ਨਿਗਮ ਨੇ ਜਮਾਲਪੁਰ ਇਲਾਕੇ ’ਚੋਂ ਅੱਧੀ ਦਰਜਨ ਕਬਜ਼ੇ ਹਟਾਏ

Ludhiana News
ਲੁਧਿਆਣਾ : ਜਮਾਲਪੁਰ ਇਲਾਕੇ ’ਚ ਸੜਕਾਂ ਤੋਂ ਨਜਾਇਜ ਕਬਜ਼ੇ ਹਟਾਉਣ ਸਮੇਂ ਨਿਗਮ ਅਧਿਕਾਰੀ।

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸੜਕ ਦੇ ਹਿੱਸੇ ’ਤੇ ਕਬਜ਼ੇ ਕਰਨ ਵਾਲੇ ਰੇਹੜੀ-ਫੜੀ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਹੋਏ ਨਗਰ ਨਿਗਮ ਨੇ ਸੋਮਵਾਰ ਨੂੰ ਜਮਾਲਪੁਰ ਇਲਾਕੇ ’ਚ ਤਿ੍ਰਕੋਣੀ ਪਾਰਕ ਦੇ ਨੇੜੇ ਨਾਜਾਇਜ਼ ਕਬਜੇ ਵਿਰੋਧੀ ਮੁਹਿੰਮ ਚਲਾਈ ਅਤੇ ਅੱਧੀ ਦਰਜਨ ਨਾਜਾਇਜ਼ ਕਬਜੇ ਹਟਾਏ। ਇਲਾਕੇ ਵਿੱਚ ਕੀਤੇ ਗਏ ਕਬਜ਼ਿਆਂ ਕਾਰਨ ਆਵਾਜਾਈ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ ਅਤੇ ਨਗਰ ਨਿਗਮ ਨੇ ਇਸ ਦਾ ਸਖਤ ਨੋਟਿਸ ਲਿਆ ਹੈ। Ludhiana News

ਇਹ ਵੀ ਪਡ਼੍ਹੋ :ਸਾਢੇ 16 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ, ਇੱਕ ਕਾਬੂ

ਜੋਨਲ ਕਮਿਸ਼ਨਰ (ਜੋਨ ਬੀ) ਨੀਰਜ ਜੈਨ ਅਤੇ ਤਹਿਬਾਜਾਰੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸੀ ਦੇ ਨਿਰਦੇਸਾਂ ’ਤੇ ਸ਼ਹਿਰ ’ਚ ਨਿਯਮਤ ਤੌਰ ’ਤੇ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਦਾ ਉਦੇਸ਼ ਆਵਾਜਾਈ ਨੂੰ ਸੁਚਾਰੂ ਬਣਾਉਣਾ ਹੈ। ਜੋਨਲ ਕਮਿਸ਼ਨਰ ਨੀਰਜ ਜੈਨ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਚਲਾਈ ਗਈ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਦੌਰਾਨ ਅੱਧੀ ਦਰਜਨ ਕਬਜ਼ੇ ਹਟਾਏ ਗਏ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਅਤੇ ਵਿਕਰੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੜਕ ਦੇ ਕਿਨਾਰਿਆਂ ’ਤੇ ਕਬਜ਼ੇ ਕਰਨ ਤੋਂ ਗੁਰੇਜ਼ ਕਰਨ ਨਹੀਂ ਤਾਂ ਉਨ੍ਹਾਂ ਖ਼ਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।