਭਾਰਤ ਦੇ 32 ਹਵਾਈ ਅੱਡਿਆਂ ਨੂੰ ਅਸਥਾਈ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਹੁਣ ਜੰਗਬੰਦੀ ਮਗਰੋਂ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਸ਼ਾਂਤ ਹਨ ਤਾਂ ਇਨ੍ਹਾਂ ਹਵਾਈ ਅੱਡਿਆਂ ’ਤੇ ਸੰਚਾਲਨ ਮੁੜ ਸ਼ੁਰੂ ਕਰ ਦਾ ਫ਼ੈਸਲਾ ਕੀਤਾ ਗਿਆ ਹੈ।

Read Also : Punjab Weather Report: ਪੰਜਾਬ ’ਚ ਅੱਜ ਫਿਰ Alert ਜਾਰੀ, ਜਾਣੋ ਕਿਵੇਂ ਰਹੇਗਾ ਮੌਸਮ