ਦੇਸ਼ ਨੇ ਫੜੀ ਮਹਿੰਗਾਈ ਦੀ ਸਪੀਡ
ਦੇਸ਼ ’ਚ ਮਹਿੰਗਾਈ ਨੇ ਇੱਕ ਵਾਰ ਫਿਰ ਸਪੀਡ ਫੜ ਲਈ ਹੈ ਖੁਰਾਕੀ ਸਮਗਰੀ ਦੀਆਂ ਕੀਮਤਾਂ ’ਚ ਬੇਤਹਾਸ਼ਾ ਉਛਾਲ ਇਹ ਦਿਖਾਉਦਾ ਹੈ ਕਿ ਦੇਸ਼ ਦਾ ਇੱਕ ਵੱਡਾ ਵਰਗ ਫਿਲਹਾਲ ਇੱਕ ਵੱਡੇ ਸੰਕਟ ਨਾਲ ਜੁਝ ਰਿਹਾ ਮਾਰਚ ’ਚ ਖਪਤਕਾਰ ਮੁਲ ਸੂਚਕਾਂਕ ਅਧਾਰਤ ਖੁਦਰਾ ਪ੍ਰਚੂਨ ਮਹਿੰਗਾਈ ਦਰ (ਸੀਪੀਆਈ) ਵਾਧੇ ਦੇ ਨਾਲ 6.95 ਫੀਸਦੀ ’ਤੇ ਪਹੁੰਚੀ ਜਦੋਂਕਿ ਅੰਦਾਜ਼ਾ ਸੀ ਕਿ ਇਹ 6.28 ਫੀਸਦੀ ’ਤੇ ਰਹੇਗੀ ਅਰਥਸ਼ਾਸਤਰ ਢਾਂਚਾ ਅੱਗੇ ਵਧੇਗੇ ਇਸ ਜਾਣਕਾਰੀ ਤੋਂ ਸਰਕਾਰ ਅਣਜਾਣ ਨਹੀਂ ਹੈ ਪਰ ਜਦੋਂ ਅਜਿਹੇ ਦੌਰ ’ਚ ਇਹ ਪਤਾ ਕਰਨਾ ਮੁਸ਼ਿਕਲ ਹੋ ਜਾਵੇ ਕਿ ਮਹਿੰਗਾਈ ਦੀ ਮੰਜਿਲ ਕੀ ਹੋਵੇਗੀ ਉਦੋਂ ਸ਼ਾਸਨ ’ਤੇ ਅਵਿਸ਼ਵਾਸ ਦਾ ਵਧਣਾ ਲਾਜ਼ਮੀ ਹੈ। ਉਂਝ ਇਸ ਲਿਹਾਜ ਨਾਲ ਸ਼ਾਇਦ ਸ਼ਾਸਨ ਆਪਣੇ ਆਪ ਨੂੰ ਛਟਪਟਾਹਟ ਤੋਂ ਮੁਕਤ ਕਰ ਸਕਦਾ ਹੈ ਕਿ ਕਿੰਨੀ ਵੀ ਮਹਿੰਗਾਈ ਤੇ ਬੇਰੁਜਗਾਰੀ ਵਧੇ ਜਨਤਾ ਦੀ ਪਸੰਦਗੀ ਤਾਂ ਉਹੀ ਹੈ ਚੋਣਾਂ ’ਚ ਵੋਟਰਾਂ ਦਾ ਆਕਰਸ਼ਣ ਤਾਂ ਅਸੀਂ ਹੀ ਹਾਂ ਜਦੋਂ ਇਸ ਦਾ ਪੂਰਾ ਗਿਆਨ ਸ਼ਾਸਨ ਨੂੰ ਹੋ ਜਾਂਦਾ ਹੈ ਉਦੋਂ ਮਹਿੰਗਾਈ ਸਿਰਫ ਇੱਕ ਗੂੰਜ ਹੁੰਦੀ ਹੈ ਨਾ ਕਿ ਇਸ ਦੇ ਲਈ ਕਈ ਵੱਡੇ ਹੱਲ ਲੱਭੇ ਜਾਂਦੇ ਹਨ।
ਉਂਝ ਸਰਕਾਰ ਦਾ ਇਹ ਧਰਮ ਹੈ ਕਿ ਜਨਤਾ ਨੂੰ ਇਜ ਆਫ ਲੀਵਿੰਗ ਵੱਲ ਲੈ ਜਾਵੇ ਨਾ ਕਿ ਮਹਿੰਗਾਈ ਦੇ ਬੋਝ ਨਾਲ ਦਮ ਹੀ ਕੱਢ ਦੇਵੇ ਅੰਕੜੇ ਦੱਸਦੇ ਹਨ ਕਿ ਪਿਛਲੇ 17 ਮਹੀਨਿਆਂ ’ਚ ਇਹ ਸਭ ਤੋਂ ਜ਼ਿਆਦਾ ਮਹਿੰਗਾਈ ਵਾਲਾ ਅੰਕੜਾ ਹੈ ।ਗੌਰਤਲਬ ਹੈ ਕਿ ਬੀਤੀ 12 ਅਪਰੈਲ ਸਰਕਾਰ ਨੇ ਮਹਿੰਗਾਈ ਨਾਨ ਜੁੜੇ ਅੰਕੜੇ ਜਾਰੀ ਕੀਤੇ ਫਰਵਰੀ ’ਚ ਸਿਰਫ ਪ੍ਰਚੂਨ ਮਹਿੰਗਾਈ ਦਰ 6 ਫੀਸਦੀ ਤੋਂ ਥੋੜ੍ਹਾ ਹੀ ਜ਼ਿਆਦਾ ਸੀ ਤੇ ਜਨਵਰੀ ’ਚ ਤਾਂ ਇਹ 5.85 ’ਤੇ ਸੀ ਇਸ ਗੱਲ ਦੇ ਅੰਦਾਜਾ ਲਗਾਉਣਾ ਆਸਾਨ ਹੈ ਕਿ ਮਹਿੰਗਾਈ ਨਾਲ ਕਮਰ ਤੋੜਨ ’ਚ ਇਹ ਅੰਕੜੇ ਕਿੰਨੀ ਸਪੀਡ ਨਾਲ ਕੰਮ ਕਰ ਰਹੇ ਹਨ ਮਾਰਚ 2022 ’ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਪ੍ਰਚੂਨ ਮਹਿੰਗਾਈ ਦਰ 7.68 ਫੀਸਦੀ ਰਹੀ ਜਦੋਕਿ ਫਰਵਰੀ ’ਚ ਇਹ 5.85 ਫੀਸਦੀ ’ਤੇ ਸੀ ਅਪਰੈਲ ਦਾ ਨਜਾਰਾ ਕੀ ਹੋਵੇਗਾ ਇਸ ਨਾਲ ਜੁੜੇ ਅੰਕੜੇ ਤਾਂ ਅੱਗੇ ਪਤਾ ਲੱਗ ਜਾਣਗੇ ਪਰ ਰੋਜ਼ਾਨਾ ਬਜ਼ਾਰ ਇਹ ਰੌਲਾ ਪਾ ਰਿਹਾ ਹੈ ਕਿ ਮਾਰਚ ਦੇ ਮੁਕਾਬਲੇ ’ਚ ਅਪਰੈਲ ਜ਼ਿਆਦਾ ਕੀਮਤ ਵਸੂਲ ਰਿਹਾ ਹੈ।
ਰਾਸ਼ਟਰੀ ਅੰਕੜਾ ਦਫਤਰ ਨੇ ਮਾਰਚ ਦੇ ਲਈ ਖਪਤਕਾਰਾਂ ਮੁੱਲ ਸੂਚਕਾਂਕ ਤੇ ਫਰਵਰੀ 2022 ਦੇ ਲਈ ਉਦਯੋਗਿਕ ਉਤਪਾਦਨ ਸੂਚਕਾਂਕ ਦਾ ਅੰਕੜਾ ਜਾਰੀ ਕੀਤਾ ਹੈ ਅੰਕੜਾ ਇਹ ਦੱਸ ਰਿਹਾ ਹੈ ਕਿ ਖੁਰਾਕੀ ਮਹਿੰਗਾਈ ਨਵੰਬਰ 2020 ਤੋਂ ਬਾਅਦ ਸਭ ਤੋਂ ਜ਼ਿਆਦਾ ਪੱਧਰ ’ਤੇ ਪਹੁੰਚ ਗਈ ਹੈ ਧਿਆਨ ਦੇਣ ਯੋਗ ਹੈ ਕਿ ਨਵੰਬਰ 2020 ’ਚ ਇਹ 7.68 ਸੀ ਜੋ ਮਾਰਚ 2022 ’ਚ 9.2 ਫਸੀਦੀ ਦੀ ਆਸਮਾਨ ਨੂੰ ਛੁਹਣ ਦੇ ਅੰਕੜੇ ’ਤੇ ਹੈ ਅਰਥਸ਼ਾਸਤਰ ਦਾ ਇੱਕ ਸਿਧਾਂਤ ਹੈ ਕਮਾਈ ’ਚ ਖਰਚ ਚੱਲ ਜਾਵੇ ਤਾਂ ਸਭ ਠੀਕ ਹੈ ਪਰ ਬੇਤਹਾਸ਼ਾ ਮਹਿੰਗਾਈ ਹੋ ਜਾਵੇ ਤੇ ਕਮਾਈ ਵੀ ਥੋੜ੍ਹੀ ਹੋਵੇ ਤਾਂ ਸੰਕਟ ਡੂੰਘਾ ਹੋ ਜਾਂਦਾ ਹੈ ਇਨ੍ਹੀਂ ਦਿਨੀਂ ਜਿਸ ਤਰ੍ਹਾਂ ਮਹਿੰਗਾਈ ਚਾਰੇ ਪਾਸਿਓਂ ਸਪੀਡ ਨਾਲ ਹੈ ਇਸ ਨਾਲ ਰਸੋਈ ਦਾ ਬਜਟ ਖਰਾਬ ਹੋ ਗਿਆ ਹੈ ਹਾਲਾਂਕਿ ਸਭ ਤੋਂ ਜ਼ਿਆਦਾ ਮੁਸ਼ਕਲ ’ਚ ਗਰੀਬ ਪਰਿਵਾਰ ਹਨ ਪਰ ਮੱਧ ਵਰਗ ਵੀ ਇਸ ਕਮਰ ਤੋੜ ਮਹਿੰਗਾਈ ਤੋਂ ਪਰੇਸ਼ਾਨ ਤਾਂ ਹੈ ਹਾਲ ਇਹ ਹੈ ਕਿ ਖਰਚ ਦਾ ਇੱਕ ਵੱਡਾ ਹਿੱਸਾ ਹੁਣ ਥਾਲੀ ’ਚ ਹੀ ਸਿਮਟ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਰੂਸ-ਯੂਕਰੇਨ ਜੰਗ ਦੇ ਚੱਲਦੇ ਕੌਮਾਂਤਰੀ ਕੀਮਤਾਂ ’ਤੇ ਅਸਰ ਪਿਆ ਹੈ ਅਤੇ ਖੁਰਾਕੀ ਕੀਮਤਾਂ ਖਾਸ ਤੌਰ ’ਤੇ ਕਣਕ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ ਹੈ ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਅਨਾਜ ਦੀਆਂ ਕੀਮਤਾਂ ’ਚ ਹੋਰ ਵਾਧਾ ਸੰਭਵ ਹੈ ਇਨ੍ਹਾਂ ਹੀ ਨਹੀਂ ਕਿਸਾਨਾਂ ਦੀ ਆਮਦਨ ’ਚ ਕੁਝ ਕਮੀ ਆਉਣ ਦੀ ਸੰਭਾਵਨਾ ਰਹੀ ਹੈ ਜੇਕਰ ਭੁੱਲੇ ਨਾ ਹੋਵੋ ਤਾਂ ਇਹ ਜਾਣਦੇ ਹੋਵੋਗੇ ਕਿ 2022 ’ਚ ਕਿਸਾਨਾਂ ਦੀ ਆਮਦਨ ਦੋ ਗੁਣਾ ਕਰਨੀ ਹੈ ਹੁਣ ਇਹ ਸਪੱਸ਼ਟ ਨਹੀਂ ਹੈ ਕਿ ਆਮਦਨ ਪਹਿਲਾਂ ਵਾਂਗ ਰਹੇਗੀ ਜਾਂ ਪਹਿਲਾਂ ਵਾਲੀ ’ਤੇ ਵੀ ਮਾਰ ਪਵੇਗੀ ਭਾਰਤ ’ਚ ਹਰ ਚੌਥਾ ਵਿਅਕਤੀ ਗਰੀਬੀ ਰੇਖਾ ਤੋਂ ਥੱਲੇ ਹੈ, ਜਿਸ ਦੀ ਕਮਾਈ 1.9 ਡਾਲਰ ਪ੍ਰਤੀ ਦਿਨ ਤੋਂ ਘੱਟ ਹੈ ਮੱਧ ਵਰਗ ’ਚ ਜੋ ਹੇਠਲੇ ਵਰਗ ਹਨ ਉਹ ਕੋਰੋਨਾ ਦੇ ਚੱਲਦੇ ਲਗਭਗ 7 ਕਰੋੜ ਗਰੀਬੀ ਰੇਖਾ ਦੇ ਥੱਲੇ ਗੋਤੇ ਲਗਾ ਰਹੇ ਹਨ ਜ਼ਾਹਿਰ ਹੈ ਇਹ ਮਹਿੰਗਾਈ ਨਾਲ ਬੇਅਸਰ ਨਹੀਂ ਹੋ ਸਕਦੇ ।
ਹਾਲਾਂਕਿ ਸਰਕਾਰ ਹੁਣ ਵੀ 80 ਕਰੋੜ ਲੋਕਾਂ ਨੂੰ 5 ਕਿੱਲੋ ਅਨਾਜ ਉਪਲੱਬਧ ਕਰਵਾਉਣ ਦਾ ਦਾਅਵਾ ਕਰ ਰਹੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਸੁਸ਼ਾਸਨ ਦਾ ਦਮ ਭਰਨ ਵਾਲੀਆਂ ਸਰਕਾਰਾਂ ਜਨਤਾ ਦੇ ਬਸ ਸਾਹ ਚੱਲਦੇ ਰਹਿਣ ਇੰਨੇ ਤੱਕ ਹੀ ਕਿਉ ਸੀਮਿਤ ਹਨ? ਖੁਰਾਕ ਤੇ ਖੇਤੀ ਸੰਗਠਨ (ਐਫਏਓ) ਨੇ ਆਪਣੀ ਤਾਜ਼ਾ ਰਿਪੋਰਟ ’ਚ ਕਿਹਾ ਹੈ ਕਿ ਫਰਵਰੀ ਦੀ ਤੁਲਨਾ ’ਚ ਮਾਰਚ ’ਚ ਵਿਸ਼ਵ ਖੁਰਾਕੀ ਕੀਮਤਾਂ ’ਚ 13 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨੂੰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵਾਧਾ ਦੱਸਿਆ ਗਿਆ ਹੈ ਵੇਖਿਆ ਜਾਵੇ ਤਾਂ ਇਹ ਇੱਕ ਅਜਿਹੀ ਛਾਲ ਹੈ ਜੋ ਸ਼ਾਇਦ ਹੀ ਕੋਈ ਲਗਾਉਣਾ ਚਾਹੇ ਖੁਰਾਕ ਮੁੱਲ ਸੂਚਕਾਂਕ ਰਿਪੋਰਟ ’ਚ ਇਹ ਸਪੱਸ਼ਟ ਕੀਤੀ ਗਿਆ ਹੈ ਕਿ ਕਾਲਾ ਸਾਗਰ ’ਚ ਜੰਗ ਦੇ ਚੱਲਦੇ ਅਨਾਜ ਤੇ ਵਨਸਪਤੀ ਤੇਲ ਦੇ ਬਜ਼ਾਰ ਨੂੰ ਵੱਡਾ ਝਟਕਾ ਲੱਗਿਆ ਹੈ ਧਿਆਨ ਦੇਣ ਯੋਗ ਹੈ ਕਿ ਰੂਸ ਤੇ ਯੂਕਰੇਨ ਮਿਲਕੇ ਵਿਸ਼ਵ ਦੇ ਕਣਕ ਤੇ ਮੱਕੇ ਦੇ ਨਿਰਯਾਤ ’ਚ ਕ੍ਰਮਵਾਰ 30 ਫੀਸਦੀ ਤੇ 20 ਫੀਸਦੀ ਯੋਗਦਾਨ ਰੱਖਦੇ ਹਨ ਮੱਕੇ ਦੀ ਕੀਮਤ ਵਧ ਰਹੀ ਹੈ ਤੇ ਫਰਵਰੀ ’ਚ ਹੀ ਇਸ ’ਚ 19 ਫੀਸਦੀ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਸੀ।
ਰੂਸ-ਯੂਕਰੇਨ ਜੰਗ ਦੇ ਚੱਲਦੇ ਯੂਕਰੇਨ ਦੀਆਂ ਬੰਦਰਗਾਹਾਂ ਬੰਦ ਹਨ ਅਜਿਹੇ ’ਚ ਨਿਰਯਾਤ ਸੀਮਿਤ ਹੋ ਗਿਆ ਹੈ ਭਾਰਤ ’ਚ 65 ਫੀਸਦ ਖੁਰਾਕੀ ਵਾਲਾ ਤੇਲ ਦਾ ਨਿਰਯਾਤ ਕੀਤਾ ਜਾਂਦਾ ਹੈ ਜੰਗ ਦੇ ਚੱਲਦੇ ਸੂਰਜਮੁਖੀ ਦੇ ਬੀਜ ਦੇ ਤੇਲ ਦੀਆਂ ਕੀਮਤਾਂ ਵੀ ਵਧ ਗਈਆਂ ਹਲ ਕਾਰਨ ਕੁਝ ਵੀ ਹੋਵੇ ਪਰ ਸਾਹ ਆਮ ਆਦਮੀ ਦਾ ਫੁੱਲ ਰਿਹਾ ਹੈ ਦੇਖਿਆ ਜਾਵੇ ਤਾਂ ਪਿਛਲੇ ਕੁਝ ਮਹੀਨਿਆਂ ’ਚ ਖੁਰਾਕੀ ਪਦਾਰਥ ਦੀ ਕੀਮਤ ਜਿਸ ਤੇਜ਼ੀ ਨਾਲ ਵਧੀ ਹੈ। ਉਸ ’ਚ ਆਮ ਆਦਮੀ ਹੀ ਨਹੀਂ, ਸਗੋਂ ਮੱਧ ਤੇ ਉੱਚ ਵਰਗ ਦੀ ਵੀ ਕਮਰ ਟੁੱਟਨ ਲੱਗੀ ਹੈ ਦੁਬਿਧਾ ਇਹ ਹੈ ਕਿ ਸਰਕਾਰਾਂ ਕਈ ਅਰਥਸ਼ਾਸਤਰਾਂ ਦੀ ਮੌਜ਼ੂਦਗੀ ਦੇ ਬਾਵਜ਼ੂਦ ਕੀਮਤਾਂ ’ਤੇ ਰੋਕ ਨਹੀਂ ਲਗਾ ਪਾਉਦੀ ਹਨ ਵੇਖਿਆ ਜਾਵੇ ਤਾਂ ਸਾਲ ਭਰ ਦੇ ਦਰਮਿਆਨ ਕੀਮਤਾਂ ਦੋ ਗੁਣੀਆਂ ਹੋ ਗਈਆਂ ਹਨ ਕਈ ਖੁਰਾਕੀ ਪਦਾਰਥ ਤਾਂ ਕੀਮਤਾਂ ਦੇ ਮਾਮਲਿਆਂ ’ਚ ਕਲਪਨਾ ਤੋੀ ਪਰ੍ਹੇ ਦਾ ਵਾਧਾ ਲੈ ਚੁੱਕੇ ਹਨ ਉਦਾਹਰਨ ਵਜੋਂ ਨਿੰਬੂ ਜਿਵੇਂ ਜਰੂਰੀ ਪਦਾਰਥ ਜੋ 50-60 ਰੁਪਏ ਕਿੱਲੋ ਆਸਾਨੀ ਨਾਲ ਉਪਲੱਬਧ ਹੁੰਦੇ ਸੀ ਅੱਜ ਇਹ 300 ਰੁਪਏ ਕਿੱਲੋ ਤੋਂ ਜ਼ਿਆਦਾ ਦੀ ਕੀਮਤ ’ਤੇ ਵਿਕ ਰਹੇ ਹਨ ਸਬਜ਼ੀਆਂ ਦੀਆਂ ਕੀਮਤਾਂ ਵੀ ਆਸਮਾਨ ਛੂਹ ਰਹੀਆਂ ਹਨ ਬਸ ਜ਼ਮੀਨ ’ਤੇ ਤਾਂ ਆਮ ਜਨਤਾ ਇਕੱਲੀ ਪੈ ਗਈ ਹੈ।
ਵਰਲਫ ਬੈਂਕ, ਅੰਤਰਰਾਸ਼ਟਰੀ ਮੁਦਰਾ ਫੰਡ, ਯੂਨਾਈਟਿਡ ਨੇਸ਼ਨਜ਼, ਵਰਲਡ ਫੂਡ ਪ੍ਰੋਗਰਾਮ ਤੇ ਵਿਸ਼ਵ ਕਾਰੋਬਾਰ ਸੰਗਠਨ ਦੇ ਮੁਖੀਆਂ ਨੇ ਬੀਤੀ 13 ਅਪਰੈਲ ਨੂੰ ਇੱਕ ਸੰਯੁਕਤ ਬਿਆਨ ਜਾਰੀ ਕਰ ਖੁਰਾਕੀ ਸੁਰੱਖਿਆ ਲਈ ਵਧਦੇ ਖਤਰੇ ਨਾਲ ਨਜਿੱਠਣ ’ਚ ਮੱਦਦ ਕਰਨ ਲਈ ਤਾਲਮੇਲ ਕਾਰਵਾਈ ਕੀਤੀ ਹੈ ਇਸ ’ਚ ਕੋਈ ਦੋ ਰਾਇ ਨਹੀਂ ਕਿ ਜਦੋਂ ਦੁਨੀਆ ਕਿਸੀ ਨਵੀਂ ਕਰਵਟ ਵੱਲ ਹੁੰਦੀ ਹੈ ਤਾਂ ਖੁਰਾਕੀ ਪਦਾਰਥਾਂ ’ਤੇ ਖਤਰਾ ਹੋਣਾ ਸੰਭਾਵਿਕ ਰਿਹਾ ਹੈ ਖੁਰਾਕੀ ਦਰਾਮਦ ਨਾਲ ਖਪਤ ਦੇ ਇੱਕ ਵੱਡੇ ਹਿੱਸੇ ਦੇ ਨਾਲ ਗਰੀਬ ਦੇਸ਼ਾਂ ਲਈ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ ਤੇ ਜੋ ਦੇਸ਼ ਗਰੀਬ ਨਹੀਂ ਵੀ ਹਨ ਉੱਥੇ ਮਹਿੰਗਾਈ ਵਧਣ ਨਾਲ ਉੱਥੋਂ ਦਾ ਮੱਧਮ ਤੇ ਕਮਜ਼ੋਰ ਵਰਗ ਲਈ ਖਤਰਾ ਪੈਦਾ ਹੋ ਜਾਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਨੂੰ ਖੁਰਾਕੀ ਸਮੱਗਰੀ ਉਪਲੱਬਧ ਕਰਵਾ ਸਕਦਾ ਹੈ ਇਹ ਰਣਨੀਤਿਕ ਤੌਰ ’ਤੇ ਕੌਮਾਂਤਰੀ ਫਲਕ ’ਤੇ ਇੱਕ ਚੰਗੀ ਛਾਲ ਦੇ ਰੂਪ ’ਚ ਵੇਖੀ ਜਾ ਸਕਦੀ ਹੈ ਪਰ ਅਜਿਹਾ ਹੀ ਖੁਰਾਕ ਸਮਗਰੀ ਲਈ ਗਰੀਬ ਤੇ ਹੇਠਲਾ ਆਰਥਿਕ ਤਬਕਾ ਜੇਕਰ ਮਹਿੰਗਾਈ ਦੀ ਅੱਗ ’ਚ ਝੁਲਸ ਰਿਹਾ ਹੈ ਤਾਂ ਉਸ ਦੇ ਲਈ ਕੀ ਯੋਜਨਾ ਹੈ ਲੱਖ ਟਕੇ ਦਾ ਸਵਾਲ ਇਹ ਵੀ ਹੈ ਕਿ ਮਹਿੰਗਾਈ ਕਿਉ ਵਧਦੀ ਹੈ ਇਸ ’ਤੇ ਕੋਈ ਸਪੱਸ਼ਟ ਰਾਇ ਕਦੇ ਆਉਦੀ ਹੀ ਨਹੀਂ ਸਿਰਫ ਅੰਕੜੇ ਹੀ ਦਿੱਤੇ ਜਾਂਦੇ ਹਨ ਆਮ ਜਨਤਾ ਤਾਂ ਇਹੀ ਜਾਣਦੀ ਹੈ ਕਿ ਚੀਜ਼ਾਂ ਸਸਤੀਆਂ ਹੋਣ, ਪਹੁੰਚਦੀਆਂ ਹੋਣ ਤੇ ਉਸ ਦੀ ਥਾਲੀ ਤੱਕ ਪਹੁੰਚਣ ਜਾਣ ਤਾਂ ਸਰਕਾਰ ਵੀ ਚੰਗੀ ਹੈ ਤੇ ਮਹਿੰਗਾਈ ਤੋਂ ਵੀ ਉਹ ਮੁਕਤ ਹੈ ਪਰ ਜਦੋਂ ਇਹ ਤਬਾਹੀ ਬਣ ਕੇ ਟੁੱਟਦੀ ਹੈ ਤਾਂ ਫਿਰ ਸਰਕਾਰ ਜਿੰਨੀ ਮਰਜ਼ੀ ਚੰਗੀ ਹੋਵੇ ਖਾਲੀ ਪੇਟ ਸੁਹਾਉਂਦੀ ਨਹੀਂ।
ਡਾ. ਸੁਸ਼ੀਲ ਕੁਮਾਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ